ਮਾਤਾ ਗੁਜਰੀ ਸੀਨੀ. ਸੈਕੰਡਰੀ ਸਕੂਲ, ਦੇ ਵਿਦਿਆਰਥੀਆਂ ਨੇ ਰਾਜ ਪੱਧਰੀ ਤਾਇਕਵਾਂਡੋ ਮੁਕਾਬਲਿਆਂ ਵਿੱਚ ਲਗਾਈ ਤਗਮਿਆਂ ਦੀ ਝੜੀ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸੈਂਟ ਜ਼ੇਵੀਅਰ ਵਰਲਡ ਸਕੂਲ, ਬਠਿੰਡਾ ਵਿਖੇ ਸਟੇਅਰਜ਼ ਫਾਊਂਡੇਸ਼ਨ ਬਠਿੰਡਾ (ਭਾਰਤ ਸਰਕਾਰ) ਵੱਲੋਂ ਰਾਜ ਪੱਧਰੀ ਪੰਜਾਬ ਸਟੇਅਰਜ਼ ਸਟੇਟ ਚੈਂਪੀਅਨਸ਼ਿਪ 2022—23 ਅਧੀਨ ਕਰਾਟੇ ਅਤੇ ਤਾਇਕਵਾਂਡੋ ਦੇ ਮੁਕਾਬਲੇ ਬਠਿੰਡਾ ਵਿਖੇ ਕਰਵਾਏ ਗਏ। ਜਿਸ ਵਿੱਚ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ, ਦੇਵੀਗੜ੍ਹ ਦੇ 10 ਵਿਦਿਆਰਥੀਆਂ ਨੇ ਵੱਖ—ਵੱਖ ਕੈਟਾਗਰੀਆਂ ਵਿੱਚ ਤਾਇਕਵਾਂਡੋ ਦੇ ਮੁਕਾਬਲਿਆਂ ਵਿੱਚ ਭਾਗ ਲੈਂਦੇ ਹੋਏ 03 ਸੋਨ ਤਗਮੇ, 03 ਚਾਂਦੀ ਦੇ ਤਗਮੇ ਅਤੇ 04 ਕਾਂਸੇ ਦੇ ਤਗਮੇ ਪ੍ਰਾਪਤ ਕਰ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ, ਦੇਵੀਗੜ੍ਹ ਦਾ ਨਾਮ ਰੌਸ਼ਨ ਕੀਤਾ। 48 ਕਿਲੋਂ ਦੇ ਵਿੱਚ ਸਹਿਜਵੀਰ ਸਿੰਘ ਜਮਾਤ ਸੱਤਵੀਂ, 84 ਕਿਲੋਂ ਦੇ ਵਿੱਚ ਸ਼ਾਨਵੀਰ ਸਿੰਘ ਜਮਾਤ ਨੌਵੀਂ, 47 ਕਿਲੋਂ ਵਿੱਚ ਕਰਨ ਗਿਰ ਜਮਾਤ ਅੱਠਵੀਂ ਨੇ ਸੋਨ ਤਗਮੇ ਪ੍ਰਾਪਤ ਕੀਤੇ।
35 ਕਿਲੋਂ ਵਿੱਚ ਗੁਰਨੂਰ ਸਿੰਘ ਜਮਾਤ ਅੱਠਵੀਂ, 51 ਕਿੱਲੋਂ ਵਿੱਚ ਅਰਮਾਨਦੀਪ ਸਿੰਘ ਅੰਟਾਲ ਜਮਾਤ ਅੱਠਵੀਂ, 50 ਕਿਲੋਂ ਕਰਨਸ਼ੇਰ ਗਿੱਲ ਜਮਾਤ ਅੱਠਵੀਂ ਨੇ ਚਾਂਦੀ ਦੇ ਤਗਮੇ ਪ੍ਰਾਪਤ ਕੀਤੇ। 34 ਕਿਲੋਂ ਵਿੱਚ ਸ਼ੁਭਮਨ ਕੌਰ ਜਮਾਤ ਅੱਠਵੀਂ, 41 ਕਿਲੋਂ ਦੇ ਵਿੱਚ ਸਰਬਜੀਤ ਸਿੰਘ ਜਮਾਤ ਅੱਠਵੀਂ, 43 ਕਿਲੋਂ ਵਿੱਚ ਹਰਕਿਰਤ ਸਿੰਘ ਜਮਾਤ ਅੱਠਵੀਂ, 37 ਕਿਲੋਂ ਵਿੱਚ ਗੁਰਕਿਰਤ ਸਿੰਘ ਗਿੱਲ ਜਮਾਤ ਅੱਠਵੀਂ ਨੇ ਕਾਂਸੇ ਦੇ ਤਗਮੇ ਪ੍ਰਾਪਤ ਕੀਤੇ। ਸਕੂਲ ਪਹੁੰਚਣ ਤੇ ਸਕੂਲ ਪ੍ਰਬੰਧਕਾਂ ਡਾਇਰੈਕਟਰ ਸ. ਭੁਪਿੰਦਰ ਸਿੰਘ, ਪ੍ਰੈਜ਼ੀਡੈਂਟ ਮੈਡਮ ਰਵਿੰਦਰ ਕੌਰ, ਅਕਦਾਮਿਕ ਡਾਇਰੈਕਟਰ ਮੈਡਮ ਤੇਜਿੰਦਰ ਕੌਰ ਨੇ ਜੇਤੂ ਖਿਡਾਰੀਆਂ ਅਤੇ ਉਨ੍ਹਾਂ ਦੇ ਸਕੂਲ ਕੋਚ ਸ੍ਰੀ ਹਰਦੀਪ ਕੁਮਾਰ ਨੂੰ ਵਧਾਈ ਦਿੰਦੇ ਹੋਏ ਸਨਮਾਨਿਤ ਕੀਤਾ। ਸਕੂਲ ਡਾਇਰੈਕਟਰ ਸ. ਭੁਪਿੰਦਰ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੋਨ ਤਗਮੇ ਪ੍ਰਾਪਤ ਕਰਨ ਵਾਲੇ 03 ਵਿਦਿਆਰਥੀਆਂ ਦੀ ਹੁਣ ਨੈਸ਼ਨਲ ਸਟੇਅਰਜ਼ ਚੈਂਪੀਅਨਸ਼ਿਪ ਜੋ ਕਿ ਉਤਰਾਖੰਡ ਵਿਖੇ ਹੋਵੇਗੀ ਲਈ ਚੋਣ ਕੀਤੀ ਗਈ ਹੈ। ਉਨ੍ਹਾਂ ਵਿਦਿਆਰਥੀਆਂ ਅੱਗੋਂ ਹੋਰ ਮਿਹਨਤ ਕਰ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।

