ਪਟਿਆਲਾ

ਆਪ ਆਗੂ ਕੁੰਦਨ ਗੋਗੀਆ ਨੇ ਹੜ੍ਹ ਪੀੜਤਾਂ ਲਈ ਨਗਰ ਨਿਗਮ ਨੂੰ ਸਮੱਗਰੀ ਭੇਜੀ

ਔਖੀ ਘੜੀ ‘ਚ ਸੇਵਾ ਕਰਨ ਦਾ ਸਹੀ ਮੋਕਾ ਹੁੰਦਾ ਹੈ- ਕਮਿਸਨਰ

ਪਟਿਆਲਾ 21 ਜੁਲਾਈ – (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਹੜ ਪੀੜਤਾਂ ਦੀ ਸੇਵਾ ਅਤੇ ਮਦਦ ਕਰਨ ਦੇ ਮਿਲੇ ਨਿਰਦੇਸਾਂ ਤਹਿਤ ਆਮ ਆਦਮੀ ਪਾਰਟੀ ਪਟਿਆਲਾ ਸਹਿਰੀ ਦੇ ਸੀਨੀਅਰ ਆਗੂ ਕੁੰਦਨ ਗੋਗੀਆ ਨੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂੰ ਦੀ ਅਗਵਾਈ ਹੇਠ ਨਗਰ ਨਿਗਮ ਪਟਿਆਲਾ ਨੂੰ ਸਮੱਗਰੀ ਦਿੱਤੀ। ਇਹ ਸਮੱਗਰੀ ਨਗਰ ਨਿਗਮ ਦੇ ਕਮਿਸਨਰ ਅÇੱਦਤਿਆ ਉਪਲ, ਸਹਾਇਕ ਕਮਿਸਨਰ ਜੀਵਨਜੋਤ ਕੌਰ, ਨਿਗਰਾਨ ਇੰਜੀਨੀਅਰ ਸਾਮ ਲ ਗੁਪਤਾ ਨੂੰ ਨਗਰ ਨਿਗਮ ਦਫਤਰ ਵਿਖੇ ਸੌਂਪੀ ਗਈ ਅਤੇ ਕਿਹਾ ਗਿਆ ਕੇ ਇਹ ਸਮਾਨ ਹੜ ਪੀੜਤ ਲੋਕਾਂ ਨੂੰ ਦਿੱਤਾ ਜਾਵੇ ਤਾਂ ਕੇ ਇਸ ਮੋਸਮ ਵਿਚ ਫੈਲਣ ਵਾਲੀਆਂ ਬਿਮਾਰੀਆਂ ਤੋ ਰੋਕ ਲਗ ਸਕੇ। ਕੁੰਦਨ ਗੋਗੀਆ ਨੇ ਕਿਹਾ ਕੇ ਇਸ ਸਮੇਂ ਸਾਨੂੰ ਲੋੜ ਹੈ ਕੇ ਅਸੀਂ ਜਿਸ ਵੀ ਤਰੀਕੇ ਨਾਲ ਕਿਸੇ ਦੀ ਮਦਦ ਕਰ ਸਕਦੇ ਹਾ, ਕਰੀਏ ਅਤੇ ਖਾਸ ਕਰ ਅਜਿਹੇ ਲੋਕਾਂ ਦੀ ਸਿਹਤ ਦਾ ਧਿਆਨ ਰੱਖੀਏ।

ਉਨਾ ਦੱਸਿਆ ਕੇ ਅਸੀਂ ਅੱਜ ਇਨਾਂ ਲੋਕਾਂ ਲਈ ਕਛੂਆ ਛਾਪ ਜੋ ਕੇ ਹੜ ਪੀੜਤ ਲੋਕ ਲਾਇਟ ਨਾ ਹੋਣ ਮੋਕੇ ਸੌਣ ਸਮੇ ਲਗਾ ਸਕਣ ਅਤੇ ਨਾਲ ਹੀ ਪਾਣੀ ਨੂੰ ਸੁਧ ਕਰਕੇ ਪੀਣ ਲਈ ਕਲੋਰੀਨ ਜਦਕਿ ਮੱਛਰਾਂ ਤੋਂ ਬਚਾਅ ਲਈ ਅੋਡੋਮਾਸ ਵੀ ਦਿੱਤੀ। ਉਨਾ ਕਿਹਾ ਕੇ ਇਸ ਸਮੇਂ ਅਸੀਂ ਇਨਾ ਹੜ ਪੀੜਤਾਂ ਦੀ ਜਿੰਨੀ ਵੀ ਮਦਦ ਕਰੀਏ ਉਹ ਥੋੜੀ ਹੈ ਅਤੇ ਸਾਨੂੰ ਹਰ ਕਿਸੇ ਨੂੰ ਇਸ ਕੰਮ ਵਿਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਗੋਗੀਆ ਨੇ ਕਿਹਾ ਕੇ ਸਾਡੇ ਮੁੱਖ ਮੰਤਰੀ ਸ. ਭਗਵੰਤ ਸਿਘ ਮਾਨ ਸਾਹਿਬ ਵੀ ਦਿਨ ਰਾਤ ਇਨਾ ਦੀ ਸੇਵਾ ਦੇ ਕੰਮਾ ਵਿਚ ਲੱਗੇ ਹੋਏ ਹਨ ਤੇ ਉਨਾ ਵੱਲੋਂ ਸਾਰੇ ਅਧਿਕਾਰੀਆਂ ਨੂੰ ਦਿਸਾ ਨਿਰਦੇਸ ਜਾਰੀ ਕੀਤੇ ਹੋਏ ਹਨ ਕਿ ਹੜ ਪੀੜਤ ਲੋਕਾਂ ਦੇ ਕਿਸੇ ਕੰਮ ਵਿਚ ਅਣਗਹਿਲੀ ਨਹੀਂ ਹੋਣੀ ਚਾਹੀਦੀ। ਉਨਾ ਕਿਹਾ ਕੇ ਇਹ ਪਹਿਲੀ ਸਰਕਾਰ ਹੈ, ਜਿਸ ਨੇ ਇਕ ਮਨ ਚਿਤ ਨਾਲ ਦਿਨ ਰਾਤ ਮਿਹਨਤ ਕਰਕੇ ਹੜ ਪੀੜਤਾਂ ਦੇ ਨਾਲ ਖੜ ਕੇ ਸੇਵਾ ਕੀਤੀ ਹੈ। ਇਸ ਮੋਕੇ ਜਸਵਿੰਦਰ ਸਿੰਘ ਰਿੰਪਾ, ਰਾਜਵੀਰ ਸਿੰਘ, ਰਾਜਿੰਦਰ ਮੋਹਨ ਸਾਰੇ ਬਲਾਕ ਪ੍ਰਧਾਨ, ਲੱਕੀ ਲਹਿਲ, ਰਿਸਵ ਬਘੇਰੀਆ, ਲਖਵੀਰ ਸਿੰਘ, ਭੁਪਿੰਦਰ ਸਿੰਘ, ਜੀਐਸਉਬਰਾਏ, ਗੁਰਬਖਸ ਸਿੰਘ, ਸਾਜਨ, ਬੰਟੀ, ਗੋਰਾ ਲਾਲ ਤੇ ਵਿਨੈ ਕੁਮਾਰ ਮੌਜੂਦ ਸਨ।

Leave a Reply

Your email address will not be published. Required fields are marked *