ਸ੍ਰੀ ਸ਼ਿਆਮ ਚਾਕਰੀ ਫਾਊਡੇਸ਼ਨ ਵਲੋਂ ਕਾਂਗਰਸ ਦੇ ਜਿਲਾ ਪ੍ਰਧਾਨ ਨਰੇਸ਼ ਦੁੱਗਲ ਨੂੰ ਕੀਤਾ ਗਿਆ ਸਨਮਾਨਿਤ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਸ੍ਰੀ ਸ਼ਿਆਮ ਚਾਕਰੀ ਫਾਊਡੇਸ਼ਨ ਪਟਿਆਲਾ ਵੱਲੋਂ ਜਿਲਾ ਕਾਂਗਰਸ ਕਮੇਟੀ (ਸ਼ਹਿਰੀ) ਦੇ ਨਵੇਂ ਨਿਯੁਕਤ ਜਿਲਾ ਪ੍ਰਧਾਨ ਨਰੇਸ਼ ਕੁਮਾਰ ਦੁੱਗਲ ਨੂੰ ਵਾਤਾਵਰਣ ਦੀ ਰਾਖੀ ਅਤੇ ਨਿਸ਼ਕਾਮ ਸਮਾਜ ਸੇਵਾ ਲਈ ਸਨਮਾਨਿਤ ਕੀਤਾ ਗਿਆ। ਇਸ ਸਬੰਧ ਵਿੱਚ ਇੱਕ ਸਾਦਾ ਸਮਾਰੋਹ ਪ੍ਰਤਾਪ ਨਗਰ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਸ੍ਰੀ ਸਿਆਮ ਚਾਕਰੀ ਫਾਊਡੇਸ਼ਨ ਦੇ ਪ੍ਰਧਾਨ ਸ੍ਰੀ ਅਨੁਰਾਗ ਅੱਤਰੀ ਨੇ ਕੀਤੀ। ਇਸ ਮੌਕੇ ਅਨੁਰਾਗ ਅੱਤਰੀ ਨੇ ਕਿਹਾ ਕਿ ਪਿਛਲੇ ਤੀਹ ਸਾਲਾਂ ਤੋਂ ਸ੍ਰੀ ਨਰੇਸ਼ ਕੁਮਾਰ ਦੁੱਗਲ ਨਾ ਕੇਵਲ ਵਾਰਡ ਨੰਬਰ 58 ਦੇ ਕਾਊਂਸਲਰ ਵਲੋਂ ਨਿਸ਼ਕਾਮ ਸੇਵਾ ਕਰਦੇ ਆ ਰਹੇ ਹਨ
ਸਗੋਂ ਪੂਰੇ ਪਟਿਆਲਾ ਸ਼ਹਿਰ ਵਿੱਚ ਵਾਤਾਵਰਣ ਦੀ ਸਾਂਭ ਸੰਭਾਲ ਅਤੇ ਸਮਾਜ ਦੇ ਕਮਜੋਰ ਅਤੇ ਪਿਛੜੇ ਵਰਗ ਦੇ ਲੋਕਾਂ ਦੀ ਹਰ ਦੁੱਖ ਤਕਲੀਫ ਵਿੱਚ ਮਦਦ ਵੀ ਕਰਦੇ ਆ ਰਹੇ ਹਨ। ਸ੍ਰੀ ਨਰੇਸ਼ ਕੁਮਾਰ ਦੁੱਗਲ ਦੀ ਅਗਵਾਈ ਵਿੱਚ ਵਾਰਡ ਨੰਬਰ 58 ਵਿੱਚ ਬਹੁਤ ਹੀ ਸ਼ਾਨਦਾਰ ਢੰਗ ਨਾਲ ਵਿਕਾਸ ਕਾਰਜ ਕੀਤੇ ਗਏ ਹਨ। ਇਸੇ ਲਈ ਉਹਨਾਂ ਦੀ ਇਸ ਫਾਊਡੇਸ਼ਨ ਵਲੋਂ ਸ੍ਰੀ ਦੁੱਗਲ ਨੂੰ ਸਨਮਾਨਿਤ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਮੌਕੇ ਤੇ ਫਾਊਡੇਸ਼ਨ ਦੇ ਸੀਨੀਅਰ ਮੈਂਬਰ ਅਨੂਪ ਕੁਮਾਰ, ਪ੍ਰਿੰਸ ਰੱਖੜਾ, ਰਵੀ ਗੋਇਲ, ਅਜੇ ਗਰਗ, ਯੋਗਰਾਜ ਗਰਗ, ਰਾਹੁਲ ਕੁਮਾਰ, ਹਰਕੇਸ਼ ਕੁਮਾਰ ਆਦਿਕ ਨੇ ਵੀ ਨਰੇਸ਼ ਦੁੱਗਲ ਦੇ ਸੇਵਾ ਕਾਰਜਾਂ ਦੀ ਦਿਲ ਖੋਲ ਕੇ ਤਾਰੀਫ ਕੀਤੀ।

