ਸਪਾ ਸੈਂਟਰ ਦੀ ਆੜ ਵਿੱਚ ਥਾਈਲੈਂਡ ਸਿਟੀਜ਼ਨ ਲੜਕੀਆਂ ਪਾਸੋਂ ਗੈਰ ਕਾਨੂੰਨੀ ਧੰਦਾ ਕਰਵਾਉਣ ਵਾਲਾ, ਸਪਾ ਸੈਂਟਰ ਦਾ ਮੈਨੇਜ਼ਰ ਤੇ 02 ਲੜਕੀਆਂ ਕਾਬੂ।
ਅਮ੍ਰਿਤਸਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਸਪਾ ਸੈਟਰਾਂ ਦੀ ਆੜ ਵਿੱਚ ਗੈਰ ਕਾਨੂੰਨੀ ਧੰਦਾ ਕਰਨ ਵਾਲਿਆ ਖਿਲਾਫ਼ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਜਿਸਤੇ ਤਹਿਤ ਸ੍ਰੀ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2,ਅੰਮ੍ਰਿਤਸਰ ਦੇ ਦਿਸ਼ਾਂ ਨਿਰਦੇਸ਼ਾਂ ਪਰ ਸ੍ਰੀ ਵਰਿੰਦਰ ਸਿੰਘ ਖੋਸਾ,ਪੀ.ਪੀ.ਐਸ, ਏ.ਸੀ.ਪੀ ਨੋਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਐਸ.ਆਈ ਅਮਨਦੀਪ ਕੌਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਦੀ ਗਰੈਂਡ ਸਪਾ ਸੈਂਟਰ ਦੇ ਮੈਨੇਜ਼ਰ ਅਤੇ 02 ਥਾਈਲੈਂਡ ਸਿਜੀਜ਼ਨ ਲੜਕੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਨੂੰ ਸੂਚਨਾਂ ਮਿਲੀ ਕਿ, ” ਦੀ ਗਰੈਂਡ ਸਪਾ, ਡੀ-ਬਲਾਕ, ਰਣਜੀਤ ਐਵੀਨਿਊ, ਅੰਮ੍ਰਿਤਸਰ ਦਾ ਮਾਲਕ ਨਿਖਲ ਭੱਟੀ ਵਾਸੀ ਲੋਹਾਰਕਾ ਰੋਡ, ਅੰਮ੍ਰਿਤਸਰ ਨੇ ਆਪਣੇ, ਮੈਨੇਜ਼ਰ ਲਖਵਿੰਦਰ ਸਿੰਘ ਨਾਲ ਮਿਲਕੇ ਵਿਦੇਸ਼ (ਥਾਈਲੈਂਡ) ਦੀਆਂ ਲੜਕੀਆਂ ਦੇ ਪਾਸਪੋਰਟ ਜਪਤ ਕਰਕੇ ਉਹਨਾਂ ਪਾਸੋਂ ਗੈਰ ਕਾਨੂੰਨੀ ਧੰਦਾ ਕਰਵਾਊਂਦੇ ਹਨ।”
ਜਿਸਤੇ ਪੁਲਿਸ ਪਾਰਟੀ ਵੱਲੋਂ ਯੋਜ਼ਨਾਬੰਧ ਤਰੀਕੇ ਨਾਲ ਦੀ ਗਰੈਂਡ ਸਪਾ ਸੈਂਟਰ ਵਿੱਖੇ ਰੇਡ ਕਰਕੇ ਸਪਾ ਸੈਂਟਰ ਦੇ ਮੈਨੇਜ਼ਰ ਲਖਵਿੰਦਰ ਸਿੰਘ ਅਤੇ ਵਿਦੇਸ਼ ਥਾਈਲੈਂਡ ਸਿਟੀਜ਼ਨ 02 ਲੜਕੀਆਂ ਨੂੰ ਕਾਬੂ ਕੀਤਾ ਗਿਆ। ਥਾਈਲੈਂਡ ਸਿਟੀਜ਼ਨ ਇਹ ਦੋਵੇਂ ਲੜਕੀਆਂ ਭਾਰਤ ਵਿੱਚ ਈ-ਵੀਜ਼ਾ ਤੇ ਆਇਆ ਸਨ, ਜੋ ਇਸ ਵੀਜ਼ੇ ਮੁਤਾਬਿਕ ਇਹ ਲੜਕੀਆਂ ਭਾਰਤ ਵਿੱਚ ਕੋਈ ਨੌਕਰੀ/ਵਰਕ ਨਹੀਂ ਕਰ ਸਕਦੀਆਂ ਪ੍ਰੰਤੂ ਦੀ ਗਰੈਂਡ ਸਪਾ ਸੈਂਟਰ ਦੇ ਮਾਲਕ ਨਿਖਲ ਭੱਟੀ ਅਤੇ ਮੈਨੇਜ਼ਰ ਲਖਵਿੰਦਰ ਸਿੰਘ ਉਰਫ਼ ਸੈਮ ਵੱਲੋ ਇਹਨਾਂ ਵਿਦੇਸ਼ੀ ਲੜਕੀਆਂ ਦੇ ਪਾਸਪੋਰਟ ਜਬਤ ਕਰਕੇ ਗੈਰ ਕਾਨੂੰਨੀ ਧੰਦਾ ਕਰਵਾਇਆ ਜਾਂਦਾ ਹੈ। ਸਪਾ ਸੈਂਟਰ ਦੇ ਮਾਲਕ ਨਿਖਲ ਭੱਟੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵਿੱਚ ਅਗਰ ਬਿਨਾਂ ਲਾਇਸੰਸ ਕੋਈ ਸਪਾ ਸੈਂਟਰ ਚਲਾਉਂਦਾ ਜਾਂ ਬਿਨਾਂ ਵਰਕ ਪਰਮਿੰਟ ਵਿਦੇਸ਼ੀ ਲੜਕੀਆਂ ਪਾਸੋਂ ਕੰਮ ਕਰਵਾਉਦਾ ਤੇ ਗੈਰ ਕਾਨੂੰਨੀ ਧੰਦਾ ਕਰਦਾ, ਪਾਇਆ ਗਿਆ ਤਾਂ ਉਸਦੇ, ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

