ਐਸਜੀਜੀਐਸ ਵਰਲਡ ਯੂਨੀਵਰਸਿਟੀ ਨੇ “ਉੱਦਮਤਾ ਜਾਗਰੂਕਤਾ ਪ੍ਰੋਗਰਾਮ” ਦਾ ਕੀਤਾ ਆਯੋਜਨ
ਫ਼ਤਿਹਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਇਨੋਵੇਸ਼ਨ ਸੈੱਲ, ਸੈਂਟਰ ਫਾਰ ਸਾਇੰਟਿਫਿਕ ਰਿਸਰਚ ਐਂਡ ਇਨੋਵੇਸ਼ਨ (CSRI-SGGSWU) ਨੇ ਸਟਾਰਟ-ਅੱਪ ਪੰਜਾਬ ਦੇ ਸਹਿਯੋਗ ਨਾਲ ਇੱਕ ਉੱਦਮਤਾ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ। ਪ੍ਰੋਗਰਾਮ ਦੀ ਮਨੋਰਥ ਵਿਦਿਆਰਥੀਆਂ ਨੂੰ ਸਟਾਰਟ-ਅੱਪਸ ਦੀ ਸਥਾਪਨਾ ਲਈ ਦੇਸ਼ ਵਿੱਚ ਉਪਲਬਧ ਮੌਕਿਆਂ ਬਾਰੇ ਜਾਣੂ ਕਰਵਾਉਣਾ ਅਤੇ ਉੱਦਮਤਾ, ਸਰਕਾਰੀ ਨੀਤੀਆਂ ਅਤੇ ਪਹਿਲਕਦਮੀਆਂ ਤੋਂ ਜਾਣੂ ਕਰਵਾਉਣਾ ਸੀ। ਡਾ: ਸਿਮਰਨਪ੍ਰੀਤ ਕੌਰ, ਸਾਇੰਟਿਸਟ ਪੀ.ਐਮ.ਸੀ ਸੈੱਲ, ਪੰਜਾਬ ਬਾਇਓਟੈਕ ਇਨਕਿਊਬੇਟਰ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬਾਇਓਟੈਕਨਾਲੋਜੀ ਸੈਕਟਰ ਵਿੱਚ ਪਹਿਲਕਦਮੀਆਂ ਲਈ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਜਾਣੂ ਕਰਵਾਇਆ। ਡਾ. ਅਰਵਿੰਦ ਢੀਂਗਰਾ, ਕਾਰਜਕਾਰੀ ਨਿਰਦੇਸ਼ਕ, STEP -GNDEC, ਨੇ “ਉੱਦਮਤਾ ਦੇ ਲਾਭ ਅਤੇ ਹਾਨੀ” ‘ਤੇ ਭਾਸ਼ਣ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉੱਦਮ ਲਈ ਕੇਂਦਰ ਅਤੇ ਰਾਜ ਸਰਕਾਰ ਦੁਆਰਾ ਉਪਲਬਧ ਫੰਡਿੰਗ ਸਕੀਮਾਂ ਬਾਰੇ ਜਾਣੂ ਕਰਵਾਇਆ। ਉਹਨਾਂ ਨੇ ਗੱਲਬਾਤ ਵਿੱਚ ਉਦਯੋਗਪਤੀ ਹੋਣ ਦੇ ਲਾਭਾਂ ‘ਤੇ ਜ਼ੋਰ ਦਿੱਤਾ ਗਿਆ।
ਪ੍ਰੋਗਰਾਮ ਵਿੱਚ ਡਾ ਬਲਬੀਰ ਕੁਮਾਰ ਅਤੇ ਇੰਜ. ਹਮੀਰ ਸਿੰਘ ਮਾਨ ਨੇ ਵੀ ਸ਼ਿਰਕਤ ਕੀਤੀ। ਬਲਬੀਰ ਕੁਮਾਰ, ਸੰਸਥਾਪਕ ਸਿਮਰ ਬਾਇਓਟੈਕ ਪ੍ਰਾ. ਲਿਮਟਿਡ, ਨੇ 2014 ਵਿੱਚ ਆਪਣਾ ਕਿੱਤਾ ਸ਼ੁਰੂ ਕੀਤਾ। ਉਹਨਾ ਨੇ ਵਿਦਿਆਰਥੀਆਂ ਨੂੰ ਆਪਣੇ ਉਤਪਾਦਨ ਉੱਦਮ ਨੂੰ ਸ਼ੁਰੂ ਕਰਨ ਲਈ ਲੋੜੀਂਦੇ ਸਾਰੇ ਸਰਟੀਫਿਕੇਟਾਂ ਅਤੇ ਪ੍ਰਵਾਨਗੀਆਂ ਬਾਰੇ ਜਾਣਕਾਰੀ ਦਿੱਤੀ। ਇੰਜ. ਹਮੀਰ ਮਾਨ, ਡਾਇਰੈਕਟਰ ਵੈਨਟੇਕ ਫਾਰਮ ਪ੍ਰਾ. ਲਿਮਟਿਡ ਅਤੇ ਫਲਾਇੰਗ ਲੀਡਰ ਪ੍ਰਾ. ਲਿਮਟਿਡ, ਯੂਨੀਵਰਸਿਟੀ ਦੇ ਬੈਚ 2012 (B.Tech CSE) ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਸ਼ੁਰੂਆਤੀ ਸਫ਼ਰ ਬਾਰੇ ਜਾਣਕਾਰੀ ਦੇ ਕੇ ਪ੍ਰੇਰਿਤ ਕੀਤਾ ਅਤੇ ਉੱਦਮਤਾ ਦੇ ਰਾਹ ‘ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਹਨਾ ਨੇ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਦਾ ਧੰਨਵਾਦ ਕੀਤਾ ਜਿਨਾਂ ਨੇ ਉਹਨਾ ਦੇ ਕੈਰੀਅਰ ਦੇ ਸੁਨਹਿਰੇ ਭਵਿੱਖ ਨੂੰ ਸਹੀ ਦਿਸ਼ਾ ਦਿਤੀ। ਬਾਇਓਟੈਕਨਾਲੋਜੀ, ਕੰਪਿਊਟਰ ਸਾਇੰਸ, ਗਣਿਤ, ਜ਼ੂਆਲੋਜੀ ਸਮੇਤ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਲਗਭਗ 100 ਪ੍ਰਤੀਭਾਗੀਆਂ ਨੇ ਪ੍ਰੋਗਰਾਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ।
ਵਰਕਸ਼ਾਪ ਦਾ ਉਦਘਾਟਨ ਕਰਦੇ ਹੋਏ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਅਜਾਇਬ ਸਿੰਘ ਬਰਾੜ ਨੇ ਇਸ ਪ੍ਰੋਗਰਾਮ ਦੇ ਆਯੋਜਨ ਲਈ ਇਨੋਵੇਸ਼ਨ ਸੈੱਲ ਨੂੰ ਵਧਾਈ ਦਿੱਤੀ ਅਤੇ ਅਜਿਹੀਆਂ ਵਰਕਸ਼ਾਪਾਂ ਨਿਯਮਤ ਤੌਰ ‘ਤੇ ਕਰਵਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਮਹਿਮਾਨਾਂ ਦਾ ਸੁਆਗਤ ਕਰਦੇ ਹੋਏ, ਡਾ. ਸੀ. ਰਾਜੇਸ਼, ਚੇਅਰਪਰਸਨ CSRI-SGGSWU ਨੇ ਵਿਦਿਆਰਥੀਆਂ ਨਾਲ ਨਿਯਮਿਤ ਤੌਰ ‘ਤੇ ਅਜਿਹੇ ਸੈਸ਼ਨ ਆਯੋਜਿਤ ਕਰਨ ਦਾ ਵਾਅਦਾ ਕੀਤਾ ਤਾਂ ਜੋ, ਜੋ ਵਿਦਿਆਰਥੀ ਪ੍ਰਭਾਵਸ਼ਾਲੀ ਇੰਟਰਐਕਟਿਵ ਸੈਸ਼ਨ ਦੀ ਘੱਟ ਸੀਮਾ ਕਾਰਨ ਇਸ ਈਵੈਂਟ ਲਈ ਰਜਿਸਟਰ ਨਹੀਂ ਕਰ ਸਕੇ, ਉਹਵੀਅਜਿਹੇ ਸੈਸ਼ਨ ਦਾ ਲਾਭ ਉਠਾ ਸਕਣ। ਡੀਨ, ਐਗਰੀਕਲਚਰ ਫੈਕਲਟੀ, ਪ੍ਰੋ: ਐਸ.ਐਸ. ਬੱਲ ਨੇ ਸੈਸ਼ਨ ਦੀ ਪ੍ਰਧਾਨਗੀ ਕੀਤੀ। ਪ੍ਰੋਗਰਾਮ ਦੇ ਸਫਲ ਆਯੋਜਨ ਵਿੱਚ ਸਹਿਯੋਗ ਦੇਣ ਲਈ ਪ੍ਰਬੰਧਕ ਕਮੇਟੀ ਨੇ ਮਾਨਯੋਗ ਪ੍ਰੋ-ਚਾਂਸਲਰ ਪ੍ਰੋ.(ਡਾ.) ਏ.ਐਸ. ਬਰਾੜ ਅਤੇ ਮਾਨਯੋਗ ਵਾਈਸ-ਚਾਂਸਲਰ ਪ੍ਰੋ.(ਡਾ.) ਪ੍ਰਿਤ ਪਾਲ ਸਿੰਘ ਦਾ ਧੰਨਵਾਦ ਕੀਤਾ।

