ਚੌਥਾ ਦਰਜਾ ਮੁਲਾਜਮਾਂ ਦੀ ਭਰਤੀ ਲਈ “ਆਪ ਸਰਕਾਰ” ਨੇ ਵਿਦਿਯਕ ਯੋਗਤਾ ਵਧਾਈ ਮੁਲਾਜਮ ਕਰਨਗੇ 21 ਦਸੰਬਰ ਨੂੰ “ਵਹਿਕਲ ਲਾਂਗ ਮਾਰਚ” — ਦਰਸ਼ਨ ਲੁਬਾਣਾ
ਪਟਿਆਲਾ 14 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਦੀ ਆਪ ਸਰਕਾਰ ਨੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿੱਚ ਚੋਥਾ ਦਰਜਾ (ਡੀ—ਸ਼੍ਰੇਣੀ) ਦੇ ਮੁਲਾਜਮਾਂ ਦੀ ਭਰਤੀ ਲਈ ਬਣੇ ਕਲਾਸ ਫੋਰਥ ਸੇਵਾ ਨਿਯਮ 1963 ਅਤੇ ਸੋਧ 2003 ਵਿੱਚ ਮੁੜ ਸੋਧ ਕਰਕੇ ਵਿਦਿਅਕ ਯੋਗਤਾ ਅੱਠਵੀਂ ਪਾਸ ਪੰਜਾਬੀ ਨਾਲ ਲਾਜਮੀ ਕਰ ਦਿੱਤੀ ਹੈ ਅਤੇ ਭਰਤੀ ਤੋਂ ਪਹਿਲਾਂ ਸਬੰਧਤ ਉਮੀਦਵਾਰ ਨੂੰ ਟੈਸਟ ਦੇਣਾ ਵੀ ਲਾਜਮੀ ਹੋਵੇਗਾ। ਜਿਸ ਵਿੱਚ ਉਮੀਦਵਾਰ ਨੂੰ 50 ਫੀਸਦੀ ਮਾਰਕਸ ਲੈਣੇ ਵੀ ਲਾਜਮੀ ਹੋਣਗੇ। ਇਸ ਸਬੰਧੀ ਅਧਿਸੂਚਨਾ ਮਿਤੀ 04 ਨਵੰਬਰ ਨੂੰ ਜਾਰੀ ਕਰਕੇ ਤੇ ਮਿਤੀ 01 ਦਸੰਬਰ ਇੱਕ ਵੱਖਰਾ ਪੱਤਰ ਜਾਰੀ ਕਰਕੇ ਸਮੂਹ ਵਿਭਾਗਾਂ ਦੇ ਮੁੱਖੀਆਂ, ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਜਿਲਾ ਅਤੇ ਸੈਸ਼ਨ ਜੱਜਾਂ ਅਤੇ ਉਪ ਮੰਡਲ ਮੈਜਿਸਟਰੇਟ (ਸਿਵਲ) ਨੂੰ ਕਿਹਾ ਗਿਆ ਹੈ ਕਿ ਇਨ੍ਹਾਂ ਨਿਯਮਾਂ ਦੀ ਇਨਬਿੰਨ ਪਾਲਣਾ ਕੀਤੀ ਜਾਵੇ।
ਪੰਜਾਬ ਦੀ ਆਪ ਸਰਕਾਰ ਵਲੋਂ ਜਾਰੀ ਇਨ੍ਹਾਂ ਪੱਤਰਾਂ ਤੇ ਮੁਲਾਜਮ ਆਗੂਆਂ ਨੇ ਇੱਕ ਭਰਵੀਂ ਮੀਟਿੰਗ ਕਰਕੇ ਰੋਸ ਪ੍ਰਗਟ ਕੀਤਾ। ਆਗੂਆਂ ਸੁਖਦੇਵ ਸਿੰਘ ਸੁਰਤਾਪੁਰੀ, ਦਰਸ਼ਨ ਸਿੰਘ ਲੁਬਾਣਾ,ਰਣਜੀਤ ਸਿੰਘ ਰਾਣਵਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਮਾਧੋ ਲਾਲ ਰਾਹੀ, ਰਾਮ ਲਾਲ ਰਾਮਾ, ਰਾਮ ਕਿਸ਼ਨ, ਪ੍ਰੀਤਮ ਚੰਦ, ਅਸ਼ੋਕ ਕੁਮਾਰ ਬਿੱਟੂ, ਜਗਤਾਰ ਲਾਲ, ਦਰਸ਼ਨ ਸਿੰਘ ਘੱਗਾ, ਰਾਮ ਪ੍ਰਸਾਦ ਸਹੋਤਾ ਨੇ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਨਿਯਮਾਂ ਵਿੱਚ ਸਰਕਾਰ ਦਾ ਇਹ ਪੱਤਰ ਆਮ ਆਦਮੀ ਜਿਵੇਂ ਕਿ ਦਲਿਤ, ਪੱਛੜੀ ਸ਼੍ਰੇਣੀ, ਘੱਟ ਗਿਣਤੀ ਅਤੇ ਪ੍ਰਵਾਸੀਆਂ ਸਮੇਤ ਆਦਿ ਵਰਗਾਂ ਨੂੰ ਪਬਲਿਕ ਸੈਕਟਰ ਵਿੱਚ ਸੇਵਾਵਾਂ ਵਿੱਚ ਆਉੁਣ ਤੋਂ ਰੋਕਦਾ ਹੈ। ਜਿਸ ਖੇਤਰ ਵਿਚੋਂ ਸਰਕਾਰ ਚੁਣਕੇ ਆਈ ਹੈ ਇਨ੍ਹਾਂ ਆਗੂਆਂ ਨੇ ਕਿਹਾ ਕਿ ਮੰਤਰੀ ਪ੍ਰੀਸ਼ਦ ਨੇ ਵੀ ਅੱਖਾਂ ਮੀਟ ਕੇ ਇਹਨਾਂ ਨਿਯਮਾਂ ਤੇ ਮੋਹਰ ਲਾ ਦਿੱਤੀ ਹੈ। ਆਗੂਆਂ ਐਲਾਨ ਕੀਤਾ ਕਿ ਭਾਵੇਂ ਕਿ ਮੁੱਖ ਮੰਤਰੀ ਸਮੇਤ ਮੰਤਰੀ ਆਪਣੇ ਦਫਤਰਾਂ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਤੇ ਸ਼ਹੀਦੇ ਆਜਮ ਸ੍ਰ. ਭਗਤ ਸਿੰਘ ਦੀਆਂ ਤਸਵੀਰਾਂ ਲਾਕੇ ਉਹਨਾਂ ਦੇ ਹਿਤੈਸ਼ੀ ਹੋਣ ਦਾ ਡਰਾਮਾ ਕਰ ਰਹੇ, ਪਰੰਤੂ ਇਹਨਾਂ ਵਲੋਂ ਜਿਸ ਸਮਾਜ ਦਾ ਸੁਪਨਾ ਵੇਖਿਆ ਸੀ, ਉਸ ਨੂੰ ਅੱਖੋ ਔਹਲੇ ਕਰ ਰਹੇ ਹਨ। ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਬਾਬਾ ਸਾਹਿਬ ਜੀ ਦੇ ਮਹਾਂ ਪ੍ਰੀਨਿਵਾਰਨ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਲਾਂਗ ਵਹਿਕਲ ਮਾਰਚ ਮਿਤੀ 21 ਦਸੰਬਰ ਨੂੰ ਜਿਲਾ ਸਦਰ ਮੁਕਾਮਾ ਤੇ ਕੀਤਾ ਜਾਵੇਗਾ ਅਤੇ ਆਮ ਆਦਮੀ ਵਿਰੋਧੀ ਇਸ ਨਿਯਮ ਨੂੰ ਵਾਪਸ ਲੈਣ ਲਈ ਮੈਮੋਰੰਡਮ ਮੁੱਖ ਮੰਤਰੀ ਤੇ ਮੁੱਖ ਸਕੱਤਰ ਤੇ ਸਾਰੇ ਵਿਧਾਇਕਾ ਨੂੰ ਦਿੱਤਾ ਜਾਵੇਗਾ। “ਪਟਿਆਲਾ ਦਾ ਲਾਗ ਮਾਰਚ ਰਜਿੰਦਰਾ ਹਸਪਤਾਲ” ਤੋਂ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਤੇ ਦਰਸ਼ੀ ਕਾਂਤ, ਬਲਬੀਰ ਸਿੰਘ, ਸੂਰਜ ਪਾਲ ਯਾਦਵ, ਅਮਰ ਨਾਥ ਨਰੜੂ, ਅਨਿਲ ਗਾਗਟ, ਪ੍ਰਕਾਸ਼ ਸਿੰਘ ਲੁਬਾਣਾ, ਸਤਿਨਰਾਇਣ ਗੋਨੀ, ਹਰਦੀਪ ਸਿੰਘ, ਬੰਸੀ ਲਾਲ, ਸੁਨੀਲ ਦੱਤ, ਇੰਦਰਪਾਲ, ਜਸਪਾਲ ਸਿੰਘ, ਹਰਬੰਸ ਸਿੰਘ, ਸ਼ਾਮ ਸਿੰਘ, ਪ੍ਰਦੀਪ ਕੁਮਾਰ ਨਰੜੂ, ਗੁਰਿੰਦਰ ਸਿੰਘ, ਚੰਦਰ ਭਾਨ, ਕਿਰਨ ਪਾਲ, ਹਰਦਮ ਸਿੰਘ ਆਦਿ ਹਾਜਰ ਸਨ।

