ਪਟਿਆਲਾ

ਬਸੰਤ ਰਿਤੂ ਯੂਥ ਕਲੱਬ ਨੇ ਲਗਾਇਆ ਅੱਖਾਂ ਦਾ ਉਪਰੇਸ਼ਨ ਕੈਂਪ

13 ਲੋੜਵੰਦਾਂ ਦੇ ਅੱਖਾਂ ਦੇ ਮੋਤੀਆ ਬਿੰਦ ਦੇ ਉਪਰੇਸ਼ਨ ਕੀਤੇ ਗਏ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਨਹਿਰੂ ਯੂਵਾ ਕੇਂਦਰ ਪਟਿਆਲਾ ਅਤੇ ਜਾਗਦੇ ਰਹੋ ਯੂਥ ਕਲੱਬ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਅੱਖਾਂ ਦੇ ਹਸਪਤਾਲ ਵਿਖੇ ਨਵੇਂ ਸਾਲ ਦੇ ਮੌਕੇ ਮਾਨਵਤਾ ਦੀ ਸੇਵਾ ਕਰਦੇ ਹੋਏ ਲਾਲਾ ਕੇਵਲ ਰਾਜ ਜੀ ਦੀ ਮਿਠੜੀ ਯਾਦ ਵਿੱਚ 50ਵਾਂ ਅੱਖਾਂ ਦਾ ਉਪਰੇਸ਼ਨ ਤੇ ਚੈਕਅੱਪ ਕੈਂਪ ਲਗਾਇਆ ਗਿਆ। ਲਾਲਾ ਕੇਵਲ ਰਾਮ ਜੀ ਦੇ ਪੋਤੇ ਮੁਕਤੇਸ਼ ਕੁਮਾਰ ਨੇ ਕੈਂਪ ਲਈ 30000/— ਰੁਪਏ ਦੀ ਮਾਲੀ ਸਹਾਇਤਾ ਵੀ ਕੀਤੀ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਅਤੇ ਸਕੱਤਰ ਇੰਜੀ: ਰੁਪਿੰਦਰ ਸਿੰਘ ਨੇ ਸਾਂਝੇ ਬਿਆਨ ਵਿੱਚ ਆਖਿਆ ਕਿ ਕਲੱਬ ਪਿਛਲੇ 30 ਸਾਲਾਂ ਤੋਂ ਅੱਖਾਂ ਦੇ ਉਪਰੇਸ਼ਨ ਕੈਂਪ ਲਗਾਉਂਦਾ ਆ ਰਿਹਾ ਹੈ। ਇਸ ਕੈਂਪ ਵਿੱਚ ਡਾ. ਆਸ਼ਾ ਪ੍ਰਿਤਪਾਲ ਕੌਰ ਜੀ ਦੀ ਟੀਮ ਵਲੋਂ ਅੱਖਾਂ ਦਾ ਚੈਕਅੱਪ ਅਤੇ ਉਪਰੇਸ਼ਨ ਕੈਂਪ ਲਗਾਇਆ ਗਿਆ।

ਇਸ ਕੈਂਪ ਵਿੱਚ 70 ਜਰੂਰਤਮੰਦਾਂ ਦਾ ਅੱਖਾਂ ਦਾ ਚੈਕਅੱਪ ਕੀਤਾ ਗਿਆ ਅਤੇ 13 ਲੋੜਵੰਦਾਂ ਦੇ ਅੱਖਾਂ ਦੇ ਉਪਰੇਸ਼ਨ ਕੀਤੇ ਗਏ। ਇਹ ਕੈਂਪ ਤਿੰਨ ਦਿਨ ਚਲੇਗਾ ਅਤੇ ਤਿੰਨ ਦਿਨ ਉਪਰੇਸ਼ਨ ਕੀਤੇ ਜਾਣਗੇ। ਕਲੱਬ ਦੇ ਚੇਅਰਮੈਨ ਰਾਮ ਜੀ ਦਾਸ ਅਤੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਖਿਆ ਕਿ ਕਲੱਬ ਵੱਲੋਂ 30 ਸਾਲਾਂ ਵਿੱਚ 1000 ਤੋਂ ਵੱਧ ਲੋੜਵੰਦਾਂ ਦੇ ਲੈਂਜ ਵਾਲੇ ਮੋਤੀਆ ਬਿੰਦ ਦੇ ਉਪਰੇਸ਼ਨ ਕਰਵਾਏ ਜਾ ਚੁੱਕੇ ਹਨ ਅਤੇ ਲਗਭਗ 20000 ਤੋਂ ਵੱਧ ਲੋਕਾਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ ਜਾ ਚੁੱਕਾ ਹੈ ਅਤੇ ਇਹ ਕੈਂਪ ਹਰ ਮਹੀਨੇ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵਲੋਂ ਗੁਰੂ ਤੇਗ ਬਹਾਦਰ ਅੱਖਾਂ ਦੇ ਹਸਪਤਾਲ ਵਿੱਚ ਲਗਾਇਆ ਜਾਂਦਾ ਹੈ। ਡਾ. ਆਸ਼ਾ ਪ੍ਰਿਤਪਾਲ ਕੌਰ ਨੇ ਆਖਿਆ ਕਿ ਇਹ ਕੈਂਪ ਨਵੀਂ ਤਕਨੀਕ ਨਾਲ ਕੀਤੇ ਗਏ ਅਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅੱਖਾਂ ਦੇ ਉਪਰੇਸ਼ਨ ਕੈਂਪ ਹਰ ਮੋਸਮ ਵਿੱਚ ਕਰਵਾਏ ਜਾ ਸਕਦੇ ਹਨ। ਇਸ ਪ੍ਰੋਗਰਾਮ ਵਿੱਚ ਅਮਰੀਸ਼ ਸ਼ਰਮਾ ਜੀ, ਸੰਤੋਸ਼ ਲਾਲਵਾਨੀ, ਮੇਹਰਵਾਨ ਸਿੰਘ ਮਾਗੋ, ਯਸ਼ਪਾਲ ਬੇਦੀ, ਮੁਕੇਸ਼ ਕੁਮਾਰ, ਹਰਜੀਤ ਸਿੰਘ, ਸੁਰਿੰਦਰ ਸਿੰਘ ਆਦਿ ਮੈਂਬਰ ਵੀ ਹਾਜਰ ਸਨ।

Leave a Reply

Your email address will not be published. Required fields are marked *