ਆਨੰਦ ਮਾਰਗ ਦੇ ਸ਼ਰਧਾਲੂਆਂ ਨੇ ਜਾਗ੍ਰਿਤੀ ਵਿੱਚ ਨੀਲਕੰਠ ਦਿਵਸ ਮਨਾਇਆ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਆਨੰਦ ਮਾਰਗ ਜਾਗ੍ਰਿਤੀ ਪਟਿਆਲਾ ਵਿਖੇ ਸ੍ਰੀ ਸ੍ਰੀ ਆਨੰਦ ਮੂਰਤੀ ਜੀ ਦਾ ਨੀਲਕੰਠ ਦਿਵਸ ਮਨਾਇਆ। ਇਸ ਦੋਰਾਨ ਆਖੰਡ ਕੀਰਤਨ, ਭਜਨ, ਸਾਧਨਾ ਦੇ ਉਪਰੰਤ ਜਰੂਰਤਮੰਦ ਲੋਕਾਂ ਵਾਸਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਤੇ ਅਚਾਰਿਆ ਪ੍ਰੇਮਇੰਦਰਾਨੰਦ ਅਵਦੂਤ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਵੇਲੇ ਦੀ ਕਾਂਗਰਸ ਸਰਕਾਰ ਅਤੇ ਸਮਯ ਵਾਦੀ ਤਾਕਤਾਂ ਦੇ ਮਿਲੀਤ ਸ਼ਡਯੰਤਰ ਦੇ ਨਾਲ ਆਨੰਦ ਮਾਰਗ ਦੇ ਪ੍ਰਵਰਤਕ, ਧਰਮ ਗੁਰੂ ਸ੍ਰੀ ਸ੍ਰੀ ਆਨੰਦ ਮੂਰਤੀ ਜੀ ਨੂੰ 1971 ਵਿੱਚ ਬਾਂਕਿਪੁਰ ਜੇਲ, ਪਟਨਾ ਵਿੱਚ ਕੈਦ ਕਰ ਦਿੱਤਾ ਸੀ ਅਤੇ 12 ਫਰਵਰੀ 1973 ਨੂੰ ਇੱਕ ਸਰਕਾਰੀ ਡਾਕਟਰ ਦੁਆਰਾ ਜਹਿਰ ਦਾ ਕੈਪਸੂਲ ਦਿਲਵਾਇਆ ਸੀ। ਉਸਦੇ ਬਾਅਦ ਜਦੋਂ ਬਾਬਾ ਪਾਲਣਹਾਰ ਦਾ ਸ਼ਰੀਰ ਨੀਲਾ ਪੈ ਗਿਆ ਤਾਂ ਬਾਬਾ ਨੇ ਕਿਹਾ ਕਿ ਮੈਨੂੰ ਜ਼ਹਿਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਚਕ੍ਰਵਰਤੀ ਕਮਿਸ਼ਨ ਨੇ ਰਿਪੋਰਟ ਦਿੱਤੀ ਕਿ ਉਹਨਾਂ ਨੂੰ ਜਹਿਰ ਦਿੱਤਾ ਗਿਆ ਹੈ ਤਾਂ ਇਸ ਦੇ ਵਿਰੋਧ ਵਿੱਚ ਬਾਬਾ (ਸ੍ਰੀ.ਸ੍ਰੀ. ਆਨੰਦ ਮੂਰਤੀ ਜੀ) ਨੇ ਅਨਸ਼ਨ ਸ਼ੁਰੂ ਕਰ ਦਿੱਤਾ ਅਤੇ ਸਰਕਾਰੀ ਜਾਂਚ ਦੀ ਮੰਗ ਕੀਤੀ।
ਅਨਸ਼ਨ ਪੰਚ ਸਾਲ ਤਿੰਨ ਮਹੀਨੇ ਅਤੇ ਦੋ ਦਿਨ ਤੱਕ ਚੱਲਿਆ। ਇਸ ਲਈ 12 ਫਰਵਰੀ ਨੂੰ ਹਰ ਸਾਲ ਨੀਲਕੰਠ ਮਨਾਇਆ ਜਾਂਦਾ ਹੈ। ਬਾਬਾ ਨੂੰ ਜ਼ਹਿਰ ਦੇਣ ਦੀ ਸਾਜਿਸ਼ ਦਾ ਮੁੱਖ ਕਾਰਨ ਸੀ ਬਾਬਾ ਦੁਆਰਾ ਦਿੱਤੇ ਸਮਾਜਿਕ ਦਰਸ਼ਨ ਜਿਸ ਦਾ ਨਾਂ ਪ੍ਰਗੁਤਿਸ਼ੀਲ ਉਪਯੋਗੀ ਤੱਤ ਪ੍ਰਾਊਟ ਹੈ। ਅੱਜ ਪੂਰੀ ਦੁਨੀਆ ਵਿੱਚ ਪ੍ਰਾਊਟ ਦੀ ਚਰਚਾ ਹੋ ਰਹੀ ਹੈ, ਜਿਸ ਵਿੱਚ ਹਰ ਵਿਅਕਤੀ ਨੂੰ ਜਨਮ ਲੈਣ ਤੋਂ ਬਾਅਦ ਹੀ ਅੰਨ, ਕਪੜਾ, ਮਕਾਨ, ਸਿੱਖਿਆ ਅਤੇ ਮੈਡੀਕਲ ਦੀ ਗਰੰਟੀ ਹੋਵੇਗੀ। ਆਨੰਦ ਮਾਰਗ ਦਾ ਉਦੇਸ਼ ਇੱਕ ਸੁਸੱਜਿਤ ਵਿਸ਼ਵ ਪਰਿਵਾਰ ਦਾ ਨਿਰਮਾਣ ਕਰਨਾ ਹੈ। ਇਸ ਦੇ ਨਾਰੇ ਹਨ “ਜਾਤ ਪਾਤ ਦੀ ਕਰੋ ਵਿਦਾਈ, ਮਾਨਵ ਮਾਨਵ ਭਾਈ ਭਾਈ”, “ਇੱਕ ਚੁੱਲ੍ਹਾ ਇੱਕ ਚੌਂਕਾ, ਇੱਕ ਹੈ ਮਾਨਵ ਸਮਾਜ,” ਵਿਸ਼ਵ ਦੇ ਨੈਤਿਕਵਾਦਿਓ, ਏਕ ਹੋਵੋ ਇੱਕ ਹੋਵੋ। ਇਸ ਪ੍ਰੋਗਰਾਮ ਦਾ ਆਯੋਜਨ ਪ੍ਰਧਾਨ ਡਾ. ਸੁਰਜੀਤ ਕੁਮਾਰ ਵਰਮਾ, ਐਨ.ਕੇ. ਜੋਲੀ, ਡਾ. ਰਾਜ ਕੁਮਾਰ ਧੀਮਾਨ, ਸ੍ਰੀ ਰਜਨੀਸ਼ ਕੁਮਾਰ ਵਰਮਾ, ਦੇਵਿੰਦਰ ਸਿੰਘ ਅਤੇ ਪੂਰੀ ਭੁਗਤੀ ਕਮੇਟੀ ਪਟਿਆਲਾ ਦੇ ਮੈਂਬਰ ਹਾਜਰ ਸਨ।

