ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵੱਲੋਂ ਪੀ.ਸੀ.ਓ.ਐਸ. ਬਾਰੇ ਵਿਸ਼ੇਸ਼ ਲੈਕਚਰ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ, ਪਟਿਆਲਾ ਦੇ ਨੰਨੀ ਛਾਂ ਸੈੱਲ ਅਤੇ ਸਟੂਡੈਂਟਸ ਵੈਲਫੇਅਰ ਕਮੇਟੀ (ਲੜਕੀਆਂ) ਨੇ ਆਪਣੇ ਸਹਿਯੋਗੀ ਯਤਨਾਂ ਨਾਲ ਪੀ.ਸੀ.ਓ.ਐਸ. ਬਾਰੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ। ਇਹ ਲੈਕਚਰ ਪਟਿਆਲਾ ਦੀ ਪ੍ਰਸਿੱਧ ਗਾਇਨੋਕੋਲੋਜਿਸਟ ਡਾ. ਜਸਲੀਨ ਕੌਰ ਨੇ ਦਿੱਤਾ। ਆਪਣੇ ਲੈਕਚਰ ਵਿੱਚ, ਉਨ੍ਹਾਂ ਨੇ ਦੱਸਿਆ ਕਿ ਪੀ.ਸੀ.ਓ.ਐਸ. ਕੀ ਹੈ, ਅਤੇ ਇਹ ਔਰਤਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਨੇ ਬਿਮਾਰੀ ਦੇ ਲੱਛਣਾਂ ਅਤੇ ਇਸ ਕਾਰਨ ਪੈਦਾ ਹੋਣ ਵਾਲੀਆਂ ਪੇਚੀਦਗੀਆਂ ਬਾਰੇ ਚਰਚਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸਹੀ ਖੁਰਾਕ ਲੈਣ, ਜੰਕ ਫੂਡ ਤੋਂ ਬਚਣ ਅਤੇ ਤਣਾਅ ਮੁਕਤ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਨੌਜਵਾਨ ਤੰਦਰੁਸਤ ਅਤੇ ਜਾਗਰੂਕ ਹੋਣ ਤਾਂ ਸਮਾਜ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਦੇ ਹਨ।

ਕਾਲਜ ਦੇ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਦੱਸਿਆ ਕਿ ਰਾਸ਼ਟਰ ਦੇ ਵਿਕਾਸ ਵਿੱਚ ਔਰਤ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਔਰਤਾਂ ਤੰਦਰੁਸਤ ਹਨ ਤਾਂ ਕੁਦਰਤੀ ਹੈ ਕਿ ਉਨ੍ਹਾਂ ਨਾਲ ਸਬੰਧਤ ਸਮਾਜ ਵੀ ਤੰਦਰੁਸਤ ਹੋਵੇਗਾ। ਕਾਲਜ ਦੀ ਡਿਪਟੀ ਪਿ੍ਰੰਸੀਪਲ ਡਾ. ਜਸਲੀਨ ਕੌਰ ਨੇ ਵਿਦਿਆਰਥੀ ਭਲਾਈ ਕਮੇਟੀ ਲੜਕੀਆਂ ਅਤੇ ਨੰਨੀ ਛਾਂ ਸੈੱਲ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਫਾਈ, ਸਿਹਤਮੰਦ ਜੀਵਨ ਸ਼ੈਲੀ ਅਤੇ ਨਿੱਜੀ ਸਫਾਈ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਵਿਦਿਆਰਥੀਆਂ ਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣ ਲਈ ਕਿਹਾ। ਇਸ ਮੌਕੇ ਡੀਨ ਵਿਦਿਆਰਥੀ ਭਲਾਈ ਕਮੇਟੀ ਲੜਕੀਆਂ ਪ੍ਰੋ. ਸੁਖਮੀਨ ਕੌਰ, ਨੰਨੀ ਛਾਂ ਸੈੱਲ ਦੀ ਕਨਵੀਨਰ ਡਾ. ਪੁਸ਼ਪਿੰਦਰ ਕੌਰ, ਗਰਲ ਸਟੂਡੈਂਟਸ ਵੈਲਫੇਅਰ ਕਮੇਟੀ ਦੀ ਕਨਵੀਨਰ ਡਾ. ਰਾਜਵਿੰਦਰ ਕੌਰ ਹਾਜ਼ਰ ਸਨ ੍ਟ ਡਾ. ਜਸਲੀਨ ਕੌਰ ਨੰਦਾ ਨੇ ਮੰਚ ਸੰਚਾਲਨ ਕੀਤਾ। ਲੈਕਚਰ ਵਿੱਚ ਵੱਖ-ਵੱਖ ਵਿਭਾਗਾਂ ਦੀਆਂ ਵਿਦਿਆਰਥਣਾਂ ਨੇ ਸ਼ਿਰਕਤ ਕੀਤੀ ਅਤੇ ਡਾਕਟਰਾਂ ਨਾਲ ਆਪਣੀਆਂ ਸਿਹਤ ਸਮੱਸਿਆਵਾਂ ਬਾਰੇ ਚਰਚਾ ਕੀਤੀ।

Leave a Reply

Your email address will not be published. Required fields are marked *