ਪਟਿਆਲਾ

ਸਾਈਬਰ ਅਪਰਾਧ ਸੰਬੰਧੀ ਉਮੰਗ ਸੰਸਥਾ ਵੱਲੋਂ ਨਰਾਇਨ ਸਮਾਰਟ ਸਕੂਲ ਭਾਂਨਰਾ ਵਿੱਚ ਪੰਜਵਾਂ ਸੈਮੀਨਾਰ ਆਯੋਜਿਤ

70 ਤੋਂ ਵੱਧ ਬੱਚਿਆਂ ਨੇ ਲਿਆ ਸੈਮੀਨਾਰ ਦੁਆਰਾ ਲਈ ਨਿਵੇਕਲੀ ਜਾਣਕਾਰੀ – ਸੁਮੀਰਾ ਸ਼ਰਮਾ

ਪਟਿਆਲਾ 28 ਜਨਵਰੀ (ਰਮਨਦੀਪ/ਮਧੂਸਾਰ ਬਿਊਰੋ) ਸਾਈਬਰ ਅਪਰਾਧ ਸੰਬੰਧੀ ਉਮੰਗ ਵੈੱਲਫੇਅਰ ਫਾਊਂਡੇਸ਼ਨ ਵੱਲੋਂ ਇੱਕ ਨਿਵੇਕਲੇ ਉਪਰਾਲੇ ਤਹਿਤ ਪਟਿਆਲਾ ਦੇ ਸਕੂਲਾਂ ਕਾਲਜਾਂ ਵਿੱਚ ਹੋਣ ਵਾਲੇ ਸਾਈਬਰ ਅਪਰਾਧਾ ਤੋਂ ਬਚਣ ਸਬੰਧੀ ਸੈਮੀਨਾਰ ਕੀਤੇ ਜਾ ਰਹੇ ਹਨ। ਇਹ ਉਪਰਾਲਾ ਸੰਸਥਾਂ ਦੇ ਚੈਅਰਮੈਨ ਹਰਦੀਪ ਸਿੰਘ ਬਡੂੰਗਰ ਪੀਪੀਐਸ ਅਤੇ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ ਵਿੱਚ ਸੰਸਥਾ ਦੇ ਸੀਨੀਅਰ ਵਾਈਸ ਪ੍ਰਧਾਨ ਅਨੁਰਾਗ ਅਚਾਰਿਆ ਸਾਈਬਰ ਐਕਸਪਰਟ ਅਤੇ ਸਾਰੀ ਟੀਮ ਦੀ ਮਿਹਨਤ ਸਦਕਾ ਕੀਤਾ ਜਾ ਰਿਹਾ ਹੈ।

ਲਗਾਤਾਰ ਹੋ ਰਹੇ ਸੈਮੀਨਾਰਾ ਵਿੱਚ ਅੱਜ ਪੰਜਵਾਂ ਸੈਮੀਨਾਰ ਪਿੰਡ ਭਾਂਨਰਾ ਵਿਖੇ ਬਣੇ ਨਰਾਇਨ ਸਮਾਰਟ ਸਕੂਲ ਵਿੱਚ ਪ੍ਰਿੰਸੀਪਲ ਮਿਸ ਮਨਦੀਪ ਵੜੈਚ ਅਤੇ ਵਾਈਸ ਪ੍ਰਿੰਸੀਪਲ ਮਿਸ ਸੁਮੀਰਾ ਸ਼ਰਮਾ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ । ਇਸ ਮੌਕੇ ਸਕੂਲ ਮੁਖੀ ਸ੍ਰ. ਅਵਤਾਰ ਸਿੰਘ ਅਰੋੜਾ, ਜੂਨੀਅਰ ਹੈਡ ਮਿਸ ਰੂਪ ਸ਼ੇਰਗਿੱਲ ਉਮੰਗ ਸੰਸਥਾ ਦੇ ਸੀਨੀਅਰ ਵਾਈਸ ਪ੍ਰਧਾਨ ਅਤੇ ਸਾਈਬਰ ਐਕਸਪਰਟ ਅਨੁਰਾਗ ਆਚਾਰਿਆ, ਵਿੱਤ ਸਕੱਤਰ ਯੋਗੇਸ਼ ਪਾਠਕ, ਜਨਰਲ ਸੈਕਟਰੀ ਰਾਜਿੰਦਰ ਲੱਕੀ, ਕੋਆਰਡੀਨੇਟਰ ਹਿਮਾਨੀ, ਅਮਨਜੋਤ, ਹਰਪਿੰਦਰ ਤੋਂ ਇਲਾਵਾ 70 ਤੋਂ ਵੱਧ ਬੱਚਿਆਂ ਨੇ ਇਸ ਸੈਮੀਨਾਰ ਵਿੱਚ ਸ਼ਿਰਕਤ ਕੀਤੀ।

Leave a Reply

Your email address will not be published. Required fields are marked *