ਪੰਜਾਬਪਟਿਆਲਾ

ਪੰਜਾਬ ਐਂਡ ਸਿੰਧ ਨਾਭਾ ਬਰਾਂਚ ਮੁਲਾਜਮਾਂ ਵਲੋਂ ਸਾਹਿਬਜਾਦਿਆਂ ਦੀ ਯਾਦ ਨੂੰ ਸਮਰਪਿਤ ਲੰਗਰ ਲਗਾਇਆ ਗਿਆ

ਨਾਭਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਪੰਜਾਬ ਐਂਡ ਸਿੰਧ ਬੈਂਕ ਨਾਭਾ ਬਰਾਂਚ ਵਲੋਂ ਸਾਹਿਬਜਾਦਿਆਂ ਦੀ ਯਾਦ ਵਿੱਚ ਕੋਟਿ ਕੋਟਿ ਪ੍ਰਣਾਮ ਕੀਤਾ ਗਿਆ। ਉਨ੍ਹਾਂ ਬਰਾਂਚ ਵਲੋਂ ਸੰਗਤਾਂ ਲਈ ਗੁਰੂ ਕਾ ਲੰਗਰ ਲਗਾਇਆ ਗਿਆ । ਇਸ ਮੌਕੇ ਸ੍ਰ, ਮਲਕੀਤ ਸਿੰਘ ਜੋਨਲ ਮੈਨੇਜਰ ਪੰਜਾਬ ਐਂਡ ਸਿੰਧ ਬੈਕ ਪਟਿਆਲਾ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ

ਉਨ੍ਹਾਂ ਬਰਾਂਚ ਦੇ ਮੁਲਾਜਮਾਂ ਨੂੰ ਸਾਹਿਬਜਾਦਿਆਂ ਦੀ ਜੀਵਨ ਬਾਰੇ ਚਾਨਣਾ ਪਾਇਆ ਉਹਨਾਂ ਦੱਸਿਆ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਿੱਖ ਕੌਮ ਵਿੱਚ ਬਹੁਤ ਵੱਡਾ ਯੋਗਦਾਨ ਹੈ ਅਤੇ ਇਹ ਯੋਗਦਾਨ ਕਦੇ ਵੀ ਭੁਲਾਯਾ ਨਹੀਂ ਜਾ ਸਕਦਾ ਬੈਂਕ ਵੱਲੋਂ ਲਗਾਏ ਲੰਗਰ ਦੀ ਸ਼ਲਾਘਾ ਕੀਤੀ , ਉਸ ਮੌਕੇ ਚੀਫ ਮੈਨੇਜਰ ਸੁਖਵਿੰਦਰ ਸਿੰਘ, ਅਨਿਲ ਕੁਮਾਰ ਆਫ਼ਿਸਰ, ਭੁਪਿੰਦਰ ਸਿੰਘ, ਨੇਹਾ ਵਾਲੀਆਂ, ਜੋਤੀ ਖੰਨਾ ਸਮੂਹ ਸਟਾਫ ਹਾਜਰ ਸਨ।

Leave a Reply

Your email address will not be published. Required fields are marked *