ਅੰਮ੍ਰਿਤਸਰ

ਖਾਲਸਾ ਕਾਲਜ ਵਿਖੇ ‘ਟੈਕ-ਫੈਸਟ 2023’ ਪ੍ਰੋਗਰਾਮ ਕਰਵਾਇਆ ਗਿਆ

ਅਜਿਹੇ ਪ੍ਰੋਗਰਾਮ ਨਵੀਆਂ ਤਕਨੀਕਾਂ ਸਬੰਧੀ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ’ਚ ਸਹਾਈ ਹੁੰਦੇ : ਪ੍ਰਿੰ: ਡਾ. ਮਹਿਲ ਸਿੰਘ

ਅੰਮ੍ਰਿਤਸਰ, 22 ਫਰਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਖਾਲਸਾ ਕਾਲਜ ਦੇ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ ਵਿਭਾਗ ਵੱਲੋਂ ‘ਟੈਕ-ਫੈਸਟ 2023’ ਪ੍ਰੋਗਰਾਮ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਇਸ ਪ੍ਰੋਗਰਾਮ ’ਚ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਮਾਗਮ ਦੌਰਾਨ ਜਿੱਥੇ ਕੰਪਿਊਟਰ ਵਿੱਦਿਆ ’ਚ ਹੋ ਰਹੀਆਂ ਨਵੀਆਂ ਖੋਜ਼ਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਉਥੇ ਪੰਜਾਬ ਦੇ 18 ਕਾਲਜਾਂ ਅਤੇ 8 ਸਕੂਲਾਂ ਤੋਂ ਆਈਆਂ ਟੀਮਾਂ ’ਚ ਅੰਤਰ-ਕਾਲਜ ਅਤੇ ਅੰਤਰ-ਸਕੂਲ ਮੁਕਾਬਲੇ ਕਰਵਾਏ ਗਏ। ਜਿਸ ’ਚ ਸਕੂਲਾਂ ’ਚੋਂ ਬਰਾਈਟਲੈਂਡ ਸਕੂਲ ਓਵਰਆਲ ਟਰਾਫੀ, ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਅੰਮ੍ਰਿਤਸਰ ਦੂਜੇ ਅਤੇ ਸਰਕਾਰੀ ਹਾਈ ਸਕੂਲ ਪੁਤਲੀਘਰ ਤੀਜੇ ਸਥਾਨ ’ਤੇ ਕਾਬਜ਼ ਰਿਹਾ। ਕਾਲਜਾਂ ’ਚੋਂ ਓਵਰਆਲ ਟਰਾਫੀ ਖਾਲਸਾ ਕਾਲਜ, ਫ਼ੋਰ ਐਸ ਕਾਮਰਸ ਕਾਲਜ ਫਾਰ ਵੂਮੈਨ ਨੇ ਦੂਸਰਾ ਅਤੇ ਲਾਇਲਪੁਰ ਖਾਲਸਾ ਕਾਲਜ, ਜਲੰਧਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਇਸ ਤੋਂ ਪਹਿਲਾਂ ਪ੍ਰੋਗਰਾਮ ’ਚ ਮੁੱਖ ਮਹਿਮਾਨ ਪ੍ਰਿੰ: ਡਾ. ਮਹਿਲ ਸਿੰਘ ਅਤੇ ਡਾ. ਪਰਮਿੰਦਰ ਕੌਰ, ਹੈਡ, ਡਿਪਾਰਟਮੈਂਟ ਆਫ਼ ਕੰਪਿਊਟਰ ਸਾਇੰਸ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਡਾ. ਰਮਿੰਦਰ ਕੌਰ, ਪ੍ਰੋਫੈਸਰ, ਸਕੂਲ ਆਫ਼ ਪੰਜਾਬੀ ਸਟੱਡੀਜ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਬਤੌਰ ਗੈਸਟ ਆਫ਼ ਆਨਰ ਵਜੋਂ ਪੁੱਜਣ ’ਤੇ ਡੀਨ ਅਕਾਦਮਿਕ ਮਾਮਲੇ ਡਾ. ਤਮਿੰਦਰ ਸਿੰਘ ਭਾਟੀਆ, ਕੋ-ਆਰਡੀਨੇਟਰ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਮੁੱਖੀ ਪ੍ਰੋ. ਹਰਭਜਨ ਸਿੰਘ ਅਤੇ ਟੈਕ-ਇਰਾ ਕੰਪਿਊਟਰ ਸੁਸਾਇਟੀ ਕੋ-ਕੋਆਰਡੀਨੇਟਰ ਡਾ. ਮਨੀ ਅਰੋੜਾ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਈ-ਵੇਸਟ ਮੈਨੇਜਮੈਂਟ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ ਜਿਸ ਨੂੰ ਜ਼ਿਲ੍ਹਾ ਨਗਰ ਨਿਗਮ ਤੋਂ ਸਿਹਤ ਅਫ਼ਸਰ ਡਾ. ਯੋਗੇਸ਼ ਅਰੋੜਾ ਅਤੇ ਚੀਫ਼ ਐਸ. ਆਈ. ਸ. ਰਣਜੀਤ ਸਿੰਘ ਵੱਲੋਂ ਪੇਸ਼ ਕੀਤਾ ਗਿਆ। ਇਸ ਮੌਕੇ ਡਾ. ਯੋਗੇਸ਼ ਅਰੋੜਾ ਨੇ ਇਲੈਕਟ੍ਰੋਨਿਕ ਵੇਸਟ ਦੀਆਂ ਕਿਸਮਾਂ ਅਤੇ ਕਿਵੇਂ ਅਸੀਂ ਈ-ਵੇਸਟ ਨੂੰ ਮੈਨੇਜ ਕਰ ਸਕਦੇ ਹਾਂ, ਬਾਰੇ ਜਾਗਰੂਕ ਕਰਵਾਇਆ।

ਟੈਕ ਫੈਸਟ ਜੋ ਕਿ ਤਕਨੀਕੀ ਅਤੇ ਰਚਨਾਤਮਕ ਮੁਕਾਬਲਿਆਂ ਦਾ ਸੁਮੇਲ ਹੈ, ’ਚ ਬ੍ਰੇਨ-ਉ-ਮੈਨੀਆ, ਕੋਡ ਮੈਰਾਥਨ, ਵੈਬ ਨੈਕਸਿਸ, ਵੈਬ ਬਲਾਗ, ਟੈਕ ਰੰਗੋਲੀ, ਟੈਕ ਕੋਲਾਜ, ਆਈ.ਟੀ. ਚਾਰਟ ਇੰਨੋਵੇਸ਼ਨ, ਟੈਕਨੋ ਰੀਲਜ, ਜੰਕ ਵਾਰ ਆਦਿ 10 ਈਵੈਂਟ ਕਰਵਾਏ ਗਏ। ਸਮਾਰੋਹ ’ਚ ਸੂਬੇ ਦੇ 18 ਕਾਲਜਾਂ ਅਤੇ 8 ਸਕੂਲਾਂ ’ਚੋਂ 122 ਟੀਮਾਂ ਨੇ ਸ਼ਿਰਕਤ ਕੀਤੀ। ਇਸ ’ਚ ਲਾਇਲਪੁਰ ਖਾਲਸਾ ਕਾਲਜ ਜਲੰਧਰ, ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ, ਗਲੋਬਲ ਇੰਸਟੀਟਿਉਟ, ਖਾਲਸਾ ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ, ਫੋਰ ਐਸ ਕਾਮਰਸ ਕਾਲਜ ਫਾਰ ਵੂਮੈਨ ਅਤੇ ਸਕੂਲਾਂ ’ਚੋਂ ਸਰਕਾਰੀ ਹਾਈ ਸਕੂਲ, ਪੁਤਲੀਘਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਟ ਖਾਲਸਾ, ਬਰਾਈਟਲੈਂਡ ਸਕੂਲ, ਅੰਮ੍ਰਿਤਸਰ, ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਅੰਮ੍ਰਿਤਸਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੋਲ ਬਾਗ ਆਦਿ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਨ ਉਪਰੰਤ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਸ਼ੇ ’ਚ ਨਵੀਆਂ ਤਕਨੀਕਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ’ਚ ਸਹਾਈ ਸਿੱਧ ਹੁੰਦੇ ਹਨ। ਉਨ੍ਹਾਂ ਟੈਕ-ਫੈਸਟ ਨੂੰ ਬਹੁਤ ਹੀ ਸਫਲਤਾ ਪੂਰਵਕ ਕਰਵਾਉਣ ’ਤੇ ਕੰਪਿਊਟਰ ਵਿਭਾਗ ਦੇ ਮੁਖੀ ਅਤੇ ਅਧਿਆਪਕਾਂ ਦੀ ਪ੍ਰਸੰਸਾ ਕੀਤੀ। ਸਮਾਗਮ ਮੌਕੇ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਮਨੀ ਅਰੋੜਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ: ਸੁਖਵਿੰਦਰ ਕੌਰ, ਡਾ. ਰੁਪਿੰਦਰ ਸਿੰਘ, ਪ੍ਰੋ. ਪ੍ਰਭਜੋਤ ਕੌਰ, ਡਾ. ਅਨੁੂਰੀਤ ਕੌਰ, ਪ੍ਰੋ: ਸਿਮਰਨਜੀਤ ਕੌਰ, ਪ੍ਰੋ: ਗੁਨੀਤ ਕੌਰ, ਪ੍ਰੋ: ਕੀਰਤੀ ਬਾਲਾ ਅਤੇ ਪ੍ਰੋ: ਵਿਸ਼ਾਲ ਗੁਪਤਾ, ਪ੍ਰੋ: ਰੁਪਿੰਦਰ ਕੌਰ ਅਤੇ ਪ੍ਰੋ: ਸੋਨਾਲੀ ਤੁਲੀ ਹਾਜ਼ਰ ਸਨ।

Leave a Reply

Your email address will not be published. Required fields are marked *