ਜੱਚਾ-ਬੱਚਾ ਮੌਤ ਦਰ ਨੂੰ ਘਟਾਉਣ ਵਿਚ ਆਸ਼ਾ ਵਰਕਰਾਂ ਦਾ ਅਹਿਮ ਯੋਗਦਾਨ : ਸਿਵਲ ਸਰਜਨ
ਪਟਿਆਲਾ 24 ਫਰਵਰੀ (ਰਮਨਦੀਪ/ਮਧੂਸਾਰ ਬਿਊਰੋ) ਮਾਵਾਂ ਅਤੇ ਬੱਚਿਆਂ ਦੀ ਮੌਤਾਂ ਨੂੰ ਘਟਾਉਣ,ਨਿੱਕੇ ਬੱਚਿਆਂ ਦੀ ਪੌਸ਼ਣ ਸਥਿਤੀ ਨੁੰ ਸੁਧਾਰਨ ਅਤੇ ਨਿੱਕੇ ਬੱਚਿਆਂ ਵਿਚ ਵਾਜਬ ਵਾਧੇ ਨੁੰ ਅਤੇ ਆਰੰਭਕ ਬਾਲ ਵਿਕਾਸ ਨੂੰ ਯਕੀਨੀ ਬਣਾਉਣ ਲਈ ਕਾਰਜਕਾਰੀ ਸਿਵਲ ਸਰਜਨ ਡਾ. ਸੰਦੀਪ ਕੌਰ ਦੀ ਅਗਵਾਈ ਵਿਚ ਜਿਲੇ ਦੇ ਵੱਖ ਵੱਖ ਬਲਾਕਾਂ ਦੀਆਂ ਦੀਆਂ ਆਸ਼ਾ ਫੈਸ਼ੀਲੀਟੇਟਰਾਂ ਦੀ ਮੀਟਿੰਗ ਕੀਤੀ ਗਈ । ਡਾ.ਸੰਦੀਪ ਕੌਰ ਨੇ ਕਿਹਾ ਕਿ ਆਸ਼ਾ ਜੋ ਕਿ ਸਿਹਤ ਵਿਭਾਗ ਦੇ ਪ੍ਰੋਗਰਾਮਾਂ ਨੂੰ ਪਿੰਡ ਪੱਧਰ ਤੱਕ ਦੇ ਲੋਕਾਂ ਤੱਕ ਘਰ-ਘਰ ਪੰਹੁਚਾਉਂਣ ਅਤੇ ਆਪਣੇ ਘਰਾਂ ਦੇ ਦੌਰੇ ਕਰਨੇ ਯਕੀਨੀ ਬਣਾਉਣ ਹਨ ਤਾਂ ਜ਼ੋ ਜੱਚਾ-ਬੱਚਾ ਮੌਤ ਦਰ ਨੂੰ ਘਟਾਉਣ ਵਿਚ ਜਿਲਾ ਮੋਹਰੀ ਬਣ ਸਕੇ। ਜਿਲਾ ਪ੍ਰੋਗਰਾਮ ਮੈਨੇਜ਼ਰ ਰਿਤੀਕਾ ਗਰੋਵਰ ਨੇ ਦੱਸਿਆ ਕਿ ਪੇਂਡੂ ਸਿਹਤ ਅਤੇ ਸਫਾਈ ਖੁਰਾਕ ਸੰਮਤੀ ਦੀਆਂ ਮੀਟਿੰਗਾਂ ਪਿੰਡਾਂ ਵਿਚ ਸਮੇਂ ਸਿਰ ਕਰਵਾਈਆਂ ਜਾਣ ਤਾਂ ਜ਼ੋ ਆਮ ਲੋਕਾਂ ਮਿਲਣ ਵਾਲੀਆਂ ਸਿਹਤ ਸਕੀਮਾਂ ਬਾਰੇ ਜਾਗਰੂਕ ਕੀਤਾ ਜਾ ਸਕੇ।
ਇਸ ਮੌਕੇ ਸ੍ਰੀਮਤੀ ਹੇਮਾ ਰਾਵਲ ਜਿਲ੍ਹਾ ਕਮਿਊਨਿਟੀ ਮੋਬਲਾਈਜ਼ਰ ਨੇ ਦੱਸਿਆ ਕਿ ਇਹਨਾਂ ਦੌਰਿਆਂ ਦੌਰਾਨ ਬੱਚੇ ਨੂੰ 6 ਮਹੀਨੇ ਦੀ ਉਮਰ ਤੱਕ ਸਿਰਫ ਮਾਂ ਦਾ ਦੁੱਧ ਪਿਲਾਉਣ, ਬੱਚੇ ਦਾ ਟੀਕਾਕਰਨ, 6 ਮਹੀਨੇ ਦੀ ਉਮਰ ਤੋਂ ਬਾਅਦ ਮਾਂ ਦੇ ਦੁੱਧ ਦੇ ਨਾਲ ਪੂਰਕ ਖੁਰਾਕ ਅਤੇ ਨਿੱਜੀ ਅਤੇ ਆਲੇ-ਦੁਆਲੇ ਦੀ ਸਫਾਈ ਲਈ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਜਾਵੇ। ਇਸ ਦੇ ਨਾਲ ਹੀ ਮਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਹੱਥ ਧੌਣ ਦੀ ਸਹੀ ਵਿਧੀ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਮਾਵਾਂ ਬੱਚਿਆਂ ਦੀ ਘਰੇਲੂ ਦੇਖਭਾਲ ਦੌਰਾਨ ਆਸ਼ਾ ਵਰਕਰ ਵੱਲੋਂ ਜਨਮ ਦੇ ਪਹਿਲੇ ਦਿਨ ਤੋਂ ਲੈ ਕੇ 15 ਮਹੀਨਿਆਂ ਤੱਕ ਬੱਚੇ ਦੀ ਦੇਖਭਾਲ ਕਰਨਾ ਅਤੇ ਇਸ ਪੂਰੇ ਕੰਮ ਦਾ ਰਿਕਾਰਡ ਰੱਖਿਆ ਜਾਵੇ। ਇਸ ਮੌਕੇ ਸ੍ਰੀਮਤੀ ਜ਼ਸਵੀਰ ਕੌਰ ਜਿਲ੍ਹਾ ਬੀ.ਸੀ.ਸੀ ਕੋਆਰਡੀਨੇਟਰ ਨੇ ਕਿਹਾ ਕਿ ਸਰਕਾਰੀ ਸੰਸਥਾਵਾਂ ਵਿਚ ਮਿਲਣ ਵਾਲੀਆਂ ਸਿਹਤ ਸਕੀਮਾਂ ਬਾਰੇ ਆਮ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਤਾਂ ਜ਼ੋ ਕੋਈ ਲੋੜਬੰਦ ਮੁਫਤ ਸਿਹਤ ਸਹੂਲਤ ਤੋ ਵਾਝਾਂ ਨਾ ਰਹੇ।

