ਪੰਜਾਬਪਟਿਆਲਾ

ਬਿਲਾਵਲ ਭੁੱਟੋ ਦਾ ਪੁਤਲਾ ਸਾੜਕੇ ਭਾਰਤੀ ਜਨਤਾ ਪਾਰਟੀ ਨੇ ਕੀਤਾ ਪ੍ਰਦਰਸ਼ਨ

ਅਪਮਾਨਜਨਕ ਟਿੱਪਣੀ ’ਤੇ ਬਿਲਾਵਲ ਭੁੱਟੋ ਪ੍ਰਧਾਨ ਮੰਤਰੀ ਤੋਂ ਮੰਗੀ ਮੰਗਣ : ਹਰਿੰਦਰ ਕੋਹਲੀ

ਪਟਿਅਲਾ 17 ਦਸੰਬਰ (ਰਮਨਦੀਪ/ਮਧੂਸਾਰ ਬਿਊਰੋ) ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਖਿਲਾਫ਼ ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਵੱਲੋਂ ਕੀਤੀ ਟਿੱਪਣੀ ਦੇ ਖਿਲਾਫ਼ ਭਾਰਤੀ ਜਨਤਾ ਪਾਰਟੀ ਭੜਕ ਉੱਠੀ ਹੈ। ਬਿਲਾਵਲ ਭੁੱਟੋ ਦੇ ਖਿਲਾਫ਼ ਭਾਰਤੀ ਜਨਤਾ ਪਾਰਟੀ ਦੇ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਭਾਜਪਾ ਦੇ ਆਗੂਆਂ, ਵਰਕਰਾਂ ਅਤੇ ਸੰਗਠਨ ਮੰਡਲਾਂ ਵੱਲੋਂ ਸ਼ਹਿਰ ਵਿਚ ਬਿਲਾਵਲ ਭੁੱਟੋ ਦਾ ਪੁਤਲਾ ਸਾੜਕੇ ਪ੍ਰਦਰਸ਼ਨ ਕੀਤਾ ਅਤੇ ਪਾਕਿਸਤਾਨ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਨੇ ਕਿਹਾ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਿਲਾਫ਼ ਅਜਿਹੀ ਟਿੱਪਣੀ ਕਰਨ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਜ਼ਰੂਰ ਸੋਟਾ ਫੇਰ ਲੈਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਸ਼ਾਂਤੀ ਦਾ ਦੂਤ ਰਿਹਾ ਅਤੇ ਪਾਕਿਸਤਾਨ ਹਮੇਸਾ ਅੱਤਵਾਦੀ ਨੂੰ ਬੜਾਵਾ ਦਿੰਦਾ ਹੈ, ਜਿਸ ਨੂੰ ਕੋਈ ਵੀ ਦੇਸ਼ ਬਰਦਾਸ਼ਤ ਨਹੀਂ ਕਰਦਾ ਹੈ। ਹਰਿੰਦਰ ਕੋਹਲੀ ਨੇ ਬਿਲਾਵਲ ਭੁੱਟੋ ਨੂੰ ਯਾਦ ਕਰਵਾਇਆ ਕਿ ਭਾਰਤ ਪਾਕਿਸਤਾਨ ਦੌਰਾਨ ਹੋਈਆਂ ਜੰਗਾਂ ਦੌਰਾਨ ਭਾਰਤੀ ਫੌਜਾਂ ਅੱਗੇ ਪਾਕਿਸਤਾਨ ਦੀਆਂ ਫੌਜਾਂ ਕਈ ਵਾਰ ਗੋਡੇ ਟੇਕ ਚੁੱਕੀਆਂ ਹਨ ਅਤੇ ਬਿਲਾਵੱਲ ਭੁੱਟੋ ਦੇ ਨਾਨਾ ਵੀ ਭਾਰਤੀ ਫੌਜਾਂ ਅੱਗੇ ਹਥਿਆਰ ਸੁੱਟ ਚੁੱਕੇ ਹਨ ਅਤੇ ਇਸ ਕਰਕੇ ਬਿਲਾਵਲ ਭੁੱਟੋ ਨੂੰ ਪਿਛਲੇ ਇਤਿਹਾਸ ਵੱਲ ਵੀ ਝਾਤ ਮਾਰ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਕਰਕੇ ਪਾਕਿਸਤਾਨ ਕਦੇ ਵੀ ਭਾਰਤ ਦਾ ਚੰਗਾ ਗੁਆਂਢੀ ਮੁਲਕ ਨਹੀਂ ਬਣ ਸਕਿਆ ਅਤੇ ਆਰਥਿਕ ਸਥਿਤੀ ਪੱਖੋਂ ਵੀ ਲੜਖੜਾਉਂਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਲਾਵੱਲ ਭੁੱਟੋ ਨੂੰ ਅਪਣੀ ਅਪਮਾਨਜਨਕ ਟਿੱਪਣੀ ’ਤੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਮੁਆਫੀ ਚਾਹੀਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਕੌਰ ਨੌਲੱਖਾ, ਵਰੁਣ ਜਿੰਦਲ, ਗੁਰਜੀਤ ਕੋਹਲੀ, ਰਾਹੁਲ ਮਹਿਤਾ, ਸੁਸ਼ੀਲ ਨਈਅਰ, ਪੰਕਜ ਕੋਹਲੀ, ਰਮਨ ਸ਼ਰਮਾ, ਪ੍ਰੇਮ ਸ਼ਰਮਾ, ਸੱਤੋ ਮੰਡਲ ਪ੍ਰਧਾਨ, ਭਾਜਪਾ ਦੇ ਆਗੂ ਮੇਅਰ ਸੰਜੀਵ ਸ਼ਰਮਾ ਬਿੱਟੂ, ਕੇ.ਕੇ. ਮਲਹੋਤਰਾ, ਅਮਰ ਚੰਦ ਡਾਬੀ, ਮਦਨ ਲਾਲ, ਸ਼ੈਲੇ ਤੋਂ ਇਲਾਵਾ ਮੰਡਲ ਅਤੇ ਜ਼ਿਲ੍ਹਾ ਭਾਜਪਾ ਦੇ ਆਗੂ ਵਰਕਰ ਵੱਡੀ ਗਿਣਤੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *