ਜੁੱਤੀ ਸੁੱਟਣ ਵਾਲੇ ਸੂੰਢ ਦੀ ਸੱਭਿਅਕ ਸਮਾਜ ਵਿਚ ਕੋਈ ਥਾਂ ਨਹੀਂ : ਡਾ. ਗਾਂਧੀ
ਦਲਿਤ ਟਿੱਪਣੀ ਦੀਆਂ ਜਾਂਚ ਹੋਵੇ
ਪਟਿਆਲਾ 15 ਸਤੰਬਰ (ਮਧੂਸਾਰ ਬਿਊਰੋ)
ਮੈਂਬਰ ਪਾਰਲੀਮੈਂਟ ਡਾ: ਧਰਮਵੀਰ ਗਾਂਧੀ ਨੇ ਪੰਜਾਬ ਵਿਧਾਨਸਭਾ ਵਿੱਚ ਬਹਿਸ ਦੋਰਾਨ ਜੁੱਤੀ ਸੁੱਟਣ ਦੀ ਘਟਨਾ ਦੀ ਕੜੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਇਹ ਇਕ ਬੜੇ ਗੰਭੀਰ ਮਸਲੇ ਨੂੰ ਗਲਤ ਰੰਗਤ ਦੇਣ ਦਾ ਕੀਤਾ ਗਿਆ
ਯਤਨ ਹੈ 9 ਡਾ ਗਾਂਧੀ ਨੇ ਕਿਹਾ ਹੈ ਕਿ ਸ. ਤਰਲੋਚਨ ਸਿੰਘ ਸੂੰਢ ਵਲੋਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਵੱਲ ਸੁੱਟੀ ਗਈ ਜੁੱਤੀ ਨੂੰ ਇਹ ਕਹਿ ਕੇ ਸਹੀ ਠਹਿਰਾਨਾ ਜਾਇਜ ਨਹੀਂ ਕਿ ਇਹ ਵਿਰਸਾ ਸਿੰਘ ਵਲਟੋਹਾ ਵੱਲ ਸੁੱਟੀ ਗਈ ਸੀ 9 ਕਿਉਂਕਿ ਉਸਨੇ, ਉਹਨਾਂ ਪ੍ਰਤੀ ਜਾਤੀ ਸੂਚਕ ਸ਼ਬਦ ਵਰਤ ਕੇ, ਸਮੂਹ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਸੀ।
ਡਾ ਗਾਂਧੀ ਨੇ ਮੰਗ ਕੀਤੀ ਕਿ ਸਪੀਕਰ ਵਿਧਾਨਸਭਾ ਵਲੋਂ ਇਸ ਮਾਮਲੇ ਵਿਚ ਪੜਤਾਲ ਕਰਕੇ ਜਾਤੀ ਸੂਚਕ ਸ਼ਬਦ ਵਰਤਨ ਵਾਲੇ ਵਿਧਾਇਕ ਵਿਰੁੱਧ ਕਾਨੂੰਨੀ ਕਾਰਵਾਈ ਯਕੀਨੀ ਬਣਾਈ ਜਾਵੇ 9 ਇਸ ਘਟਨਾਕ੍ਰਮ ਨੇ ਸਥਾਪਤ ਪਾਰਟੀਆਂ ਦੇ ਸਿਆਸਤਦਾਨਾ ਵਲੋਂ ਅਸੈੰਬਲੀ, ਉਸਦੀ ਮਰਯਾਦਾ ਨੂੰ ਅਪਮਾਨਿਤ ਕਰਕੇ ਸਿਰਫ ਡਰਾਮੇਬਾਜੀ ਕਰਨ ਦੇ ਪਖੰਡ ਨੂੰ ਨੰਗਾ ਕਰ ਦਿੱਤਾ ਹੈ 9
ਡਾ ਗਾਂਧੀ ਨੇ ਕਾਂਗਰਸ ਪਾਰਟੀ ਤੇ ਹਮਲਾ ਕਰਦੇ ਹੋਏ ਕਿਹਾ ਕਿ ਜਿਹੜੀ ਕਾਂਗਰਸ ਪਾਰਟੀ ਅੱਜ ਕਈ ਕਿਸਮ ਦੇ ਖੇਖਣ ਕਰ ਰਹੀ ਹੈ, ਇਸਨੇ ਪਿਛਲੇ ਨੌਂ ਸਾਲਾਂ ਦੌਰਾਨ ਇਕ ਤਾਕਤਵਰ ਵਿਰੋਧੀ ਧਿਰ ਹੋਣ ਦੇ ਬਾਵਜੂਦ ਕਦੇ ਵੀ ਅਕਾਲੀਆਂ ਦੀ ਲੁੱਟ,ਪੁਲਿਸ ਅਤੇ ਮਾਫੀਆ ਰਾਜ ਦੀ ਧੱਕੇਸ਼ਾਹੀ ਦੇ ਖਿਲਾਫ ਕੋਈ ਵੀ ਲੜਾਈ ਨਹੀਂ ਲੜੀ 9 ਪਿਛਲੇ ਨੌਂ ਸਾਲਾਂ ਦੌਰਾਨ ਪੰਜਾਬ ਦੇ ਗੰਭੀਰ ਮੁਦੇਆਂ ਨੂੰ ਪੂਰੀ ਤਰਾਂ ਨਜਰ ਅੰਦਾਜ ਕਰਕੇ ਪੰਜਾਬ ਦੇ ਹਿਤਾਂ ਤੋਂ ਟਾਲਾ ਵਟਿਆ ਹੈ 9
ਡਾ ਗਾਂਧੀ ਨੇ ਆਪਣੇ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਇਹ ਗੱਲ ਹੁਣ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ ਬਾਦਲ ਦਲ ਨੇ ਸਿੱਖ ਗੁਰੂ ਸਾਹਿਬਾਨ ਦੀ ਜਾਤ ਪਾਤ ਵਿਰੋਧੀ ਵਿਚਾਰਧਾਰਾ ਨਾਲੋਂ ਤੋੜਵਿਛੋੜਾ ਕਰ ਲਿਆ ਹੈ ਅਤੇ ਹੁਣ, ਆਏ ਦਿਨ ਪੰਜਾਬ ਅੰਦਰ ਦਲਿਤਾਂ ਨੂੰ ਨੀਵੇਂ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ 9 ਇਹ ਭਾਵੇਂ ਦਲਿਤ ਵਿਦਿਆਰਥੀਆਂ ਨੂੰ ਰਾਖਵੇਂਕਰਨ ਅਧੀਨ ਪੜਾਈ ਲਿਖਾਈ ਦੀਆਂ ਮਿਲਦੀਆਂ ਕਾਨੂੰਨੀ ਸਹੂਲਤਾਂ ਨੂੰ ਹੌਲੀ ਹੌਲੀ, ਆਨੇ ਬਹਾਨੇ ਖਤਮ ਕਰਨਾ ਹੋਵੇ ਅਤੇ ਭਾਵੇਂ ਦਲਿਤਾਂ ਨੂੰ ਪੰਚਾਇਤੀ ਜਮੀਨਾਂ ਵਾਹੀ ਲਈ ਦੇਣ ਤੋਂ ਕੀਤਾ ਗਿਆ ਇਨਕਾਰ ਹੋਵੇ 9 ਡਾ ਗਾਂਧੀ ਨੇ ਗੁਰੂਆਂ ਦੀ ਜਾਤ ਪਾਤ ਵਿਰੋਧੀ ਵਿਚਾਰਧਾਰਾ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਸਮੂਹ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ 9

