ਪਟਿਆਲਾ

ਠੰਢ ਚ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਦੇ ਦਫਤਰ ਅੱਗੇ ਗਰਜੇ ਕੱਚੇ ਕਾਮੇ”

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਅੱਜ ਪਸ਼ੂ ਪਾਲਣ ਵਰਕਰਜ ਯੁਨੀਅਨ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਲੋਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਪਟਿਆਲਾ ਦੇ ਦਫਤਰ ਅੱਗੇ ਦਿਆਲ ਸਿੰਘ ਸਿੱਧੂ, ਰਾਜਿੰਦਰ ਸ਼ਿੰਘ ਧਾਲੀਵਾਲ,ਨਾਥ ਸਿੰਘ ਬੁਜਰਕ ਤੇ ਕੋਰ ਸਿੰਘ ਦੀ ਅਗਵਾਈ ਵਿੱਚ ਵਿਸਾਲ ਰੋਸ ਧਰਨਾ ਦਿੱਤਾ ਗਿਆ।ਭਾਰੀ ਠੰਢ ਦੇ ਵਾਵਜੂਦ ਵੱਖ ਵੱਖ ਫ਼ਾਰਮਾਂ ਨਾਲ ਸਬੰਧਤ ਮੁਲਾਜਮ ਅਪਣੇ ਝੰਡੇ ਮਾਟੋ ਤੇ ਬੇਨਰਾਂ ਨਾਲ ਲੈਸ ਹੋ ਕੇ ਨਾਹਰੇ ਮਾਰਦੇ ਹੋਏ ਪੂਰੇ ਜੋਸੋ ਖਰੋਸ ਨਾਲ ਧਰਨੇ ਚ ਪੁਜੇ ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਬੇਲੂਮਾਜਰਾ, ਲਖਵਿੰਦਰ ਸਿੰਘ ਖਾਨਪੁਰ, ਜਸਵਿੰਦਰ ਸਿੰਘ ਸੌਜਾ ਤੇ ਵੀਰਇੰਦਰ ਸਿੰਘ ਪੁਰੀ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਚ ਕੰਮ ਕਰਦੇ ਕੱਚੇ ਕਾਮਿਆਂ ਨੂੰ ਪੱਕੇ ਨਹੀ ਕੀਤਾ ਜਾ ਰਿਹਾ ਅਤੇ ਨਾ ਹੀ ਵਧੇ ਰੇਟਾਂ ਦਾ ਬਕਾਇਆ ਦਿੱਤਾ ਜਾ ਰਿਹਾ। ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਕੱਚੇ ਕਾਮਿਆਂ ਦਾ ਬਕਾਇਆ ਛੇਤੀ ਦਿੱਤਾ ਜਾਵੇ ਨਹੀਂ ਤਾਂ ਜਥੇਬੰਦੀਆਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।

ਕੱਚੇ ਕਾਮਿਆਂ ਦੀ ਸੀਨੀਆਰਤਾ ਸੂਚੀ ਸਰਕਾਰ ਨੂੰ ਭੇਜੀ ਜਾਵੇ।ਧਰਨੇ ਨੂੰ ਸਬੋਧਨ ਕਰਦਿਆਂ ਭਜਨ ਸਿੰਘ ਲ਼ੰਗ,ਹਰਦੇਵ ਸਿੰਘ,ਗੁਰਮੀਤ ਪੇਧਨ ਤੇ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਫੈਸਲੇ ਅਨੁਸਾਰ ਧਰਨਾ ਪਸ਼ੂ ਪਾਲਣ ਦਫਤਰ ਅੱਗੇ ਦਿੱਤਾ ਗਿਆ।, ਬੁਲਾਰਿਆਂ ਨੇ ਚਿਤਾਵਨੀ ਭਰੇ ਲਹਿਜੇ ਚ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾ ਤੋਂ ਪਹਿਲਾਂ ਜੋ ਮੁਲਾਜਮਾਂ ਨਾਲ ਵਾਅਦੇ ਕੀਤੇ ਸੀ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਜਿਵੇਂ ਕਿ ਕੱਚੇ ਕਾਮਿਆਂ ਨੂੰ ਪੱਕਾ ਕਰਨਾ, ਡੀ.ਏ. ਦਾ ਬਕਾਇਆ, ਪੁਰਾਣੀ ਪੈਨਸ਼ਨ ਲਾਗੂ ਕਰਨੀ, ਪਰਖ ਕਾਲ ਦਾ ਸਮਾ ਖਤਮ ਕਰਨਾ ਆਦਿ ਮੰਗਾਂ ਲਾਗੂ ਕਰਵਾਉਣ ਲਈ ਸਰਕਾਰ ਖਿਲਾਫ ਤਿੱਖੇ ਸੰਘਰਸ ਕੀਤੇ ਜਾਣਗੇ ਭਿੰਦਰ ਸਾਧੋਹੈੜੀ,ਬਲਵਿੰਦਰ ਮਡੋਲੀ, ਤੇਜਿੰਦਰ ਸਿੰਘ ਤੇ ਇਕਬਾਲ ਸਿੰਘ ਨੇ ਸਰਕਾਰ ਤੋ ਮੰਗ ਕੀਤੀ ਗਈ ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਨਾ ਕੀਤਾ ਤਾਂ ਫੈਡਰੇਸ਼ਨ ਆਰ ਪਾਰ ਦਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਹੋਰਨਾਂ ਤੋ ਇਲਾਵਾ ਹਲਿੰਦਰ ਸਿੰਘ,ਮਾਨ ਸਿੰਘ,ਗੁਰਚਰਨ ਸਿੰਘ,ਹਰਬੰਸ ਸਿੰਘ,ਬੀਰੂ ਰਾਮ,ਨਰੇਸ ਬੋਸਰਕਲਾਂ ,ਹਰਮੇਸ ਸਿੰਘ ਨਾਭਾ,ਜਸਵੀਰ ਕੋਰ,ਤੇ ਗੁਰਮੀਤ ਕੋਰ ਨੇ ਸਬੋਧਨ ਕੀਤਾ

Leave a Reply

Your email address will not be published. Required fields are marked *