ਪਟਿਆਲਾ

ਵਾਤਾਵਰਣ ਪਾਰਕ ਸਰਹਿੰਦ ਰੋਡ ਵਿਖੇ ਸ਼ਰਾਰਤੀ ਅਨਸਰਾਂ ਵਲੋੰ ਬੂਟਿਆਂ ਦਾ ਕੀਤਾ ਨੁਕਸਾਨ

ਪਟਿਆਲਾ 22 ਨਵੰਬਰ, (ਰਮਨਦੀਪ/ਮਧੂਸਾਰ ਬਿਊਰੋ) – ਪਟਿਆਲਾ ਦੀ ਸਰਹਿੰਦ ਰੋਡ ਤੇ ਸਥਿਤ ਅਜ਼ਾਦ ਨਗਰ ਅਤੇ ਘੁੰਮਣ ਨਗਰ ਦੇ ਨਿਵਾਸੀਆਂ ਵਲੋੰ ਸਾਂਝੇ ਉੱਦਮ ਨਾਲ ਤਿਆਰ ਕੀਤੇ ਪਾਰਕ ‘ਚ ਬੂਟਿਆਂ ਦੀ ਭਰਮਾਰ ਹੋਈ ਪਈ ਸੀ । ਪਰ ਲੰਘੀ ਰਾਤ ਕਿਸੇ ਸ਼ਰਾਰਤੀ ਅਨਸਰ ਵਲੋਂ ਚਾਰ – ਪੰਜ ਫੁੱਟ ਉੱਚੇ ਹੋ ਚੁੱਕੇ ਬੂਟਿਆਂ ਨੂੰ ਤੋੜ ਦਿੱਤਾ ਗਿਆ । ਜਿਸ ਸੰਬੰਧੀ ਅੱਜ ਪਾਰਕ ਵਿਖੇ ਹੀ ਵਾਤਾਵਰਣ ਪਾਰਕ ਕਮੇਟੀ ਵਲੋਂ ਰੱਖੀ ਮੀਟਿੰਗ ਵਿਚ ਸਮੂਹ ਕਮੇਟੀ ਅਤੇ ਇਲਾਕਾ ਨਿਵਾਸੀਆਂ ਵਲੋਂ ਭਾਗ ਲਿਆ ਗਿਆ । ਜਿਸ ਵਿੱਚ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਗਈ ।

ਇਸ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਇਸ ਘਟਨਾ ਸੰਬੰਧੀ ਪੁਲਿਸ ਅਤੇ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਤਫ਼ਤੀਸ਼ ਕਰਨ ਲਈ ਬੇਨਤੀ ਕੀਤੀ ਜਾਵੇਗੀ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਪਾਰਕ ‘ਚ ਟੂਟੀਆਂ ਦੀ ਚੋਰੀ ਕੀਤੀ ਜਾ ਚੁੱਕੀ ਹੈ । ਇਸ ਮੌਕੇ ਪ੍ਰਧਾਨ ਹਰਜਿੰਦਰ ਸਿੰਘ ਗਰਚਾ, ਰਣਜੀਤ ਸਿੰਘ, ਸਤਵਿੰਦਰ ਸਿੰਘ ਸੈਣੀ, ਗੁਰਕ੍ਰਿਪਾਲ ਸਿੰਘ, ਹਰਜੀਤ ਸਿੰਘ, ਅਵਤਾਰ ਸਿੰਘ, ਜਸਵੀਰ ਸਿੰਘ ਭੰਗੂ, ਨਿਰਮਲ ਸਿੰਘ, ਰਾਜਿੰਦਰਪਾਲ, ਨਵਨੀਤ ਅਨਾਇਤਪੁਰੀ, ਜਸਵੰਤ ਸਿੰਘ ਕਾਹਲੋੰ, ਰਵਿੰਦਰ ਸਿੰਘ ਗਰੇਵਾਲ਼, ਜਸਪਾਲ ਸਿੰਘ ਤੂਰ, ਬਚਨ ਸਿੰਘ ਗੁਰਮ, ਬਲਰਾਜ ਸਿੰਘ, ਚਰਨਜੀਵ ਸਿੰਘ ਸਰਪੰਚ, ਗੁਰਵਿੰਦਰ ਸਿੰਘ ਸੋਹੀ, ਹਰਭਜਨ ਦਾਸ ਭਾਟੀਆ, ਮੁਖਵਿੰਦਰ ਸਿੰਘ ਗਰੇਵਾਲ, ਪ੍ਰੋ. ਯੋਗੇਸ਼ਵਰ ਚੌਹਾਨ, ਸੁਖਦੀਪ ਢੀਂਡਸਾ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *