ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ ਦਾ ਨੰਦੇੜ ਪੁਜਣ ਤੇ ਨਿਘਾ ਸੁਆਗਤ
ਮੋਰਬੀ ਸ਼ਹਿਰ ਵਿੱਚ ਵਾਪਰੇ ਦਰਦਨਾਕ ਹਾਦਸੇ ਲਈ ਸਥਾਨਕ ਸਰਕਾਰ ਜ਼ਿੰਮੇਵਾਰ: ਬਾਬਾ ਬਲਬੀਰ ਸਿੰਘ ਅਕਾਲੀ
ਨਾਂਦੇੜ ਹਜ਼ੂਰ ਸਾਹਿਬ/ਅੰਮਿ੍ਰਤਸਰ:- 1 ਨਵੰਬਰ (ਮਧੂਸਾਰ ਬਿਊਰੋ) ਸਿੱਖੀ ਤੇ ਗੁਰ ਸਿਧਾਂਤ ਦੇ ਅਲੰਬਰਦਾਰ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਜੀ ਦੇ ਦੋ ਸੋੌ ਸਾਲਾ ਸ਼ਹੀਦੀ ਦਿਹਾੜੇ ਨੂੰ ਵੱਡੀ ਪੱਧਰ ਤੇ ਮਨਾਉਣ ਸਬੰਧੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਦੇ 14 ਵੇਂ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਏਸੇ ਸਾਲ ਵਿੱਚ ਦੋ ਵਾਰ ਦੱਖਣ ਦੀ ਯਾਤਰਾ ਤੇ ਗਏ ਹਨ। ਨੰਦੇੜ ਦੀ ਧਰਤੀ ਤੇ ਪੱੁਜਣ ਤੇ ਉਨ੍ਹਾਂ ਦਾ ਨਿਹੰਗ ਸਿੰਘਾਂ ਅਤੇ ਦੱਖਣੀ ਸਿੰਘਾਂ ਦੀ ਸੰਗਤ ਨੇ ਪੁਰਜੋਰ ਸੁਆਗਤ ਕੀਤਾ ਹੈ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਏਥੇ ਜਾਣਕਾਰੀ ਦੇਂਦਿਆ ਕਿਹਾ ਕਿ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਮੁਖੀ ਬੁੱਢਾ ਦਲ ਵਲੋਂ ਕਰਵਾਏ ਜਾ ਰਹੇ ਕੀਰਤਨ ਦਰਬਾਰ ਵਿੱਚ ਉਹ ਸਮੂਲੀਅਤ ਕਰਨ ਲਈ ਉਚੇਚੇ ਤੌਰ ਤੇ ਹਜ਼ੂਰ ਸਾਹਿਬ ਗਏ ਹਨ। ਉਨ੍ਹਾਂ ਹਜ਼ੂਰ ਸਾਹਿਬ ਦੇ ਲੰਗਰ ਲਈ ਦੇਸੀ ਘਿਉ ਦੇ 201 ਟੀਨ ਭੇਟ ਕੀਤੇ ਹਨ। ਉਨ੍ਹਾਂ ਕਿਹਾ ਕਿ ਬੁੱਢਾ ਦਲ ਵਲੋਂ ਬਾਬਾ ਫੂਲਾ ਸਿੰਘ ਸ਼ਹੀਦ ਦੀ ਸ਼ਤਾਬਦੀ 14 ਮਾਰਚ 2023 ਨੂੰ ਸਭ ਧਿਰਾਂ ਨਾਲ ਮਿਲ ਕੇ ਚੜਦੀ ਕਲਾ ਨਾਲ ਮਨਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਚਖੰਡ ਅਬਿਚਲ ਨਗਰ ਹਜ਼ੂਰ ਸਾਹਿਬ ਸਿੱਖਾਂ ਦਾ ਬਹੁਤ ਮਹੱਤਵਪੂਰਨ ਤੇ ਮੁਖ ਅਸਥਾਨ ਹੈ ਹਰ ਸਿੱਖ ਭਵਨਾਤਮਿਕ ਤੇ ਧਾਰਮਿਕ ਪੱਖ ਤੋਂ ਇਸ ਅਸਥਾਨ ਨਾਲ ਜੁੜਿਆ ਹੋਇਆ ਹੈ। ਹਰ ਸਿੱਖ ਦੀ ਤਮੰਨਾ ਹੁੰਦੀ ਹੈ ਕਿ ਉਹ ਇਸ ਅਸਥਾਨ ਦੇ ਦਰਸ਼ਨ ਕਰਕੇ ਆਪਣੇ ਭਾਗਾਂ ਵਿੱਚ ਬਰਕਤ ਪਾਵੇ।
ਉਨ੍ਹਾਂ ਕਿਹਾ ਕਿ ਬਾਬਾ ਬਲਬੀਰ ਸਿੰਘ ਨੇ ਗੁਜਰਾਤ ਪ੍ਰਾਂਤ ਦੇ ਮੋਰਬੀ ਸ਼ਹਿਰ ਵਿੱਚ ਮੱਛੂ ਨਦੀ ਤੇ ਵਾਪਰੇ ਦਰਦਨਾਕ ਹਾਦਸੇ ਤੇ ਵੀ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੈਂਕੜੇ ਜਾਨਾਂ ਭੰਗ ਦੇ ਭਾੜੇ ਚਲੀਆਂ ਗਈਆਂ ਹਨ। ੳਥੋਂ ਦੇ ਸਥਾਨਕ ਪ੍ਰਸ਼ਾਸਨ ਦੀ ਲਾ ਪ੍ਰਵਾਹੀ ਦਾ ਹੀ ਇਹ ਮੰਜ਼ਰ ਹੈ। ਬਾਬਾ ਬਲਬੀਰ ਸਿੰਘ ਅਕਾਲੀ ਨੇ ਕਿਹਾ ਦੋ ਦਹਾਕੇ ਪਹਿਲਾ ਕੇਰਲਾ ਦੀ ਕਾਦਾਲੰਡੀ ਨਦੀ ਦਾ ਪੁਲ ਟੱਟਣ ਨਾਲ 57 ਲੋਕ ਮਾਰੇ ਗਏ ਸੀ । ਬਿਹਾਰ ਵਿੱਚ ਰਫੀਗੰਜ ਰੇਲ ਪੁਲ ਟੁੱਟਣ ਨਾਲ 2002 ਵਿੱਚ 130 ਲੋਕ ਮਰੇ ਸਨ। 2005 ਵਿੱਚ ਆਂਧਰਾ ਪ੍ਰਦੇਸ਼ ਵਿੱਚ ਏਸੇ ਤਰ੍ਹਾਂ ਪੁਲ ਟੱੁਟਣ ਕਾਰਨ 114 ਲੋਕ ਮਰ ਗਏ ਸਨ। ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਦੀ ਲਾਪ੍ਰਵਾਹੀ ਕਾਰਨ ਕਿਨਾ ਕੁ ਚਿਰ ਲੋਕ ਇਸ ਤਰ੍ਹਾਂ ਮੌਤ ਦਾ ਮੰਜ਼ਰ ਦੇਖਦੇ ਰਹਿਣਗੇ। ਸਰਕਾਰਾਂ ਵਿਕਾਸ ਕਰਨ ਪਰ ਮਟੀਰੀਅਲ ਵੀ ਸਹੀ ਉਚ ਪਾਏ ਦਾ ਵਰਤਿਆ ਜਾਵੇ। ਕੰਪਨੀਆਂ ਨਾਲ ਮਿਆਦਬੰਦ ਸਮਝੋਤੇ ਹੋਣੇ ਚਾਹੀਦੇ ਹਨ। ਨਿਰੀਖਣ ਸਹੀ ਨਾ ਹੋਣ ਕਾਰਨ ਅਜਿਹੇ ਹਾਦਸੇ ਵਾਪਰਦੇ ਹਨ।

