ਗੇਟ ਬੰਦ ਕਰਨ ਦੀ ਚਿਤਾਵਨੀ ਤੋਂ ਬਾਅਦ ਡੀਸੀ ਪਟਿਆਲਾ ਮੰਗਾਂ ਮੰਨਣ ਲਈ ਮਜਬੂਰ।
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਆਪਣਾ ਗੁਰੂ ਮੰਨਦੇ ਹਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਭੁੱਖ ਹੜਤਾਲ ਤੇ ਬੈਠੇ ਰਾਜਵੀਰ ਸਿੰਘ ਨਰਮਾਣਾ, ਦਰਸ਼ਨ ਸਿੰਘ ਨਰਮਾਣਾ, ਵੀਰਪਾਲ ਸਿੰਘ ਦੁੱਲੜ, ਬਲਵੀਰ ਸਿੰਘ ਸੁਰਾਜਪੁਰ, ਅਮਨਦੀਪ ਕੌਰ ਬੌੜਾਂ ਕਲਾਂ, ਸੰਦੀਪ ਕੌਰ ਕਕਰਾਲਾ। ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆਗੂ ਗੁਰਵਿੰਦਰ ਬੌੜਾਂ ਅਤੇ ਧਰਮਪਾਲ ਨੂਰਖੇੜੀਆ ਨੇ ਕਿਹਾ ਕਿ ਪਿਛਲੇ ਅੱਠ ਦਿਨਾਂ ਤੋਂ ਡੀਸੀ ਦਫ਼ਤਰ ਪਟਿਆਲਾ ਅੱਗੇ ਚੱਲ ਰਹੇ ਸ਼ਾਂਤਮਈ ਧਰਨੇ ਅਤੇ ਭੁੱਖ ਹੜਤਾਲ ਨੂੰ ਲਗਾਤਾਰ ਅਣਦੇਖਿਆਂ ਕੀਤਾ ਜਾਂ ਰਿਹਾ ਸੀ।ਅੱਜ ਵੱਡੀ ਗਿਣਤੀ ਵਿਚ ਮਜ਼ਦੂਰਾਂ ਵੱਲੋਂ ਇੱਕਠ ਕਰਕੇ ਡੀਸੀ ਦਫ਼ਤਰ ਪਟਿਆਲਾ ਦਾ ਗੇਟ ਬੰਦ ਕਰਨ ਦੇ ਐਲਾਨ ਕਰਨ ਤੋਂ ਬਾਅਦ ਡੀਸੀ ਪਟਿਆਲਾ ਵੱਲੋਂ ਆਗੂਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਜ਼ੋਨਲ ਪ੍ਰਧਾਨ ਮੁਕੇਸ਼ ਮਲੋਦ, ਧਰਮਵੀਰ ਹਰੀਗੜ੍ਹ, ਨਿਰਮਲ ਨਰਮਾਣਾ ਮੌਜੂਦ ਰਹੇ।
ਡੀਸੀ ਪਟਿਆਲਾ ਸਾਰੇ ਮਾਮਲਿਆਂ ਤੇ ਚੰਗੇ ਢੰਗ ਨਾਲ ਗੱਲਬਾਤ ਕਰਦੇ ਹੋਏ ਨਜ਼ੂਲ ਜ਼ਮੀਨਾਂ,ਲਾਲ ਕਾਪੀਆਂ, ਪੰਚਾਇਤੀ ਜ਼ਮੀਨਾਂ,ਪੰਜ ਮਰਲੇ ਪਲਾਟਾਂ, ਅਤੇ ਹੱਡਾਂਰੋੜੀਆਂ ਨਾਲ ਸਬੰਧਤ ਮਸਲਿਆਂ ਵਿੱਚੋ ਕੁਝ ਮਸਲਿਆਂ ਨੂੰ ਫੌਰੀ ਤੌਰ ਤੇ ਹੱਲ ਕਰਾਉਣ ਅਤੇ ਬਾਕੀ ਰਹਿੰਦੇ ਮਸਲਿਆਂ ਨੂੰ ਹੱਲ ਕਰਨ ਲਈ ਲਿਖਤੀ ਨੋਟਿਸ ਜਾਰੀ ਕਰਕੇ ਦਸ ਦਿਨਾਂ ਵਿਚ ਹੱਲ ਕਰਨ ਦਾ ਭਰੋਸਾ ਦਵਾਇਆ ਗਿਆ। ਜਿਸ ਤੋਂ ਬਾਅਦ ਆਗੂਆਂ ਨੇ ਐਲਾਨ ਭੁੱਖ ਹੜਤਾਲ ਦੀ ਸਮਾਪਤੀ ਕਰਕੇ ਧਰਨਾ ਅਗਲੀ ਕਾਰਵਾਈ ਤੱਕ ਧ ਜਾਰੀ ਰੱਖਣ ਦਾ ਐਲਾਨ ਕੀਤਾ ਅਤੇ 30 ਨਵੰਬਰ ਨੂੰ ਸਾਂਝੇ ਮਜ਼ਦੂਰ ਮੋਰਚੇ ਦੇ ਸੱਦੇ ਤੇ ਭਗਵੰਤ ਮਾਨ ਦੀ ਕੋਠੀ ਦਾ ਕੁੰਡਾ ਖੜਕਾਉਣ ਲਈ ਵੱਡੀ ਗਿਣਤੀ ਵਿਚ ਪਹੁੰਚਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਰਣਧੀਰ ਕਕਰਾਲਾ,ਜੱਗੀ ਕਕਰਾਲਾ, ਮਨੀ ਮੱਲ੍ਹੇਵਾਲ, ਚਰਨਾਂ ਕਾਹਨਗੜ੍ਹ, ਅਮਰੀਕ ਦੁੱਲੜ, ਬਲਵੰਤ ਬਿਨਾਹੇੜੀ, ਦਵਿੰਦਰ ਮੱਲ੍ਹੇਵਾਲ, ਦਲਜੀਤ ਮੱਲ੍ਹੇਵਾਲ, ਰਣਧੀਰ ਰਾਇਪੁਰ ਮੰਡਲਾਂ, ਗੁਰਚਰਨ ਤਾਜਪੁਰ, ਬਲਵੀਰ ਸਿੰਘ ਸੁਰਾਜਪੁਰ,ਨਾਥ ਸਿੰਘ ਬਨੇਰਾ ਖੁਰਦ ਅਤੇ ਹੋਰ ਸ਼ਾਮਲ ਰਹੇ।

