ਪਟਿਆਲਾ

ਡੀ.ਸੀ. ਵੱਲੋਂ ਲੋਕਾਂ ਨੂੰ ਹਵਾਈ ਜਹਾਜਾਂ ਦੇ ਮਾਡਲਾਂ ਦੇ ਕਰਤੱਬ ਦੇਖਣ ਏਵੀਏਸ਼ਨ ਕਲੱਬ ਆਉਣ ਦਾ ਖੁੱਲ੍ਹਾ ਸੱਦਾ

ਹਵਾਈ ਜਹਾਜਾਂ ਦੇ ਮਾਡਲਾਂ ਦਾ ਸ਼ੋਅ ਅੱਜ (4 ਨੂੰ), ਤਿਆਰੀਆਂ ਮੁਕੰਮਲ-ਸਾਕਸ਼ੀ ਸਾਹਨੀ

ਐਸ.ਡੀ.ਐਮ. ਚਰਨਜੀਤ ਸਿੰਘ ਵੱਲੋਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੀਟਿੰਗ

ਪਟਿਆਲਾ, 3 ਫਰਵਰੀ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਇਥੇ ਸੰਗਰੂਰ ਰੋਡ ‘ਤੇ ਸਥਿਤ ਸਿਵਲ ਏਵੀਏਸ਼ਨ ਕਲੱਬ ਵਿਖੇ 4 ਫਰਵਰੀ ਸ਼ਨਿਚਰਵਾਰ ਨੂੰ ਵੱਖ-ਵੱਖ ਹਵਾਈ ਜਹਾਜਾਂ ਦੇ ਮਾਡਲਾਂ ਦੇ ਸ਼ੋਅ ਦੇਖਣ ਲਈ ਪੁੱਜਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ ਅਤੇ ਇਸ ਲਈ ਦਾਖਲਾ ਬਿਲਕੁਲ ਮੁਫ਼ਤ ਹੈ। ਉਨ੍ਹਾਂ ਦੱਸਿਆ ਕਿ ਇਸ ਸ਼ੋਅ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਪਟਿਆਲਾ ਹੈਰੀਟੇਜ ਫੈਸਟੀਵਲ ਦੇ ਸਮਾਰੋਹਾਂ ਦੀ ਲੜੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਜਾਣ ਵਾਲੇ ਹਵਾਈ ਜਹਾਜਾਂ ਦੇ ਮਾਡਲਾਂ ਦੇ ਸ਼ੋਅ ਦੌਰਾਨ ਏਵੀਏਸ਼ਨ ਕਲੱਬ ਪਟਿਆਲਾ ਦੇ ਚੀਫ਼ ਇੰਸਟ੍ਰਕਟਰ ਕੈਪਟਨ ਹਰਪ੍ਰੀਤ ਸਿੰਘ ਵੱਲੋਂ ਹਵਾਈ ਜਹਾਜ ਦੇ ਕਰਤੱਬ ਦਿਖਾਉਣ ਸਮੇਤ ਵੱਖ-ਵੱਖ ਏਅਰੋ ਮਾਡਲਿੰਗ ਕਲੱਬਾਂ ਦੀਆਂ ਟੀਮਾਂ ਜਹਾਜਾਂ ਦੇ ਮਾਡਲਾਂ ਦੇ ਕਰਤੱਬ ਦਿਖਾਉਣਗੀਆਂ।

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਭਾਰਤੀ ਫ਼ੌਜ ‘ਚ ਭਰਤੀ ਹੋਣ ਲਈ ਪ੍ਰੇਰਤ ਕਰਨ ਵਾਸਤੇ ਕਰਵਾਏ ਜਾਣ ਵਾਲੀ ਇਸ ਐਰੋ ਮਾਡਲਿੰਗ ਦੌਰਾਨ ਮਾਈਕਰੋ-ਲਾਈਟ ਏਅਰਕਰਾਫ਼ਟ ਫਲਾਇੰਗ, ਹਵਾਈ ਜਹਾਜ਼ ਤੋਂ ਪਰਚੇ ਸੁੱਟਣਾਂ, ਪੈਰਾਮੋਟਰ ਤੇ ਪੈਰਾਗਲਾਈਡਿੰਗ ਸ਼ੋਅ, ਐਨ.ਸੀ.ਸੀ., ਪੀ.ਏ.ਐਮ.ਈ.ਸੀ. ਅਤੇ ਡੀ.ਬੀ.ਈ.ਈ. ਵੱਲੋਂ ਕੈਰੀਅਰ ਕਾਊਂਸਲਿੰਗ ਵੀ ਹੋਵੇਗੀ। ਇਸ ਮੌਕੇ ਨੋਡਲ ਅਫ਼ਸਰ ਐਸ.ਡੀ.ਐਮ. ਸਮਾਣਾ ਚਰਨਜੀਤ ਸਿੰਘ ਵੱਲੋਂ ਨਗਰ ਨਿਗਮ, ਬਾਗਬਾਨੀ, ਜਨ ਸਿਹਤ, ਐਨ.ਸੀ.ਸੀ. ਤੇ ਸਿੱਖਿਆ ਵਿਭਾਗ ਨਾਲ ਮੀਟਿੰਗ ਕੀਤੀ। ਇਸ ਮੌਕੇ ਪਟਿਆਲਾ ਐਰੋਮਾਡਲਿੰਗ ਸੁਸਾਇਟੀ ਦੇ ਪ੍ਰਧਾਨ ਸਿਵਰਾਜ ਸਿੰਘ ਤੇ ਸਾਬਕਾ ਆਈ.ਏ.ਐਸ. ਏ.ਪੀ.ਐਸ. ਵਿਰਕ ਅਤੇ ਕਰਨਲ ਸ਼ਰੀ ਗਰੇਵਾਲ ਵੀ ਮੌਜੂਦ ਸਨ।

Leave a Reply

Your email address will not be published. Required fields are marked *