ਪੰਜਾਬਪਟਿਆਲਾ

10 ਦਿਨਾਂ ਸਵ: ਪ੍ਰੀਤਮ ਸਿੰਘ ਓਬਰਾਏ ਰਾਸ਼ਟਰੀ ਨਾਟਕ ਮੇਲੇ ਦਾ ਅੱਠਵਾਂ ਦਿਨ:—

ਹਰਿਆਣਾ ਦੇ ਕਲਾਕਾਰਾਂ ਨੇ ਨਾਟਕ ‘ਗਧੇ ਕੀ ਬਾਰਾਤ’ ਦਾ ਕੀਤਾ ਸਫਲ ਮੰਚਨ

ਪਟਿਆਲਾ, 8 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਉੱਤਰੀ ਖੇਤਰ ਸਭਿਆਚਾਰਕ ਕੇਂਦਰ ਵੱਲੋਂ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.) ਅਤੇ ਕਲਾਕ੍ਰਿਤੀ ਪਟਿਆਲਾ ਦੇ ਸਹਿਯੋਗ ਨਾਲ ਕਾਲੀਦਾਸਾ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ ਪਟਿਆਲਾ ਵਿਖੇ 10 ਦਿਨਾਂ ਸਵ: ਪ੍ਰੀਤਮ ਸਿੰਘ ਓਬਰਾਏ ਰਾਸ਼ਟਰੀ ਨਾਟਕ ਮੇਲੇ ਦੋਰਾਨ ਅੱਜ ਅੱਠਵੇਂ ਦਿਨ ਦਰਸ਼ਕਾਂ ਨਾਲ ਖਚਾਖਚ ਭਰੇ ਹੋਏ ਆਡੀਟੋਰੀਅਮ ਵਿੱਚ ਸਪਤਕ ਕਲਚਰਲ ਸੋਸਾਇਟੀ ਰੋਹਤਕ (ਹਰਿਆਣਾ) ਵੱਲੋਂ ਹਰੀ ਭਾਈ ਬਡਗਾਂਵਕਰ ਦੁਆਰਾ ਲਿਖਿਆ ਨਾਟਕ ‘ਗਧੇ ਕੀ ਬਾਰਾਤ’ ਦਾ ਮੰਚਨ ਕੀਤਾ ਗਿਆ। ਇਸ ਨਾਟਕ ਦੇ ਨਿਰਦੇਸ਼ਕ ਹਰਿਆਣਾ ਦੇ ਪ੍ਰਸਿੱਧ ਰੰਗਕਰਮੀ ਵਿਸ਼ਵ ਦੀਪਕ ਤ੍ਰਿਖਾ ਸਨ ਜਿਨ੍ਹਾਂ ਨੇ ਇਸ ਨਾਟਕ ਦੇ ਹੁਣ ਤੱਕ ਪੂਰੇ ਭਾਰਤ ਵਿੱਚ 330 ਤੋਂ ਜਿਆਦਾ ਪ੍ਰਸਤੁਤੀਆਂ ਆਪਣੇ ਗਰੁੱਪ ਦੁਆਰਾ ਕੀਤੀਆਂ ਹਨ। ਇਨ੍ਹਾਂ ਵਿੱਚੋਂ ਇੱਕ ਪ੍ਰਸਤੁਤੀ ਪਾਕਿਸਤਾਨ ਦੇ ਲਾਹੌਰ ਵਿੱਚ ਵੀ ਵਿਸ਼ਵ ਦੀਪਕ ਤ੍ਰਿਖਾ ਕਰ ਚੁੱਕੇ ਹਨ।

ਨਾਟਕ ‘ਗਧੇ ਦੀ ਬਾਰਾਤ’ ਬਹੁਤ ਹੀ ਵਿਅੰਗਾਤਮਕ ਮਰਾਠੀ ਦਾ ਨਾਟਕ ਹੈ ਜਿਸ ਨੂੰ ਕਿ ਕਲਾਕਾਰਾਂ ਨੇ ਹਿੰਦੀ ਵਿੱਚ ਮੰਚਨ ਕੀਤਾ ਹੈ ਅਤੇ ਨਾਟਕ ਰਾਹੀਂ ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ ਕਿ ਅਮੀਰ ਅਤੇ ਗਰੀਬ ਦੋਹਾਂ ਦੇ ਜੀਵਨ ਬਾਰੇ ਨਾਟਕੀ ਅੰਦਾਜ ਵਿੱਚ ਇਸ ਗੱਲ ਨੂੰ ਬਾਖੂਬੀ ਪੇਸ਼ ਕੀਤਾ ਹੈ ਕਿ ਜਦੋਂ ਕੋਈ ਵਿਅਕਤੀ ਆਪਣੇ ਗਰੀਬ ਸਾਥੀਆਂ ਨੂੰ ਭੁੱਲ ਕੇ ਅਮੀਰੀ ਦੇ ਸਾਰੇ ਸੁੱਖ ਭੋਗਦਾ ਹੈ ਅਤੇ ਉਸ ਵੇਲੇ ਉਹ ਅੰਧੇਰ ਨਗਰੀ ਚੌਪਟ ਰਾਜਾ ਵਾਲਾ ਕਿੱਸਾ ਬਰਕਰਾਰ ਰੱਖਦਾ ਹੈ ਅਤੇ ਚਮਤਕਾਰੀ ਗਧੇ ਬਾਰੇ ਅਜਿਹਾ ਵਿਅੰਗ ਕਸਿਆ ਜਾਂਦਾ ਹੈ ਜੋ ਕਿ ਇੰਦਰ ਦੇਵਤਾ ਦੇ ਸਰਾਪ ਨਾਲ ਗਧਾ ਬਣ ਗਿਆ ਹੈ। ਜੋ ਕਿ ਕੱਲੂ ਘੁਮਿਆਰ ਦਾ ਗਧਾ ਸੀ ਅਤੇ ਜਦੋਂ ਉਸਦੇ ਗਧੇ ਦੀ ਬਰਾਤ ਰਾਜਕੁਮਾਰੀ ਨੂੰ ਵਿਆਹੁਣ ਆਉਂਦੀ ਹੈ ਤਾਂ ਉਸ ਵੇਲੇ ਬਹੁਤ ਹੀ ਦਿਲਚਸਪ ਨਜਾਰੇ ਨਾਟਕ ਰਾਹੀਂ ਪੇਸ਼ ਹੁੰਦੇ ਹਨ। ਗਧੇ ਦੀ ਬਰਾਤ ਵਿੱਚ 12 ਮੈਂਬਰੀ ਟੀਮ ਨੇ ਬਾਖੂਬੀ ਆਪਣੀ ਕਲਾਕਾਰੀ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਜਿਨ੍ਹਾਂ ਵਿੱਚ ਵਿਸ਼ਵ ਦੀਪਕ ਤ੍ਰਿਖਾੁ ਸੁਭਾਸ਼ ਨਾਗਰਾ, ਅਵਿਨਾਸ਼ ਸੈਣੀ, ਸੁਜਾਤਾ, ਸੁਰਿੰਦਰ ਸ਼ਰਮਾ, ਅਨਿਲ ਸ਼ਰਮਾ, ਸੋਨੀਆ ਜਾਂਗੜਾ, ਹਿਨਾ, ਰਿਧਮ, ਦੀਕਸ਼ਾ, ਹਿਮਾਂਸ਼ੂ ਅਤੇ ਪਟਿਆਲਾ ਤੋਂ ਪ੍ਰਸਿੱਧ ਰੰਗ ਕਰਮੀ ਗਰੀਸ਼ ਸ਼ਰਮਾ ਸਨ ਜਿਨਾਂ ਨੇ ਹਾਰਮੋਨੀਅਮ ਤੇ ਕਲਾਕਾਰਾਂ ਦਾ ਸਾਥ ਦਿੱਤਾ।

ਇਸ ਅਵਸਰ ਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਕਲਾਕ੍ਰਿਤੀ ਵੱਲੋਂ ਕਲਾਕ੍ਰਿਤੀ ਦੇ ਚੇਅਰਮੈਨ ਮਨਜੀਤ ਸਿੰਘ ਨਾਰੰਗ, ਆਈ.ਏ.ਐਸ (ਰਿਟਾ:) ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.) ਦੇ ਰਾਸ਼ਟਰੀ ਪ੍ਰਧਾਨ ਜੱਸਾ ਸਿੰਘ ਸੰਧੂ ਨੇ ਨਾਟਕ ਮੇਲੇ ਵਿੱਚ ਸ਼ਾਮਿਲ ਹੋਈਆਂ ਸਾਰੀਆਂ ਸ਼ਖਸੀਅਤਾਂ ਅਤੇ ਕਲਾਕਾਰਾਂ ਦਾ ਸ਼ਾਨਦਾਰ ਮੋਮੈਂਟੋ, ਸਰਟੀਫਿਕੇਟ, ਸ਼ਾਲ ਅਤੇ ਫੁੱਲਾਂ ਦੇ ਬੁੱਕੇ ਦੇ ਕੇ ਸਨਮਾਨਿਤ ਕੀਤਾ। ਇਸ ਮੋਕੇ ਆਈਆਂ ਹੋਈਆਂ ਸ਼ਖਸੀਅਤਾਂ ਪਰਮਜੀਤ ਸਿੰਘ ਗਿੱਲ, ਆਈ.ਪੀ.ਐਸ., ਆਈ.ਜੀ.ਪੀ. (ਰਿਟਾ:), ਡਾ: ਸਰਵਜਿੰਦਰ ਸਿੰਘ, ਡੀਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਸਤਨਾਮ ਸਿੰਘ ਸਹਾਇਕ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਅਤੇ ਆਰੀਕਟੈਕਟ ਐਲ.ਆਰ. ਗੁਪਤਾ ਨੇ ਨਾਟਕ ਮੇਲੇ ਦੀ ਕਾਮਯਾਬੀ ਲਈ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ, ਐਨ.ਜੈਡ.ਸੀ.ਸੀ., ਕਲਾਕ੍ਰਿਤੀ, ਮੇਲਾ ਡਾਇਰੈਕਟਰ ਪਰਮਿੰਦਰ ਪਾਲ ਕੌਰ ਅਤੇ ਗੋਪਾਲ ਸ਼ਰਮਾ ਨੂੰ ਖਾਸ ਤੌਰ ਤੇ ਸਫਲ ਆਯੋਜਨ ਲਈ ਵਧਾਈ ਦਿੱਤੀ। ਇਸ ਮੋਕੇ ਮੰਚ ਸੰਚਾਲਨਾ ਬਾਖੂਬੀ ਡਾ: ਮੰਜੂ ਅਰੋੜਾ ਨੇ ਨਿਭਾਈ ਅਤੇ ਉਹਨਾਂ ਨੇ ਕਲਾਕ੍ਰਿਤੀ, ਸਰਬਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.) ਦੀਆਂ ਹੁਣ ਤੱਕ ਕੀਤੀਆਂ ਗਈਆਂ ਸਾਰੀਆਂ ਕਾਰਗੁਜਾਰੀਆਂ ਬਾਰੇ ਚਾਨਣਾ ਪਾਇਆ।

Leave a Reply

Your email address will not be published. Required fields are marked *