ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਡੀਸੀ ਦਫ਼ਤਰ ਅੱਗੇ ਮੋਰਚਾ ਦਸਵੇਂ ਦਿਨ ਵੀ ਜਾਰੀ।
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜੋਨਲ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬੌੜਾਂ ਕਲਾਂ ਅਤੇ ਧਰਮਪਾਲ ਨੂੰਰਖੇੜੀਆਆਂ ਨੇ ਕਿਹਾ ਕਿ ਮਜ਼ਦੂਰਾਂ ਵੱਲੋਂ ਮਜ਼ਦੂਰ ਮੰਗਾਂ ਜਿਵੇਂ ਕਿ, ਪੰਚਾਇਤੀ ਜ਼ਮੀਨ ਵਿੱਚੌ ਤੀਜਾ ਹਿੱਸਾ ਜਮੀਨ ਦੀ ਬੋਲੀ ਕਰਵਾਉਣ ਤੋਂ ਬਾਅਦ ਮਜ਼ਦੂਰਾਂ ਵੱਲੋਂ ਰਕਮ ਭਰਨ ਦੇ ਬਾਵਜੂਦ ਜਮੀਨ ਤੇ ਪਿੰਡਾਂ ਦੇ ਘੜੰਮ ਚੌਧਰੀਆਂ ਵੱਲੋਂ ਕੀਤੀ ਜਾ ਰਹੀ ਨਜਾਇਜ ਵਹਾਈ ਰੋਕਣ ਸਬੰਧੀ ਜ਼ਮੀਨ ਮਜ਼ਦੂਰ ਪਰਿਵਾਰਾਂ ਨੂੰ ਦਵਾਉਣ ਲਈ, ਪਿੰਡਾ ਵਿੱਚ ਬੇਜ਼ਮੀਨਿਆਂ ਲੋੜਵੰਦ ਪਰਿਵਾਰਾਂ ਨੂੰ 5 5ਮਰਲੇ ਪਲਾਟ ਅਲਾਟ ਕਰਾਉਣ , ਅਲਾਟ ਕੀਤੇ ਪਲਾਂਟਾਂ ਦੇ ਸੰਨਦ ਪੱਤਰ ਲੈਣ ਲਈ, ਉਸਾਰੀ ਮਜ਼ਦੂਰਾਂ ਦੀਆਂ ਰੁਕੀਆਂ ਗਰਾਂਟਾਂ ਅਤੇ ਪੇਮੇਟਾ ਜਾਰੀ ਕਰਾਉਣ ਲਈ, ਪਿੰਡਾਂ ਵਿਚ ਬਣੀਆਂ ਮਜ਼ਦੂਰਾਂ ਦੇ ਘਰਾਂ ਕੋਲ ਹੱਡਾਰੋੜੀਆਂ ਦੂਰ ਕਰਾਉਣ ਸੰਬੰਧੀ, ਪੰਚਾਇਤੀ ਜ਼ਮੀਨ ਵਿੱਚੋਂ ਤੀਜਾ ਹਿੱਸਾ ਵਹਾਈ ਯੋਗ ਜਮੀਨ ਤੇ ਕੀਤੇ ਘੜੰਮ ਚੌਧਰੀਆਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ,
ਨਜੂਲ ਜ਼ਮੀਨਾਂ ਉੱਪਰ ਕੀਤੇ ਘੜੰਮ ਚੌਧਰੀਆਂ ਦੇ ਨਾਜਾਇਜ਼ ਕਬਜ਼ੇ ਹਟਾਉਣ ਅਤੇ ਸੁਸਾਇਟੀ ਦੀਆਂ ਚੋਣਾ ਸੰਬੰਧੀ। ਮਨਰੇਗਾ ਦਾ ਕੰਮ ਸਹੀ ਢੰਗ ਨਾਲ ਅਤੇ ਸਹੀ ਮੇਟਾਂ ਦੀਆਂ ਚੋਣਾਂ ਸਬੰਧੀ ਆਦਿ ਮੰਗਾਂ ਨੂੰ ਲੈ ਕੇ ਲੱਗਿਆ ਪੱਕਾ ਮੋਰਚਾ ਦਸਵੇਂ ਦਿਨ ਵੀ ਜਾਰੀ ।ਪਟਿਆਲਾ ਪ੍ਰਸ਼ਾਸਨ ਵੱਲੋਂ ਉਪਰੋਕਤ ਮੰਗਾਂ ਮੰਨਦੇ ਹੋਏ ਪੱਕਾ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਦੇ ਹੋਏ ਚਿਤਾਵਨੀ ਦਿੱਤੀ ਅਤੇ ਆਉਣ ਵਾਲੀ 7/12/22ਨੂੰ ਅਧਿਕਾਰੀਆਂ ਨਾਲ ਡਿਪਟੀ ਕਮਿਸਨਰ ਦੀ ਹਾਜ਼ਰੀ ਵਿੱਚ ਪੈਨਲ ਮੀਟਿੰਗ ਆਗੂਆਂ ਨੂੰ ਲਿਖਤੀ ਦਿੱਤੀ । ਮੰਗਾਂ ਦਾ ਹੱਲ ਕਰਨ ਤੱਕ ਸੰਘਰਸ਼ ਕਮੇਟੀ ਵੱਲੋਂ ਮੋਰਚਾ ਜਾਰੀ ਰਹੇਗਾ ਅਤੇ 30ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਘਿਰਾਓ ਦੀਆਂ ਤਿਆਰੀਆਂ ਨਾਲ ਨਾਲ ਕੀਤੀਆਂ ਜਾਣਗੀਆਂ। ਪੱਕੇ ਮੋਰਚੇ ਵਿੱਚ ਸ਼ਾਮਲ ਹੋਏ ਸਾਬਕਾ ਸੈਨਿਕ ਗੁਰਜੰਟ ਸਿੰਘ ਸੇਰ ਮਾਜਰਾ, ਟਹਿਲ ਸਿੰਘ ਭੇਡਪੁਰਾ, ਕਸ਼ਮੀਰ ਸਿੰਘ ਭੇਡਪੁਰਾ। ਉਪਰੋਕਤ ਤੋਂ ਇਲਾਵਾ ਮੋਰਚੇ ਵਿਚ ਗੁਰਚਰਨ ਸਿੰਘ ਹਰਪਾਲਪੁਰ, ਗੁਰਮੇਲ ਸਿੰਘ ਹਰਪਾਲਪੁਰ , ਗੁਰਜੰਟ ਸਿੰਘ ਨਰਮਾਣਾ ਅਤੇ ਚਮਕੌਰ ਸਿੰਘ ਨਰਮਾਣਾ ਵੀਰਪਾਲ ਸਿੰਘ ਦੁੱਲੜ ਹਾਜਰ ਰਹੇ।

