ਪਟਿਆਲਾ

ਸੰਤ ਸਮਾਜ ਭਾਰਤ ਵੱਲੋ ਮੈਡੀਕਲ ਕੈੱਪ ਲਗਾਇਆਂ

ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦਾ ਕੀਤਾ ਇਲਜ਼

ਪਟਿਆਲਾ(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) – ਅਮਰਜੀਤ ਸਿੰਘ : ਸੰਗਰਾਦ ਦੇ ਸ਼ੁੱਭ ਦਿਹਾੜੇ ’ਤੇ ਧੰਨ – ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਹਿਬ ਜੀ ਦੇ ਅਸਥਾਨ ਗੁਰ ਦੁਆਰਾ ਧੌਖਾ ਸਹਿਬ ਪਿੰਡ ਫੱਗਣਮਾਜਰਾ ਵਿਖੇ ਪੰਥਕ ਸੰਤ ਸਮਾਜ ਭਾਰਤ ਵੱਲੋ ਅਤੇ ਸ਼ ਮਾਨ ਸੰਤ ਗਿਆਨੀ ਠਾਕੁਰ ਸਿੰਘ ਜੀ ਦੀ ਸਰਪਿ੍ਰਸਤ ਹੇਠ ਮੈਡੀਕਲ ਕੈਪ ਅਤੇ ਅੱਖਾਂ ਦਾ ਚੈਕਪ ਕੈਪ ਲਗਾਇਆ ਗਿਆ । ਇਸ ਮੋਕੇ ’ਤੇ ਗਰਗ ਅੱਖਾਂ ਦਾ ਹਸਪਤਾਲ ਅਤੇ ਮਹਿਰ ਹਸਪਤਾਲ ਦੇ ਮਾਹੀੲਰ ਡਾਕਟਰਾਂ ਨੇ ਮਰੀਜਾਂ ਦਾ ਚੈਕਪ ਕਰਕੇ ਇਲਾਂਜ ਕੀਤਾ।ਇਸ ਮੋਕੇ ਤੇ ਕੋਮੀ ਪ੍ਰਧਾਨ ਦਰਸ਼ਨ ਸਿੰਘ ਟੋਹੜਾ ਅਤੇ ਡਾਂ ਰਮੇਸ਼ ਸਿੰਘ ਮੱਲੀ ਅਤੇ ਹਰਮੀਤ ਸਿੰੰਘ ਜਰਨਲ ਸਕੱਤਰ ਨੇ ਦੱਸਿਆ ਹੈ ਕਿ ਵੱਖ – ਵੱਖ ਮਰੀਜਾਂ ਨੇ ਇਸ ਕੈਂਪ ਦਾ ਲਾਹ ਲਿਆ ਹੈ ਅਤੇ ਅਪਣੇ ਸ਼ਰੀਰ ਦੀ ਜਾਚ ਕਰਵਾਈ ਹੈ,

ਤਕਰੀਬਨ ਪੰਜ ਸੋ ਦੇ ਕਰੀਬ ਵੱਖ-ਵੱਖ ਪਿੰਡਾ ਦੀ ਸੰਗਤ ਨੇ ਆ ਕੇ ਇਸ ਮਹਾਨ ਦਿਨ ’ਤੇ ਕੈਂਪ ਵਿਚ ਲਾਹਾ ਲਿਆ ਹੈ , ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਅਤੇ ਸੰਗਤ ਦੇ ਸਹਿਯੋਗ ਨਾਲ ਦਵਾਈਆਂ ਵੀ ਪ੍ਰਦਾਨ ਕੀਤੀਆਂ ਗਈਆਂ ਹਨ।ਸਾਨੂੰ ਸਭ ਨੂੰ ਮੈਡੀਕਲ ਕੈਂਪ ਦੇ ਨਾਲ – ਨਾਲ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਬੂਟੇ ਵੀ ਲਗਾਉਣੇ ਚਾਹੀਦੇ ਹਨ ਅਤੇ ਉਸ ਦੀ ਦੇਖਭਾਲ ਵੀ ਕਰਨੀ ਚਾਹੀਦਾੀ ਹੈ ਜੋ ਕਿ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ।ਇਸ ਮੌਕੇ ਤੇ ਕੋਮੀ ਪ੍ਰਧਾਨ ਦਰਸ਼ਨ ਸਿੰਘ ਟੋਹੜਾ, ਭਾਈ ਹਰਮੀਤ ਸਿੰਘ ਜਰਨਲ ਸਕੱਤਰ ,ਪੰਡਿਤ ਨਰਇੰਦਰ ਕੁਮਾਰ ,ਭਾਈ ਜਤਿੰਦਰ ਸਿੰਘ, ਬਾਬਾ ਅਜੀਤ ਸਿੰਘ ਸੁਲਤਾਨਪੁਰ ਲੌਧੀ,ਭਗਵੰਤ ਸਿੰਘ ਤੋਂ ਇਲਾਵਾ ਡਾਕਟਰ ਸਹਿਬਾਨ ਅਤੇ ਮਰੀਜ ਹਾਜਰ ਸਨ।

Leave a Reply

Your email address will not be published. Required fields are marked *