ਅੰਮ੍ਰਿਤਸਰ

ਖ਼ਾਲਸਾ ਕਾਲਜ ਵਿਖੇ ‘ਫਿਜ਼ੀਕਲ ਸਾਇੰਸਿਸ ’ਚ ਮੌਜੂਦਾ ਤਰੱਕੀਆਂ’ ਵਿਸ਼ੇ ’ਤੇ ਨੈਸ਼ਨਲ ਕਾਨਫਰੰਸ ਕਰਵਾਈ ਗਈ

ਅੰਮ੍ਰਿਤਸਰ, 22 ਫਰਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਫਿਜ਼ਿਕਸ ਵਿਭਾਗ ਵੱਲੋਂ ‘ਫਿਜ਼ੀਕਲ ਸਾਇੰਸਿਸ ’ਚ ਮੌਜੂਦਾ ਤਰੱਕੀਆਂ’ ਵਿਸ਼ੇ ’ਤੇ ਨੈਸ਼ਨਲ ਕਾਨਫਰੰਸ ਕਰਵਾਈ ਗਈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਈ ਇਸ ਕਾਨਫਰੰਸ ’ਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਪ੍ਰੋ: ਬੀ. ਪੀ. ਸਿੰਘ ਨੇ ਗੈਸਟ ਆਫ਼ ਆਨਰ ਵਜ਼ੋਂ ਸ਼ਿਰਕਤ ਕੀਤੀ, ਜੋ ਕਿ ਐਕਸਪੈਰੀਮੈਂਟਲ ਨਿਊਕਲੀਅਰ ਫਿਜ਼ਿਕਸ ’ਚ ਇਕ ਨਾਮਵਰ ਖ਼ੋਜ਼ੀ, ਸਾਇੰਦਾਨ ਅਤੇ ਅਧਿਆਪਕ ਹਨ। ਇਸ ਕਾਨਫਰੰਸ ’ਚ ਮੁੱਖ ਬੁਲਾਰੇ ਵਜੋਂ ਅਕਾਲ ਯੂਨੀਵਰਸਿਟੀ ਦੇ ਭੌਤਿਕ ਵਿਭਾਗ ਦੇ ਮੁਖੀ ਪ੍ਰੋ: ਬੀਰਬਿਕਰਮ ਸਿੰਘ ਨੇ ਸ਼ਿਰਕਤ ਕੀਤੀ। ਹੋਰ ਸੱਦੇ ਹੋਏ ਬੁਲਾਰਿਆਂ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਭੌਤਿਕ ਵਿਭਾਗ ’ਚੋਂ ਡਾ: ਅਨੂਪਿੰਦਰ ਸਿੰਘ ਅਤੇ ਡਾ. ਸੰਦੀਪ ਸ਼ਰਮਾ ਨੇ ਹਿੱਸਾ ਲਿਆ।

ਇਸ ਮੌਕੇ ਪ੍ਰੋ: ਬੀਰਬਿਕਰਮ ਸਿੰਘ ਨੇ ‘ਆਇੰਸਟਾਈਨ ਤੋਂ ਹਿਗ਼ਸ ਬੋਸਨ: ਭੌਤਿਕ ਵਿਗਿਆਨ ’ਚ ਮੌਜੂਦਾ ਤਰੱਕੀਆਂ ਦੇ ਸੰਦਰਭ ’ਚ’ ਵਿਸ਼ੇ ’ਤੇ ਮੁੱਖ ਭਾਸ਼ਣ ਦਿੱਤਾ। ਉਨ੍ਹਾਂ ਜੋਰ ਦਿੰਦਿਆਂ ਕਿਹਾ ਕਿ ਅਸੀਂ ਆਪਣੀ ਮਾਂ ਬੋਲੀ ’ਚ ਅਤੇ ਫਲੌਸਫ਼ੀ, ਰਹੱਸਵਾਦ ਦੀ ਰੌਸ਼ਨੀ ’ਚ ਹੀ ਵਧੀਆ ਤਰੀਕੇ ਨਾਲ ਸਿੱਖ ਸਕਦੇ ਹਾਂ। ਡਾ. ਅਨੂਪਿੰਦਰ ਸਿੰਘ ਨੇ ਸੀਰਾਮਿਕਸ ਦੀ ਦੁਨੀਆ ’ਚ ਤਰੱਕੀਆਂ ਅਤੇ ਅਹਿਮੀਅਤ ਵਿਸ਼ੇ ’ਤੇ ਬੜੇ ਹੀ ਵਧੀਆ ਤਰੀਕੇ ਨਾਲ ਭਾਸ਼ਣ ਦਿੱਤਾ। ਡਾ. ਸੰਦੀਪ ਸ਼ਰਮਾ ਨੇ ਟੂ ਡਮੈਨਸ਼ਨਲ ਟਰਾਜੀਸ਼ਨਲ ਧਾਤਾਂ ਦੇ ਵਿਸ਼ੇ ’ਤੇ ਬੜੀ ਸੋਹਣੀ ਵਿਧੀ ਨਾਲ ਭਾਸ਼ਣ ਦਿੱਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਭੌਤਿਕ ਵਿਭਾਗ ’ਚੋਂ ਡਾ: ਬਿੰਦੀਆ ਅਰੋੜਾ ਨੇ ਟੈਕਨੀਕਲ ਸ਼ੈਸ਼ਨ ਦਾ ਸੰਚਾਲਨ ਕੀਤਾ।

ਇਸ ਮੌਕੇ ਪਿ੍ਰੰ: ਡਾ: ਮਹਿਲ ਸਿੰਘ ਨੇ ਕਾਨਫਰੰਸ ’ਚ ਆਏ ਮਹਿਮਾਨਾਂ, ਖੋਜਕਾਰਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਅਤੇ ਨਵੇਂ ਖੋਜਕਾਰਾਂ ਨੂੰ ਨਵੀਂ ਦਿਸ਼ਾ ਦਿੰਦੇ ਹਨ ਅਤੇ ਹੋਈਆਂ ਨਵੀਆਂ ਤਰੱਕੀਆਂ ਨੂੰ ਸਮਝਣ ਦਾ ਮੌਕਾ ਦਿੰਦੇ ਹਨ। ਇਸ ਕਾਨਫਰੰਸ ’ਚ ਵੱਖ-ਵੱਖ ਸੰਸਥਾਵਾਂ ਤੋਂ ਆਏ ਖੋਜ਼ਕਾਰਾਂ ਅਤੇ ਵਿਦਿਆਰਥੀਆਂ ਨੇ ਆਪਣੀਆਂ ਖੋਜ਼ਾਂ ਨਾਲ ਸਬੰਧਿਤ ਪੋਸਟਰ ਲਗਾਏ ਜਿੰਨ੍ਹਾਂ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਭੌਤਿਕ ਵਿਭਾਗ ਦੇ ਡਾ. ਅਮਨ ਮਹਾਜਨ ਅਤੇ ਡਾ. ਹਰਜੀਤ ਕੌਰ ਨੇ ਜੱਜ ਵਜੋਂ ਭੂਮਿਕਾ ਨਿਭਾਈ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਭੌਤਿਕ ਵਿਗਿਆਨ ਵਿਭਾਗ ਦੀ ਮੁਖੀ ਡਾ: ਹਰਵਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਨਫਰੰਸ ਨਿਸ਼ਚਿਤ ਰੂਪ ’ਚ ਸਾਡੇ ਸਭ ਦੇ ਗਿਆਨ ਅਤੇ ਰੁਚੀ ਨੂੰ ਵਧਾਏਗੀ। ਉਨ੍ਹਾਂ ਆਰਗੇਨਾਇਜਿੰਗ ਸਕੱਤਰ ਡਾ. ਮੋਹਨ ਸਿੰਘ, ਹੋਰ ਪ੍ਰਬੰਧਕਾਂ, ਡਾ: ਤਮਿੰਦਰ ਸਿੰਘ (ਡੀਨ ਅਕਾਦਮਿਕ ਮਾਮਲੇ), ਡਾ: ਦਵਿੰਦਰ ਸਿੰਘ (ਰਜਿਸਟਰਾਰ), ਡਾ: ਦਲਜੀਤ ਸਿੰਘ (ਡੀਨ ਵਿਦਿਆਥੀ ਭਲਾਈ) ਅਤੇ ਆਏ ਸਾਰੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਪ੍ਰੋਗਰਾਮ *ਚ ਹਿੱਸਾ ਲਿਆ.

Leave a Reply

Your email address will not be published. Required fields are marked *