ਅੰਮ੍ਰਿਤਸਰ

ਸ਼ਰਾਬ ਪੀ ਕੇ ਵਹੀਕਲ ਚਲਾਉਂਣ ਵਾਲੇ 08 ਵਹੀਲਕਾਂ ਦੇ ਕੀਤੇ ਚਲਾਣ।

ਅੰਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਸ਼ਰਾਬ ਪੀ ਕੇ ਵਹੀਕਲ ਚਲਾਉਂਣ ਨਾਲ ਐਕਸੀਡੈਂਟ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ, ਜਿਸ ਕਾਰਨ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਜੋ ਇਹਨਾਂ ਸੜਕੀ ਹਾਦਸਿਆ ਨੂੰ ਰੋਕਣ ਅਤੇ ਕੀਮਤੀ ਜਾਨਾਂ ਨੂੰ ਬਚਾਉਂਣ ਲਈ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ। ਜਿਸਤੇ ਤਹਿਤ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀਆਂ ਹਦਾਇਤਾਂ ਪਰ ਸ੍ਰੀ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ, ਏ.ਸੀ.ਪੀ ਨੋਰਥ, ਅੰਮ੍ਰਿਤਸਰ ਦੀ ਅਗਵਾਈ ਹੇਠ ਮੁੱਖ ਅਫ਼ਸਰ ਥਾਣਾ ਸਦਰ, ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਵੱਲੋਂ ਮਹਾਰਾਜ਼ਾ ਫਾਰਮ ਦੇ ਸਾਹਮਣੇ ਬਾਈਪਾਸ ਤੇ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ।

ਥਾਣਾ ਸਦਰ ਦੇ ਏਰੀਆਂ ਵਿੱਚ ਬਾਈਪਾਸ ਨੇੜੇ ਕਾਫੀ ਮੈਰਿਜ਼ ਪੈਲਸ/ਰਿਜ਼ੋਰਟ ਬਣੇ ਹਨ। ਜੋ ਵਹੀਕਲਾਂ ਦੀ ਚੈਕਿੰਗ ਦੌਰਾਨ ਐਲਕੋ ਮੀਟਰ ਨਾਲ Breath analyse ਕਰਕੇ Drunken Driving ਕਰਨ ਵਾਲੇ 08 ਵਹੀਕਲਾਂ ਦੇ ਚਨਾਣ ਕੱਟੇ ਗਏ। ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸ਼ਰਾਬ ਪੀ ਕੇ ਕਦੇ ਵੀ ਵਹੀਕਲ ਨਾ ਚਲਾਓ, ਇਸ ਤਰ੍ਹਾ ਕਰਨ ਨਾਲ ਉਹ, ਆਪਣੀ ਤੇ ਆਪਣੇ ਪਰਿਵਾਰ ਦੀ ਜਿੰਦਗੀ ਨੂੰ ਖ਼ਤਰੇ ਵਿੱਚ ਪਾਉਂਦੇ ਹਨ।

Leave a Reply

Your email address will not be published. Required fields are marked *