ਪਟਿਆਲਾ

ਆਯੂਰਵੈਦਿਕ ਹਸਪਤਾਲ ਵੱਲੋਂ ਮੁਫਤ ਕੈਂਪ ‘ਚ ਗੋਗੀਆ ਨੇ ਕੀਤੀ ਸਿਰਕਤ

ਪਟਿਆਲਾ, 20 ਦਸੰਬਰ (ਰਮਨਦੀਪ/ਮਧੂਸਾਰ ਬਿਊਰੋ) ਸਰਕਾਰੀ ਆਯੁਰਵੈਦਿਕ ਹਸਪਤਾਲ ਪਟਿਆਲਾ ਵਲੋਂ ਕਰਤਾਰ ਕਲੋਨੀ ਨੇੜੇ ਮਾਤਾ ਵੈਸ਼ਨੋ ਦੇਵੀ ਮੰਦਰ ਅਬਲੋਵਾਲ ਵਿਖੇ ਮੂਫਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਅਤੇ ਮੁਫਤ ਜਾਣਕਾਰੀ ਮੁਹੱਈਆਂ ਕਰਵਾਈ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੁੰਦਨ ਗੋਗੀਆ ਵਿਸੇਸ ਤੋਰ ਤੇ ਪੁੱਜੇ। ਗੋਗੀਆ ਨੇ ਕਿਹਾ ਕਿ ਆਯੁਰਵੈਦਿਕ ਇਕ ਅਜਿਹਾ ਇਲਾਜ ਹੈ, ਜਿਸ ਉਪਰ ਲੋਕ ਅੰਗਰੇਜੀ ਦਵਾਈਆਂ ਨਾਲੋ ਵੱਧ ਵਿਸਵਾਸ ਕਰਦੇ ਹਨ।

ਆਯੁਰਵੈਕਿ ਪ੍ਰਣਾਲੀ ਅਪਣਾਉਣ ਨਾਲ ਵਿਅਕਤੀ ਲੰਬਾ ਸਮਾ ਆਰੋਗ ਤੇ ਸਿਹਤਮੰਦ ਰਹਿ ਸਕਦਾ ਹੈ। ਇਸ ਦੋਰਾਨ ਡਾਕਟਰ ਪੰਕਜ ਸ਼ਰਮਾ, ਡਾਕਟਰ ਜੋਤੀ ਰਾਣੀ, ਡਾਕਟਰ ਗੁਨਪ੍ਰੀਤ ਕੌਰ, ਉਪਵੈਦ ਬੀਰ ਉਪਿੰਦਰ ਦੱਤ, ਵਾਰਡ ਅਟੇਡੇਂਟ ਤਾਰਾ ਦੱਤ ਨੇ ਮਰੀਜਾਂ ਦਾ ਚੈਕਅਪ ਕਰਕੇ ਦਵਾਈਆਂ ਮੁਹੱਈਆਂ ਕਰਵਾਈਆਂ। ਜਦਕਿ ਸੀਨੀਅਰ ਲੀਡਰ ਕੁੰਦਨ ਗੋਗੀਆ ਦੇ ਨਾਲ ਬਲਾਕ ਪ੍ਰਧਾਨ ਰਜਿੰਦਰ ਮੋਹਨ, ਵਾਰਡ ਪ੍ਰਧਾਨ, ਸੁਰਜਨ ਸਿੰਘ, ਘੁੰਮਣ ਸਿੰਘ ਫੌਜੀ,ਰਜਤ ਜਿੰਦਲ, ਅਮਿਤ ਵਿੱਕੀ, ਤੇ ਮੰਦਰ ਪ੍ਰਧਾਨ ਜਗਨਨਾਥ ਭਾਟੀਆ ਤੇ ਹਰਨੇਕ ਸਿੰਘ, ਗੁਰਵਿੰਦਰ ਸਿੰਘ, ਬਲਬੀਰ ਸਿੰਘ, ਕਰਨੈਲ ਸਿੰਘ, ਰਾਜਮਨੀ, ਸ੍ਰੀ ਸੁਰੇਸ਼ ਕੁਮਾਰ, ਡਾਕਟਰ ਸੁਦੇਸ਼ ਕੁਮਾਰ ਵੀ ਮੌਜੂਦ ਰਹੇ।a

Leave a Reply

Your email address will not be published. Required fields are marked *