ਚੌਥਾ ਦਰਜਾ ਮੁਲਾਜਮਾਂ ਨੇ ਘਰੇਲੂ ਖਪਤ ਵਾਲੇ ਗੈਸ ਸਿਲੰਡਰ ਦੀ ਕੀਮਤ ਵਿੱਚ ਕੀਤੇ ਵਾਧੇ ਤੇ ਕੇਂਦਰ ਸਰਕਾਰ ਦਾ ਕੀਤਾ ਪਿੱਟ—ਸਿਆਪਾ ??
ਪਟਿਆਲਾ : 02 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਇੱਥੇ ਸਰਕਾਰੀ ਤੇ ਅਰਥ ਸਰਕਾਰੀ ਵਿਭਾਗਾਂ ਵਿਚਲੇ ਚੌਥਾ ਦਰਜਾ, ਕੰਟਰੈਕਟ, ਆਉਟ ਸੋਰਸ ਸਮੇਤ ਡੇਲੀਵੇਜਿਜ਼ ਚੋਥਾ ਦਰਜਾ ਕਰਮਚਾਰੀਆਂ ਨੇ ਕੇਂਦਰ ਸਰਕਾਰ ਦੀ ਮਿਲੀ ਭੁਗਤ ਨਾਲ ਤੇਲ ਕੰਪਨਿਆਂ ਨੇ ਘਰੇਲੂ ਖਪਤ ਵਾਲੀ ਗੈਸ ਸਿਲੰਡਰ ਦੀ ਕੀਮਤ ਵਿੱਚ ਕੀਤੇ “ਪੰਜਾਹ ਰੁਪਏ” ਪ੍ਰਤੀ ਸਿਲੈਂਡਰ ਵਾਧੇ ਦਾ ਸਖਤ ਵਿਰੋਧ ਕੀਤਾ। ਰਾਜਪੁਰਾ ਕਾਲੋਨੀ ਵਿਖੇ ਕਾਰਜਕਾਰੀ ਇੰਜੀਨੀਅਰ (ਬਾਗਬਾਨੀ) ਲੋਕ ਨਿਰਮਾਣ ਮੰਗਾਂ ਦਫਤਰ ਅੱਗੇ ਮੁਲਾਜਮ ਆਗੂਆਂ ਨੇ ਇਕੱਤਰ ਹੋ ਕੇ ਜਿੱਥੇ ਕੰਟਰੈਕਟ / ਆਊਟ ਸੋਰਸ ਚੋਥਾ ਦਰਜਾ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਪਹਿਲਾ ਗੇਟ ਰੈਲੀ ਕੀਤੀ ਤੇ ਕਰਮੀਆਂ ਨਾਲ ਅਧਿਕਾਰੀਆਂ ਵਲੋਂ ਕੀਤੇ ਜਾ ਰਹੇ ਵਿਤਕਰੇ ਤਨਖਾਹਾਂ ਸਮੇਂ ਪਰ ਜਾਰੀ ਨਾ ਕਰਨ ਵਰਗੇ ਇਸ਼ੂ ਜੋ ਮੁੱਖ ਇੰਜੀਨੀਅਰ ਨਾਲ ਤਿੰਨ ਜਨਵਰੀ ਨੂੰ ਵਿਚਾਰੇ ਗਏ ਸਨ ਨੂੰ ਇੰਨ ਬਿੰਨ ਲਾਗੂ ਕਰਨ ਦੀ ਮੰਗ ਕੀਤੀ।
ਮੁਲਾਜਮ ਆਗੂਆਂ ਨੇ ਰਸੋਈ ਗੈਸ ਸਿਲੰਡਰ ਵਿੱਚ ਵਾਧੇ ਲਈ ਕੇਂਦਰ ਸਰਕਾਰ ਦਾ ਜੋਰਦਾਰ ਪਿੱਟ ਸਿਆਪਾ ਰਾਜਪੁਰਾ ਕਾਲੋਨੀ ਦੀ ਮੇਨ ਸੜਕ ਤੇ ਰੱਖਕੇ ਕੀਤਾ ਤੇ ਮੰਗ ਕੀਤੀ ਕਿ ਵਾਧੇ ਨੂੰ ਵਾਪਸ ਲਿਆ ਜਾਵੇ। ਮੁਲਾਜਮ ਆਗੂਆਂ ਨੇ ਕਿਹਾ ਕਿ ਜੇਕਰ ਮਹਿੰਗਾਈ ਤੇ ਠਲ ਨਾ ਪਾਈ ਗਈ ਤਾਂ ਉਹ ਸੰਘਰਸ਼ ਕਰਨਗੇ। ਇਹਨਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਪੰਜਾਬ ਵਿਚਲੇ ਬੱਜਟ ਵਿੱਚ ਮੁਲਾਜਮਾਂ, 2004 ਦੀ ਪੈਨਸ਼ਨ ਬਹਾਲੀ ਤੇ ਪੈਨਸ਼ਨਰਾਂ, ਕੰਟਰੈਕਟ, ਡੇਲੀਵੇਜਿਜ਼ ਕਾਮਿਆਂ ਨੂੰ ਪੱਕਾ ਕਰਨ ਤੇ ਆਉਟ ਸੋਰਸ ਮੁਲਾਮਜਾਂ, ਵਿਭਾਗਾਂ ਵਿੱਚ ਖਪਾਉਣ ਤੇ ਠੇਕੇਦਾਰੀ ਪ੍ਰਥਾ ਦੇ ਖਾਤਮੇ ਲਈ ਤੇ ਘੱਟੋ—ਘੱਟ ਉਜਰਤਾ ਵਿੱਚ ਚੰਡੀਗੜ੍ਹ ਪੈਟਰਨ ਤੇ ਵਾਧਾ ਕਰਨ ਦੀ ਵਿਸਵਸਥਾ ਨਾ ਕੀਤੀ ਗਈ ਤਾਂ ਉਹ ਸੰਘਰਸ਼ ਨੂੰ ਤੇਜ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਤੇ ਹੋਰ ਜੋ ਆਗੂ ਹਾਜਰ ਸਨ ਉਨ੍ਹਾਂ ਵਿੱਚ ਦਰਸ਼ਨ ਸਿੰਘ ਲੁਬਾਣਾ ਸਮੇਤ ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਗੁਰਦਰਸ਼ਨ ਸਿੰਘ, ਸੁਰਜ ਪਾਲ, ਪ੍ਰੀਤਮ ਚੰਦ, ਰਾਮ ਲਾਲ ਰਾਮਾ, ਪ੍ਰਕਾਸ਼ ਲੁਬਾਣਾ, ਅਮਰਨਾਥ ਨਰੜੂ, ਬਲਬੀਰ ਸਿੰਘ, ਸਤਨਾਮ ਸਿੰਘ, ਰਾਜੇਸ਼ ਕੁਮਾਰ, ਪ੍ਰਵੀਨ ਕੁਮਾਰ, ਇੰਦਰ ਪਾਲ, ਹਰਦੇਵ ਸਿੰਘ, ਤਰਲੋਚਨ ਮਾੜੂ, ਤਰਲੋਚਨ ਮੰਡੋਲੀ, ਹਰਦੀਪ ਸਿੰਘ, ਕਾਕਾ ਸਿੰਘ, ਬਲਜੀਤ ਸਿੰਘ, ਕਮਲੇਸ਼ ਗੋਨੀ, ਮੂਮਤਾਜ, ਬਿੰਦਰ ਕੌਰ, ਗੁਰਵਿੰਦਰ ਆਦਿ ਹਾਜਰ ਸਨ।

