ਬੁਰਜ ਗੁ: ਅਕਾਲੀ ਬਾਬਾ ਫੂਲਾ ਸਿੰਘ ਵਿਖੇ ਕੀਰਤਨ ਤੇ ਸੁਖਮਨੀ ਸਾਹਿਬ ਦੇ ਪਾਠ ਪ੍ਰਵਾਹ 145 ਵੇਂ ਦਿਨ ਵਿੱਚ ਸ਼ਾਮਲ
ਅੰਮਿ੍ਰਤਸਰ: 23 ਨਵੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਗੁ: ਮੱਲ ਅਖਾੜਾ ਪਾ: ਛੇਵੀਂ ਅਤੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹੀਦੀ ਦੀ ਦੂਸਰੀ ਸ਼ਤਾਬਦੀ ਨੂੰ ਸਮਰਪਿਤ ਅੰਮਿ੍ਰਤਸਰ ਦੀਆਂ ਸਮੂਹ ਸੇਵਾ ਸੁਸਾਇਟੀਆਂ ਵਲੋਂ ਚਲ ਰਹੇ ਲਗਾਤਾਰ ਸੁਖਮਨੀ ਸਾਹਿਬ ਦੇ ਪਾਠ ਤੇ ਕੀਰਤਨ ਨਿਰੰਤਰ ਚਲ ਰਹੇ ਹਨ। ਬੀਬੀ ਗੁਰਪ੍ਰੀਤ ਕੋਰ ਤੇ ਬੀਬੀ ਬਲਬੀਰ ਕੌਰ ਦੀ ਅਗਵਾਈ ਵਿੱਚ ਬੀਬੀਆਂ ਨੇ ਸਮੂਲੀਅਤ ਕੀਤੀ ਅਤੇ ਸੁਖਮਨੀ ਸਾਹਿਬ ਦੇ ਪਾਠ ਅਤੇ ਗੁਰਬਾਣੀ ਸ਼ਬਦਾਂ ਨਾਲ ਗੁਰੂਮਹਿਮਾ ਗਾਇਨ ਕੀਤੀ।
ਬੁੱਢਾ ਦਲ ਦੇ ਸਕੱਤਰ ਸ: ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਪ੍ਰੇਰਨਾ ਸਦਕਾ ਸਮੂਹ ਸੁਖਮਨੀ ਸੇਵਾ ਸੁਸਾਇਟੀਆਂ ਵੱਲੋਂ ਚਾਰ ਜੁਲਾਈ ਤੋਂ ਇਸ ਪਾਵਨ ਅਸਥਾਨ ਤੇ ਕੀਰਤਨ ਤੇ ਸੁਖਮਨੀ ਸਾਹਿਬ ਦੇ ਪਾਠਾਂ ਦੀ ਸੇਵਾ ਲਗਾਤਾਰ ਨਿਰਵਿਘਨ ਚੱਲ ਰਹੀ ਹੈ। ਜੋ ਅੱਜ 145 ਵੇਂ ਦਿਨ ਵਿੱਚ ਪੁਜ ਗਏ ਹਨ। ਬੀਬੀ ਗੁਰਪ੍ਰੀਤ ਕੌਰ ਬਾਬਾ ਦੀਪ ਸਿੰਘ ਸਹੀਦ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਗੁਰਦੁਆਰਾ ਬੇਰ ਸਾਹਿਬ, ਭਾਈ ਮੰਝ ਰੋਡ ਅਤੇ ਬੀਬੀ ਬਲਬੀਰ ਕੌਰ ਮੀਰੀ ਪੀਰੀ ਇਸਤਰੀ ਸਤਿਸੰਗ ਸਭਾ, ਕੋਟ ਆਤਮਾ ਰਾਮ, ਸੁਲਤਾਨਵਿੰਡ ਰੋਡ ਦੀ ਅਗਵਾਈ ਵਿੱਚ ਸਮੂਹਿਕ ਤੌਰ ਤੇ ਬੀਬੀਆਂ ਨੇ ਗੁਰੂ ਜਸ ਗਾਇਨ ਕੀਤਾ। ਸ਼ਬਦ ਕੀਰਤਨ ਤੇ ਸੁਖਮਨੀ ਸਾਹਿਬ ਦੇ ਪਾਠ ਦੀ ਸੰਪੂਰਨਤਾ ਦੀ ਅਰਦਾਸ ਬੀਬੀ ਗੁਰਪ੍ਰੀਤ ਕੌਰ ਨੇ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਬੀਬੀ ਬਲਬੀਰ ਕੌਰ ਨੇ ਲਿਆ। ਉਪਰੰਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਗੁਰਲਾਲ ਸਿੰਘ ਵੱਲੋਂ ਸੁਸਾਇਟੀ ਮੁਖੀ ਬੀਬੀ ਗੁਰਪ੍ਰੀਤ ਕੌਰ ਤੇ ਬੀਬੀ ਬਲਬੀਰ ਕੌਰ ਨੂੰ ਸਿਰਪਾਓ ਦੀ ਬਖਸ਼ਿਸ਼ ਕੀਤੀ ਗਈ। ਬੁੱਢਾ ਦਲ ਵੱਲੋਂ ਚਾਹ ਮੱਠੀਆਂ ਦੀ ਸੇਵਾ ਕੀਤੀ ਗਈ। 24 ਨਵੰਬਰ ਨੂੰ ਬੀਬੀ ਹਰਪ੍ਰੀਤ ਕੌਰ ਗੁਰਦੁਆਰਾ ਬਾਬਾ ਬੋਤਾ ਸਿੰਘ ਸੁਖਮਨੀ ਸੇਵਾ ਸੁਸਾਇਟੀ, ਬੀਬੀ ਨਰਿੰਦਰ ਕੌਰ ਗੁਰਦੁਆਰਾ ਬਿਬੇਕਸਰ ਸਾਹਿਬ ਸੁਖਮਨੀ ਸੇਵਾ ਸੁਸਾਇਟੀ ਤੇ ਬੀਬੀ ਸਸਪੰਤ ਕੋਰ, ਬੀਬੀ ਕਾਜਲ ਕੌਰ ਗੁਰੂ ਨਾਨਕ ਸਿੰਘ ਸਭਾ ਸੁਲਤਾਨਵਿੰਡ ਰੋਡ ਹਾਜ਼ਰੀ ਭਰਨਗੀਆਂ।

