ਪਰਸ਼ੂਰਾਮ ਬ੍ਰਾਹਮਣ ਸਭਾ ਨੇ ਸਮਾਜ ਸੇਵਕਾਂ ਨੂੰ ਕੀਤਾ ਸਨਮਾਨਿਤ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) : ਸਨਾਤਨ ਧਰਮ ਕਸ਼ਾ ਸ਼ਾਖਾ ਵਲੋਂ ਪਰਸ਼ੂਰਾਮ ਬ੍ਰਾਹਮਣ ਸਭਾ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਰਮਾ ਅਤੇ ਹੋਰ ਮੈਂਬਰਾਂ ਦੀ ਅਗਵਾਈ ਹੇਠ ਮਹਾਵੀਰ ਰਸੋਈ ਵਿਖੇ ਉਘੇ ਸਮਾਜ ਸੇਵਕਾਂ ਨੂੰ ਉਨ੍ਹਾਂ ਵਲੋਂ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਲਈ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਪ੍ਰਸ਼ਨ ਉਤਰ ਪ੍ਰੀਖਿਆ ਵਿਚ ਫਸਟ ਆਏ 21 ਸਕੂਲਾਂ ਦੇ ਵਿਦਿਆਰਥੀਆਂ ਨੂੰ ਨਗਦ ਇਨਾਮ ਅਤੇ ਗੀਤਾ ਤੇ ਸ਼ਲੋਕ ਦੀ ਕਿਤਾਬ ਭੇਂਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਸਾਰਿਆਂ ਨੂੰ ਇਕਜੁਟ ਹੋ ਕੇ ਸਨਾਤਨ ਧਰਮ ਦੀ ਤਰੱਕੀ ਲਈ ਇਕਜੁਟ ਹੋ ਜਾਣਾ ਚਾਹੀਦਾ ਹੈ ਤਾਂ ਜੋ ਪੂਰੇ ਦੇਸ਼ ਵਿਚ ਸਨਾਤਨ ਧਰਮ ਦੀ ਜੈ ਜੈ ਕਾਰ ਹੋਵੇ।
ਇਸ ਮੌਕੇ ਸੁਨੀਲ ਅਗਰਵਾਲ ਵਲੋਂ ਰਾਧਿਕਾ ਨਾਮ ਦੀ ਵਿਦਿਆਰਥਣ ਨੂੰ ਸਾਈਕਲ ਵੀ ਭੇਂਟ ਕੀਤਾ ਗਿਆ ਅਤੇ ਸਾਤਵਿਕ ਸ਼ਰਮਾ ਅਤੇ ਤਾਨੀਆ ਸ਼ਰਮਾ ਨੇ ਭਗਵਤ ਗੀਤਾ ਦੇ ਸ਼ਲੋਕ ਅਤੇ ਮੰਤਰ ਉਚਾਰਨ ਕਰਕੇ ਸਾਰਿਆਂ ਦਾ ਮਨ ਮੋਹ ਲਿਆ। ਇਸ ਮੌਕੇ ਸਵਾਮੀ ਗਿਆਨੇਸ਼ਾਨੰਦ, ਅਨੀਸ਼ ਮੰਗਲਾ, ਸੀ. ਏ. ਰਾਜੀਵ ਗੋਇਲ, ਭਗਵਾਨ ਦਾਸ ਜੁਨੇਜਾ, ਸੌਰਭ ਜੈਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀ. ਡੀ. ਸ਼ਰਮਾ, ਆਰ. ਸੀ. ਸ਼ਾਰਦਾ, ਵਿਸ਼ੇਸ਼ਵਰ ਪ੍ਰਸ਼ਾਦ ਸ਼ਰਮਾ, ਮੀਨਾ ਸ਼ਰਮਾ, ਅਜੇ ਸ਼ਰਮਾ, ਜੈ ਸੀਆ ਰਾਮ ਮਿਸ਼ਰਾ, ਬੀ. ਬੀ. ਅੱਤਰੀ, ਵਿਨੋਦ ਸ਼ਰਮਾ, ਵਿਜੇ ਸ਼ਰਮਾ, ਸੋਮ ਦੱਤ ਸ਼ਰਮਾ, ਯਸ਼ ਜੀਵਨ ਸ਼ਾਰਦਾ, ਗਗਨ ਸੱਦੀ, ਨੀਰਜ ਸ਼ਰਮਾ, ਹਰਕੇਵਲ ਸ਼ਰਮਾ, ਚੰਦਨ ਮੋਹਨ ਸ਼ਰਮਾ, ਮੋਦਨਾਥ, ਚਿੰਤਾ ਮਣੀ, ਜੀਵਨ ਸ਼ਰਮਾ, ਰਾਜੇਸ਼ ਸ਼ਰਮਾ, ਤਰਸੇਮ ਸ਼ਰਮਾ, ਡਾ. ਰਾਜਨ ਸ਼ਰਮਾ, ਬਲਦੇਵ ਸ਼ਰਮਾ, ਕੇ. ਪੀ. ਸ਼ਰਮਾ ਆਦਿ ਹਾਜ਼ਰ ਸਨ।

