ਪਟਿਆਲਾ

ਉਮੰਗ ਸੰਸਥਾ ਵੱਲੋਂ ਮਹਿੰਦਰਾ ਕਾਲਜ ਵਿਖੇ ਸਾਈਬਰ ਸੁਰੱਖਿਆ ਸੈਮੀਨਾਰ ਦਾ ਆਯੋਜਨ

ਪਟਿਆਲਾ 8 ਦਿਸੰਬਰ (ਰਮਨਦੀਪ/ਮਧੂਸਾਰ ਬਿਊਰੋ) ਦੇਸ਼ ਭਰ ਵਿੱਚ ਦਿਨ ਬ ਦਿਨ ਸਾਈਬਰ ਕ੍ਰਾਈਮ ਨੂੰ ਲੈ ਕੇ ਪੁਲਸ ਕੋਲ ਹਜ਼ਾਰਾ ਮੁੱਕਦਮੇ ਦਰਜ ਹੋ ਰਹੇ ਹਨ। ਜਿਸ ਕਾਰਨ ਸ੍ਰਾਈਬਰ ਕ੍ਰਾਈਮ ਬਾਰੇ ਜਰੂਰੀ ਜਾਣਕਾਰੀ ਅਜੌਕੇ ਸਮੇਂ ਦੀ ਜਰੂਰਤ ਹੈ। ਇਸੇ ਸੰਬੰਧ ਵਿੱਚ ਪਟਿਆਲਾ ਦੇ ਮਹਿਦਰਾ ਕਾਲਜ ਵਿਖੇ ਉਮੰਗ ਵੈਲਫੇਅਰ ਫਾਉਂਡੇਸ਼ਨ ਦੇ ਵਿਸ਼ੇਸ਼ ਸਹਿਯੋਗ ਨਾਲ ਪ੍ਰਿੰਸੀਪਲ ਡਾHਸਿਮਰਤ ਕੌਰ ਜੀ ਦੀ ਅਗਵਾਈ ਹੇਠ ਕੰਪਿਊਟਰ ਸਾਇੰਸ ਵਿਭਾਗ ਨੇ ਸਾਈਬਰ ਸੁਰੱਖਿਆ ਅਧੀਨ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿਚ ਉਮੰਗ ਸੰਸਥਾ ਦੇ ਪ੍ਰਧਾਨ ਅਰਵਿੰਦਰ ਸਿੰਘ, ਸੰਸਥਾ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਅਤੇ ਪੰਜਾਬ ਪੁਲਿਸ ਟੈਕਨੀਕਲ ਮਾਹਿਰ ਅਨੁਰਾਗ ਆਚਾਰੀਆ, ਮੈਂਬਰ ਗੁਰਚਰਨ ਸਿੰਘ ਭੰਗੂ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ।ਇਸ ਸੈਮੀਨਾਰ ਵਿਚ ਅਨੁਰਾਗ ਅਚਾਰਿਆ ਨੇ ਵਿਿਦਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਾਈਬਰ ਸੁਰੱਖਿਆ ਬਾਰੇ ਜਾਣਕਾਰੀ ਹੋਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਓਹਨਾਂ ਨੇ ਦੱਸਿਆ ਕਿ ਸਾਨੂੰ ਆਪਣਾ ਡਾਟਾ ਸੁਰੱਖਿਅਤ ਕਰਨ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।

ਉਸਨੇ ਸਾਈਬਰ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਦੇ ਕਾਰਨਾਂ ਅਤੇ ਲਾਭਾਂ ਬਾਰੇ ਵਿਸਥਾਰ ਨਾਲ ਦੱਸਿਆ। ਉਹਨਾਂ ਨੇ ਡੈਬਿਟ ਅਤੇ ਕ੍ਰੈਡਿਟ ਕਾਰਡਾਂ, ਯੂਪੀਆਈ ਭੁਗਤਾਨਾਂ ਅਤੇ ਮੋਬਾਈਲ ਬੈਂਕਿੰਗ ਦੀ ਸੁਰੱਖਿਅਤ ਵਰਤੋਂ ਲਈ ਸੁਝਾਅ ਵੀ ਸਾਂਝੇ ਕੀਤੇ। ਪ੍ਰੋ ਮੀਨਾਕਸ਼ੀ ਮੁਖੀ ਕੰਪਿਊਟਰ ਵਿਭਾਗ ਨੇ ਸੰਸਥਾ ਅਤੇ ਹੋਰਨਾਂ ਬਾਹਰੋ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਿਦਆਰਥੀਆਂ ਨੂੰ ਸਾਈਬਰ ਸੁਰੱਖਿਆ ਦੇ ਵੱਖ^ਵੱਖ ਪਹਿਲੂਆਂ ਬਾਰੇ ਦੱਸਿਆ। ਇਸ ਦੌਰਾਨ ਵਿਿਦਆਰਥੀਆਂ ਨੂੰ ਜਾਗਰੂਕ ਕਰਨ ਲਈ ਸਾਈਬਰ ਸੁਰੱਖਿਆ ਸਬੰਧੀ ਸ਼ਾਰਟ ਮੂਵੀਜ਼ ਦਿਖਾਈਆਂ ਗਈਆਂ। ਪ੍ਰੋHਪਲਵਿੰਦਰ ਕੌਰ ਸੰਧੂ ਵਲੋਂ ਸਟੇਜ ਸਕੱਤਰ ਕਰਨ ਦੀ ਭੂਮਿਕਾ ਨਿਭਾਈ ਗਈ। ਸਮਾਗਮ ਦੇ ਆਖੀਰ ਵਿਚ ਡਾHਜਸਵਿੰਦਰ ਸਿੱਧੂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਸੈਮੀਨਾਰ ਵਿੱਚ 300 ਦੇ ਲਗਪਗ ਵਿਿਦਆਰਥੀ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਡਿਵਨਿਟੀ ਕਲੱਬ ਨੇ ਵੀ ਮਦਿਦ ਕੀਤੀ। ਇਸ ਪ੍ਰੋਗਰਾਮ ਵਿੱਚ ਪ੍ਰੋHਜਤਿੰਦਰ ਜੈਨ, ਪ੍ਰੋHਪਰਮਿੰਦਰ ਸਿੰਘ ਰੇਖੀ, ਪ੍ਰੋH ਸਵਰਨ ਸਿੰਘ, ਡਾHਜਸਵਿੰਦਰ, ਪ੍ਰੋH ਸਵਰਨ ਕੌਰ, ਪ੍ਰੋH ਪਲਵਿੰਦਰ ਕੌਰ ਸੰਧੂ, ਪ੍ਰੋH ਮਨਪ੍ਰੀਤ ਕੌਰ, ਪ੍ਰੋH ਚੀਨਾਕਸ਼ੀ, ਪ੍ਰੋH ਕੌਸ਼ਲ , ਪ੍ਰੋH ਜਸਪ੍ਰੀਤ ਕੌਰ, ਪ੍ਰੋH ਸ਼ਾਲੂ, ਪ੍ਰੋH ਮੰਜੂ, ਪ੍ਰੋH ਤਰਨਵੀਰ ਕੌਰ, ਸ਼੍ਰੀ ਗੌਰਵ ਗੁਪਤਾ ਸਿਸਟਮ ਐਨਾਲਿਸਟ, ਗੌਰਵ ਕੁਮਾਰ, ਮਿਸ ਰਾਜਵੰਤ ਕੌਰ, ਮਿਸ ਸੰਦੀਪ ਕੌਰ ਹਾਜ਼ਰ ਸਨ।

Leave a Reply

Your email address will not be published. Required fields are marked *