ਅੰਮ੍ਰਿਤਸਰਪੰਜਾਬ

ਸਾਰੇ ਪੰਜਾਬ ਵਿੱਚ ਰੇਤ ਸਾਢੇ ਪੰਜ ਰੁਪਏ ਘਣ ਫੁੱਟ ਦੇ ਹਿਸਾਬ ਮਿਲੇਗੀ- ਧਾਲੀਵਾਲ

ਅਜਨਾਲਾ ਹਲਕੇ ਵਿੱਚ ਚਾਰ ਹੋਰ ਮੰਡੀਆਂ ਦੇ ਸ਼ੈਡ ਬਨਾਉਣ ਦੀ ਕੀਤੀ ਸ਼ੁਰੂਆਤ

ਅੰਮਿ੍ਤਸਰ, 5 ਜਨਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਵੱਲੋਂ ਇਕ ਇਕ ਕਰਕੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਵਿੱਢੀ ਮੁਹਿਮ ਦੀ ਸਰਾਹਨਾ ਕਰਦੇ ਕਿਹਾ ਕਿ ਅੱਜ ਮੁੱਖ ਮੰਤਰੀ ਨੇ ਰੇਤ ਦੀ ਸਪਲਾਈ ਬਾਰੇ ਕੀਤਾ ਵਾਅਦਾ ਵੀ ਪੂਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਣ ਲੋਕਾਂ ਨੂੰ ਸਰਕਾਰੀ ਖੱਡਾਂ ਤੋਂ 5.50 ਰੁਪਏ ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਰੇਤਾ ਮਿਲੇਗਾ। ਉਨ੍ਹਾਂ ਕਿਹਾ ਕਿ ਅੱਜ ਲੁਧਿਆਣਾ ਸਣੇ 16 ਥਾਵਾਂ ਤੋਂ ਮੁੱਖ ਮੰਤਰੀ ਨੇ ਇਹ ਸ਼ੁਰੂਆਤ ਕਰ ਦਿੱਤੀ ਹੈ, ਜੋ ਕਿ ਛੇਤੀ ਹੀ ਵੱਧ ਕੇ 50 ਸਥਾਨ ਹੋ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਕ ਹੀ ਝਟਕੇ ਵਿੱਚ ਨਾਜਾਇਜ਼ ਮਾਈਨਿੰਗ ਵਰਗੇ ਸਾਲਾਂ ਤੋਂ ਲੱਗੇ ਜੰਗਾਲ ਨੂੰ ਲਾਹ ਦਿੱਤਾ ਹੈ ਅਤੇ ਲੋਕ ਹੁਣ ਆਪਣੀਆਂ ਟਰੈਕਟਰ ਟਰਾਲੀਆਂ ਲਿਆਕੇ ਇੱਥੋਂ ਰੇਤਾ ਲੈਕੇ ਜਾ ਸਕਦੇ ਨੇ।

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਇਹੀ ਅੰਤਰ ਹੈ ਕਿ ਅਸੀਂ ਸਿਰਫ਼ ਐਲਾਨ ਨਹੀਂ ਕਰਦੇ ਕੰਮ ਕਰਕੇ ਦਿਖਾਉਣੇ ਹਾਂ। ਅੱਜ ਕੈਬਨਿਟ ਮੰਤਰੀ ਨੇ ਅਜਨਾਲਾ ਹਲਕੇ ਵਿੱਚ ਚਾਰ ਅਨਾਜ਼ ਮੰਡੀਆਂ ਜਿੰਨਾ ਵਿੱਚ ਸੰਗਤਪੁਰਾ, ਚੱਕ ਸਿਕੰਦਰ, ਖਤਰਾਏ ਖੁਰਦ ਅਤੇ ਚੱਕ ਡੋਗਰਾਂ ਸ਼ਾਮਿਲ ਹਨ, ਦੇ ਪੱਕੇ ਸ਼ੈਡ ਲਗਾਉਣ ਦੀ ਸ਼ੁਰੂਆਤ ਕੀਤੀ । ਉਨ੍ਹਾਂ ਕਿਹਾ ਕਿ ਮੇਰੇ ਦੇਸ਼ ਦਾ ਕਿਸਾਨ ਦਿਨ ਰਾਤ ਮਿਹਨਤ ਕਰਦਾ ਹੈ ਅਤੇ ਅਸੀਂ ਉਸ ਦੀ ਫਸਲ ਨੂੰ ਸਾਂਭਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ।ਉਨ੍ਹਾਂ ਕਿਹਾ ਕਿ ਕੇਵਲ ਅਜਨਾਲਾ ਹਲਕੇ ਦੀਆਂ ਹੀ ਨਹੀਂ, ਬਲਕਿ ਸਾਰੇ ਪੰਜਾਬ ਦੀਆਂ ਮੰਡੀਆਂ ਜਿੰਨਾ ਨੂੰ ਅਪਗਰੇਡ ਕਰਨ ਦੀ ਲੋੜ ਹੈ, ਨੂੰ ਵਿਕਸਤ ਕੀਤਾ ਜਾਵੇਗਾ।

Leave a Reply

Your email address will not be published. Required fields are marked *