ਸੰਤ ਬਾਬਾ ਗੁਰਬਚਨ ਸਿੰਘ ਕੰਬਲੀ ਵਾਲਿਆਂ ਦੀ 18ਵੀਂ ਬਰਸੀ ਨੂੰ ਸਮਰਪਿਤ ਮਹਾਨ ਸੰਤ ਸਮਾਗਮ 23 ਦਸੰਬਰ ਨੂੰ
ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦੀ ਚੇਤਨਾ 22 ਦਸੰਬਰ ਨੂੰ
ਪਟਿਆਲਾ 20 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੱਚਖੰਡ ਵਾਸੀ ਸੰਤ ਬਾਬਾ ਗੁਰਬਚਨ ਸਿੰਘ ਕੰਬੀ ਵਾਲਿਆਂ ਦੀ 18ਵੀਂ ਬਰਸੀ ਨੂੰ ਸਮਰਪਿਤ ਮਹਾਨ ਸੰਤ ਸਮਾਗਮ 23 ਦਸੰਬਰ ਦਿਨ ਐਤਵਾਰ ਸਵੇਰੇ 10.00 ਵਜੇ ਸੰਤ ਬਾਬਾ ਨਛੱਤਰ ਸਿੰਘ ਜੀ ਕੰਬਲੀ ਵਾਲਿਆਂ ਦੀ ਸਰਪ੍ਰਸਤੀ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸੰਤ ਕੰਬੀ ਵਾਲੇ ਬਿਸ਼ਨ ਨਗਰ ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ। ਸੰਤ ਸਮਾਗਮ ਵਿਚ ਪੰਥ ਦੇ ਵਿਦਵਾਨ ਅਤੇ ਸੰਤ ਮਹਾਂਪੁਰਸ਼ ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ।
ਸੰਤ ਬਾਬਾ ਗੁਰਬਚਨ ਸਿੰਘ ਜੀ ਕੰਬਲੀ ਵਾਲਿਆਂ ਦੀ ਬਰਸੀ ਸਮਾਗਮਾਂ ਸਬੰਧੀ ਇਹ ਜਾਣਕਾਰੀ ਮੁੱਖ ਪ੍ਰਬੰਧਕ ਭਾਈ ਗੁਰਦੀਪ ਸਿੰਘ ਨੇ ਦਿੱਤੀ। ਭਾਈ ਗੁਰਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਬਰਸੀ ਸਮਾਗਮ ਮੌਕੇ ਕਰਵਾਏ ਜਾਣ ਵਾਲੇ ਸਮਾਗਮ ‘ਚ ਜਿਥੇ ਸੰਗਤਾਂ ਦੀਵਾਨਾਂ ਦੀ ਹਾਜ਼ਰੀ ਭਰਨਗੀਆਂ, ਉਥੇ ਰਾਗੀ ਢਾਡੀ ਜੱਥਿਆਂ ਅਤੇ ਅਤੇ ਕੀਰਤਨੀ ਜਥੇ ਵੀ ਸੰਗਤਾਂ ਨੂੰ ਗਰਬਾਣੀ ਨਾਲ ਨਿਹਾਲ ਕਰਨਗੇ।
ਭਾਈ ਗੁਰਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਸਮਾਗਮ ਤੋਂ ਪਹਿਲਾਂ 22 ਦਸੰਬਰ ਨੂੰ ਸਵੇਰੇ 10.00 ਵਜੇ ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਸ਼ਹੀਦੀ ਚੇਤਨਾ ਮਾਰਚ ਸੰਤ ਬਾਬਾ ਨਛੱਤਰ ਸਿੰਘ ਕੰਬਲੀ ਵਾਲਿਆਂ ਦੇ ਉਦਮ ਸਦਕਾ ਗੁਰਦੁਆਰਾ ਮੋਤੀ ਬਾਗ ਵਿਖੇ ਸਾਹਿਬ ਤੋਂ ਆਰੰਭ ਹੋ ਕੇ ਪਟਿਆਲਾ ਦੇ ਮੇਨ ਬਾਜ਼ਾਰ ਵਿਚੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਅਰਾ ਸੰਤ ਕੰਬਲੀ ਵਾਲੇ ਵਿਖੇ ਸਮਾਪਤ ਹੋਵੇਗਾ। ਭਾਈ ਗੁਰਦੀਪ ਸਿੰਘ ਨੇ ਇਨ੍ਹਾਂ ਧਾਰਮਕ ਸਮਾਗਮਾਂ ‘ਚ ਸੰਗਤਾਂ ਨੂੰ ਵੱਧ ਚੜ੍ਹਕੇ ਪੁੱਜਣ ਦੀ ਅਪੀਲ ਕਰਦਿਆਂ ਕਿਹਾ ਕਿ ਸੰਗਤਾਂ ਨੂੰ ਧਾਰਮਕ ਦੀਵਾਨਾਂ ‘ਚ ਤੇ ਸ਼ਹੀਦੀ ਚੇਤਨਾ ਮਾਰਚ ਦੀ ਸ਼ੋਭਾ ਵਧਾਉਣ ਲਈ ਸੰਗਤਾਂ ਵੱਧ ਤੋਂ ਵੱਧ ਸਹਿਯੋਗ ਕਰਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।

