ਸੰਤ ਰਵਿਦਾਸ ਜੀ ਦੇ ਆਗਮਨ ਪੂਰਬ ਨੂੰ ਸਮਰਪਿਤ ਸਮਾਰੋਹ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ
ਗੁਰੂ ਰਵਿਦਾਸ ਜੀ ਨੇ ਉੱਚ ਨੀਚ ਬੁਰਾਈਆਂ ਵਿਰੁੱਧ ਆਵਾਜ ਬੁਲੰਦ ਕਰ ਬਰਾਬਰ ਸਮਾਨਤਾ ਦਾ ਸੁਨੇਹਾ ਦਿੱਤਾ — ਸ੍ਰੀ ਗੁਰੂ ਰਵਿਦਾਸ ਸੰਤੋਖ ਸਭਾ।
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) : ਵਾਰਡ ਨੰ: 56 ਬਡੂੰਗਰ ਸਥਿਤ ਗੁਰੂ ਨਾਨਕ ਨਗਰ ਗੁਰੂ ਰਵਿਦਾਸ ਗੁਰੂਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਰਵਿਦਾਸ ਸੰਤੋਖ ਸਭਾ ਵਲੋਂ ਸੰਤ ਰਵਿਦਾਸ ਜੀ ਦੇ 646ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਧਾਰਮਿਕ ਸਮਾਰੋਹ ਪ੍ਰਧਾਨ ਮਹਿੰਦਰ ਸਿੰਘ ਮੁੱਖ ਸਲਾਹਕਾਰ ਮੇਹਰ ਸਿੰਘ ਅਤੇ ਚੇਅਰਮੈਨ ਜਤਿੰਦਰ ਸਿੰਘ ਚੋਪੜਾ ਦੀ ਦੇਖ ਰੇਖ ਵਿੱਚ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਇਲਾਕਾ ਅਤੇ ਸ਼ਹਿਰ ਵਾਸੀਆਂ ਵੱਲੋਂ ਵੀ ਬਹੁ—ਗਿਣਤੀ ਵਿੱਚ ਹਾਜਰੀ ਲਗਵਾਈ ਗਈ। ਸਵੇਰ ਦੇ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਦੌਰਾਨ ਭਾਈ ਅਰਜਨ ਸਿੰਘ ਜੀ ਦੇ ਰਾਗੀ ਜਥੇ ਵਲੋਂ ਰੱਸ ਭਿੰਨਾ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਕੁੱਝ ਧਾਰਮਿਕ, ਸਮਾਜਿਕ, ਸੇਵਾ ਕਾਰਜਾਂ ਵਿੱਚ ਭੁਮਿਕਾ ਨਿਭਾਉਣ ਵਾਲੇ ਕੁੱਝ ਵਿਅਕਤੀਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।
ਇਸ ਮੌਕੇ ਪ੍ਰਧਾਨ ਮਹਿੰਦਰ ਸਿੰਘ, ਜਤਿੰਦਰ ਸਿੰਘ ਚੋਪੜਾ, ਮੇਹਰ ਸਿੰਘ, ਜਰਨੈਲ ਸਿੰਘ, ਆਦਿ ਆਗੂਆਂ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਮਾਜਿਕ ਕੁਰੀਤੀਆਂ ਦਾ ਵਿਰੋਧ ਕਰਨ ਲਈ ਸਮੇਂ—ਸਮੇਂ ਅਨੁਸਾਰ ਧਰਤੀ *ਤੇ ਮਨੁੱਖਤਾ ਦੇ ਰਹਿਬਰਾਂ ਨੇ ਜਨਮ ਲਿਆ। ਸ਼੍ਰੋਮਣੀ ਸੰਤ ਸ੍ਰੀ ਗੁਰੂ ਰਵਿਦਾਸ ਜੀ ਨੇ ਊਚ—ਨੀਚ ਬੁਰਾਈਆਂ ਖਿਲਾਫ ਆਵਾਜ ਬੁਲੰਦ ਕਰਕੇ ਬਰਾਬਰ ਸਮਾਨਤਾ ਦਾ ਸੁਨੇਹਾ ਦਿੱਤਾ। ਇਸ ਦੌਰਾਨ ਸੁਰਜੀਤ ਸਿੰਘ ਦੇਹੜ, ਜਸਵਿੰਦਰ ਸਿੰਘ ਜੱਸੀ, ਭਲਿੰਦਰ ਸਿੰਘ ਟੋਨੀ, ਮਾਸਟਰ ਰਾਜਿੰਦਰ ਸਿੰਘ, ਜਰਨੈਲ ਸਿੰਘ, ਜਸਵੰਤ ਕੌਰ, ਹਰਪਿੰਦਰ ਕੌਰ, ਸੁਬੇਦਾਰ ਸ਼ਰਮ ਸਿੰਘ, ਰਣਜੀਤ ਸਿੰਘ ਲਾਲੀ ਅਤੇ ਕੈਸ਼ਯਪ ਰਾਜਪੂਤ ਸਭਾ ਦੇ ਆਗੂ ਸੰਜੀਵ ਕੁਮਾਰ ਸੰਜੂ, ਅਵਤਾਰ ਸਿੰਘ, ਜਗਜੀਤ ਮਹਿਰਾ, ਸੁਰਜੀਤ ਸਿੰਘ ਅਤੇ ਵਾਲਮੀਕਿ ਮੁੱਖ ਮੰਦਿਰ ਕਮੇਟੀ ਬਡੂੰਗਰ ਤੋਂ ਪ੍ਰਧਾਨ ਗੁਰਦਿੱਤ ਸਿੰਘ, ਜੀਤ ਸਿੰਘ, ਰਾਮ ਭਜਨ, ਸੁਖਵਿੰਦਰ ਸਿੰਘ ਰੰਗੀਲਾ, ਬਡੂੰਗਰ ਮਾਰਕੀਟ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਸ਼ ਸਿੰਘ ਰਹਿਲ ਆਦਿ ਆਗੂਆਂ ਨੇ ਹਾਜਰੀ ਲਗਵਾਈ।

