ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਮਾਤਾ ਪਿੰਰਸੀਪਲ ਹਰਬੰਸ ਕੌਰ ਦੇ ਜੀਵਨ ਤੋਂ ਸਿਖਿਆ ਲੈਣ ਦੀ ਲੋੜ ’ਤੇ ਜ਼ੋਰ
ਮਾਤਾ ਹਰਬੰਸ ਕੌਰ ਖ਼ੁਦ ਵੀ ਸਦਾ ਚੜ੍ਹਦੀਕਲਾ ’ਚ ਰਹੇ ਤੇ ਆਪਣੇ ਪਰਿਵਾਰ ਤੇ ਹੋਰਨਾਂ ਨੂੰ ਵੀ ਚੜ੍ਹਦੀਕਲਾ ਦੇ ਜੀਵਨ ਦਾ ਰਾਹ ਦਿਖਾਇਆ’ : ਡਾ. ਬਲਬੀਰ ਸਿੰਘ
ਮਾਤਾ ਹਰਬੰਸ ਕੌਰ ਦਾ ਜੀਵਨ ਸਾਡੇ ਲਈ ਇਕ ਚਾਨਣ ਮੁਨਾਰਾ-ਬਾਬਾ ਬਲਬੀਰ ਸਿੰਘ
ਦਰਦੀ ਪਰਿਵਾਰ ਦੀ ਪਤਰਕਾਰੀ ਸਮੇਤ ਪੰਥਕ ਤੇ ਵਿਦਿਆ ਦੇ ਖੇਤਰ ’ਚ ਸੇਵਾ ਲਾਮਿਸਾਲ : ਪ੍ਰੋ. ਚੰਦੂਮਾਜਰਾ, ਰਖੜਾ
ਪਟਿਆਲਾ, 4 ਮਾਰਚ : ਰੋਜ਼ਾਨਾ ਚੜ੍ਹਦੀਕਲਾ ਅਖ਼ਬਾਰ ਤੇ ਚੜ੍ਹਦੀਕਲਾ ਟਾਈਮ ਟੀ.ਵੀ. ਗਰੁ¾ਪ ਦੇ ਚੇਅਰਮੈਨ ਪਦਮਸ੍ਰੀ ਜਗਜੀਤ ਸਿੰਘ ਦਰਦੀ ਤੇ ਸ਼ਹੀਦ-ਏ-ਆਜ਼ਮ ਪ੍ਰੈਸ ਦੇ ਚੇਅਰਮੈਨ ਚੌਧਰੀ ਪ੍ਰਭਜੀਤ ਸਿੰਘ ਦੇ ਮਾਤਾ ਪ੍ਰਿੰਸੀਪਲ ਹਰਬੰਸ ਕੌਰ ਨਮਿਤ ਅੰਤਿਮ ਅਰਦਾਸ ਦਾ ਸਮਾਗਮ ਇ¾ਥੇ ਫ਼ੁਹਾਰਾ ਚੌਂਕ ’ਤੇ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਹੋਇਆ| ਇਸ ਦੌਰਾਨ ਭਾਈ ਭੁਪਿੰਦਰ ਸਿੰਘ ਜੰਮੂ ਵਾਲੇ, ਭਾਈ ਅਮਰਜੀਤ ਸਿੰਘ ਪਟਿਆਲਾ ਵਾਲੇ, ਭਾਈ ਜਗਮੋਹਨ ਸਿੰਘ ਕਥੂਰੀਆ, ਭਾਈ ਦਵਿੰਦਰ ਸਿੰਘ ਸੋਹਾਣਾ ਸਾਹਿਬ ਵਾਲੇ, ਗਿਆਨੀ ਸਾਹਿਬ ਸਿੰਘ ਮਾਰਕੰਡੇ ਵਾਲੇ, ਸਾਬਕਾ þੱਡਗ੍ਰੰਥੀ ਸੁਖਦੇਵ ਸਿੰਘ, ਗਿਆਨੀ ਪ੍ਰਣਾਮ ਸਿੰਘ þੱਡਗ੍ਰੰਥੀ ਗੁਰਦੁਆਰਾ ਦੂਖਨਿਵਾਰਨ ਸਾਹਿਬ, ਭਾਈ ਪ੍ਰਿਤਪਾਲ ਸਿੰਘ ਕਥਾਵਾਚਕ ਵ¾ਲੋਂ ਗੁਰਬਾਣੀ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ| ਇਸ ਦੌਰਾਨ ਚੇਅਰਮੈਨ ਚੜ੍ਹਦੀਕਲਾ ਕਲਾ ਗਰੁ¾ਪ ਸ. ਜਗਜੀਤ ਸਿੰਘ ਦਰਦੀ, ਚੌਧਰੀ ਪ੍ਰਭਜੀਤ ਸਿੰਘ, ਹਰਪ੍ਰੀਤ ਸਿੰਘ ਦਰਦੀ, ਡਾ. ਪ੍ਰਭਲੀਨ ਸਿੰਘ, ਐਡਵੋਕੇਟ ਗੁਰਪ੍ਰੀਤ ਸਿੰਘ ਚੌਧਰੀ, ਸ੍ਰੀਮਤੀ ਜਸਵਿੰਦਰ ਕੌਰ ਦਰਦੀ, ਡਾ. ਇੰਦਰਪ੍ਰੀਤ ਕੌਰ ਦਰਦੀ, ਗੁਰਲੀਨ ਕੌਰ ਦਰਦੀ ਸਮੇਤ ਹੋਰ ਪਰਿਵਾਰਕ ਮੈਂਬਰਾਂ ਨਾਲ ਵ¾ਡੀ ਗਿਣਤੀ ’ਚ ਸਖ਼ਸ਼ੀਅਤਾਂ ਨੇ ਦੁਖ ਸਾਂਝਾ ਕੀਤਾ| ਇਸ ਮੌਕੇ ਵ¾ਡੀ ਗਿਣਤੀ ’ਚ ਧਾਰਮਿਕ, ਸਿਆਸੀ ਤੇ ਸਮਾਜਿਕ ਸ਼ਖ਼ਸੀਅਤਾਂ ਤੇ ਸੰਸਥਾਵਾਂ ਨੇ ਹਿ¾ਸਾ ਲੈਂਦਿਆਂ ਮਾਤਾ ਪ੍ਰਿੰਸੀਪਲ ਹਰਬੰਸ ਕੌਰ ਨੂੰ ਆਪਣੀ ਸ਼ਰਧਾ ਦੇ ਫੁ¾ਲ ਭੇਟ ਕੀਤੇ| ਇਸ ਮੌਕੇ ਮੁ¾ਖ ਮੰਤਰੀ ਭਗਵੰਤ ਮਾਨ ਦੀ ਤਰਤੋਂ ਮਾਤਾ ਪ੍ਰਿੰਸੀਪਲ ਹਰਬੰਸ ਕੌਰ ਨੂੰ ਸ਼ਰਧਾਂਜਲੀ ਅਰਪਿਤ ਕਰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿ¾ਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮਾਤਾ ਪ੍ਰਿੰਸੀਪਲ ਹਰਬੰਸ ਕੌਰ ਨੇ ਦੇਸ਼ ਦੀ ਵੰਡ ਦਾ ਦੁ¾ਖ ਵੀ ਹੰਡਾਇਆ ਪਰੰਤੂ ਉਹ ਜਿ¾ਥੇ ਖ਼ੁਦ ਸਦਾ ਚੜ੍ਹਦੀਕਲਾ ’ਚ ਰਹੇ ਉਥੇ ਹੀ ਆਪਣੇ ਪਰਿਵਾਰ ਤੇ ਹੋਰਨਾਂ ਨੂੰ ਵੀ ਸਦਾ ਚੜ੍ਹਦੀਕਲਾ ’ਚ ਰ¾ਖਿਆ| ਡਾ. ਬਲਬੀਰ ਸਿੰਘ ਨੇ ਕਿਹਾ ਕਿ ਮਾਤਾ ਹਰਬੰਸ ਕੌਰ ਦੀ ਤਰ੍ਹਾਂ ਉਨ੍ਹਾਂ ਦੇ ਮਾਤਾ ਜੀ ਵੀ ਦੇਸ਼ ਦੀ ਪੀੜ੍ਹ ਸੀਨੇ ’ਚ ਲਏ ਬੈਠੇ ਹਨ, ਪਰੰਤੂ ਅ¾ਜ ਦੇ ਬ¾ਚਿਆਂ ਨੂੰ ਵੰਡੇ ਜਾਣ ਦੇ ਦੁ¾ਖ ਦਾ ਨਹੀਂ ਪਤਾ ਜਿਸ ਲਈ ਉਹ ਨਸ਼ਿਆਂ ’ਚ ਗਲਤਾਨ ਹੋ ਰਹੇ ਹਨ, ਇਸ ਲਈ ਸਾਨੂੰ ਸਾਰਿਆਂ ਨੂੰ ਪਾਰਟੀ ਪ¾ਧਰ ਤੋਂ ਉਪਰ ਉਠਕੇ ਅਜਿਹੀਆਂ ਮਾਵਾਂ ਦੇ ਲਈ ਪੰਜਾਬ ਨੂੰ ਨਸ਼ਿਆਂ ਤੇ ਕੈਂਸਰ ਦੀ ਬਿਮਾਰੀ ਤੋਂ ਮੁਕਤ ਕਰਨ ਲਈ ਰਲ ਮਿਲਕੇ ਹੰਭਲਾ ਮਾਰਨਾ ਪਵੇਗਾ|
ਸਿਹਤ ਮੰਤਰੀ ਨੇ ਪੰਜਾਬ ’ਚ ਆਪਸੀ ਭਾਈਚਾਰ ਕਾਇਮ ਰ¾ਖਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਮਾਤਾ ਹਰਬੰਸ ਕੌਰ ਦੇ ਜੀਵਨ ਤੋਂ ਸਾਨੂੰ ਸਿ¾ਖਿਆ ਲੈਣੀ ਚਾਹੀਦੀ þ ਕਿ ਉਹ ਅਨੇਕਾਂ ਦੁ¾ਖ-ਤਕਲੀਫ਼ਾਂ ਸਹਾਰਦੇ ਹੋਏ ਵੀ ਵਿ¾ਦਿਆ ਦਾ ਚਾਨਣ ਵੰਡਦੇ ਰਹੇ ਤੇ ਕਦੇ ਵੀ ਟ¾ੁਟੇ ਜਾਂ ਹਾਰੇ ਨਹੀਂ| ਇਸ ਦੌਰਾਨ ਨਿਹੰਗ ਸਿੰਘ ਜਥੇਬੰਦੀ ਬੁ¾ਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਜਗਜੀਤ ਸਿੰਘ ਦਰਦੀ ਨਾਲ ਆਪਣੀ ਪੁਰਾਣੀ ਸਾਂਝ ਦਾ ਜਿਕਰ ਕਰਦਿਆਂ ਕਿਹਾ ਕਿ ਜੇਕਰ ਸ. ਜਗਜੀਤ ਸਿੰਘ ਦਰਦੀ ਨੇ ਪੰਥ ਦੀ ਸੇਵਾ ਨਿਹੰਗ ਬਾਣੇ ’ਚ ਪਾ ਕੇ ਛੋਟੀ ਉਮਰ ਤੋਂ ਕਰਨੀ ਸ਼ੁਰੂ ਕੀਤੀ ਸੀ ਤਾਂ ਇਸ ਦੇ ਪਿ¾ਛੇ ਉਸ ਮਾਤਾ ਹਰਬੰਸ ਕੌਰ ਦਾ ਹੀ ਹ¾ਥ ਸੀ| ਉਨ੍ਹਾਂ ਦਰਦੀ ਪਰਿਵਾਰ ਦੀ ਪ¾ਤਰਕਾਰੀ ਸਮੇਤ ਪੰਥਕ ਤੇ ਵਿ¾ਦਿਆ ਦੇ ਖੇਤਰ ’ਚ ਸੇਵਾ ਨੂੰ ਲਾਮਿਸਾਲ ਦ¾ਸਦਿਆਂ ਕਿਹਾ ਕਿ ਮਾਤਾ ਹਰਬੰਸ ਕੌਰ ਦਾ ਜੀਵਨ ਸਾਡੇ ਲਈ ਇ¾ਕ ਚਾਨਣ ਮੁਨਾਰਾ |
ਡਾ. ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ, ਸਾਂਸਦ ਪ੍ਰਨੀਤ ਕੌਰ ਵ¾ਲੋਂ ਸ਼ੋਕ ਸੰਦੇਸ਼, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਜਨਰਲ ਸਕ¾ਤਰ ਅਕਾਲੀ ਦਲ, ਸੁਰਜੀਤ ਸਿੰਘ ਰ¾ਖੜਾ ਸਾਬਕਾ ਮੰਤਰੀ, ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਬੁ¾ਢਾ ਦਲ, ਮੁਖਵਿੰਦਰ ਸਿੰਘ ਛੀਨਾ ਆਈ.ਜੀ., ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਸਵੀਰ ਸਿੰਘ ਜ¾ਸੀ ਸੋਹੀਆਂ ਵਾਲਾ, ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀ.ਆਰ.ਟੀ.ਸੀ., ਸਿੰਘ ਸਾਹਿਬ ਭਾਈ ਸਾਹਿਬ ਸਿੰਘ ਮਾਰਕੰਡੇ ਵਾਲੇ, ਲਾਲ ਸਿੰਘ ਸਾਬਕਾ ਮੰਤਰੀ, ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼ੋ੍ਰਮਣੀ ਕਮੇਟੀ, ਅਤਿੰਦਰਪਾਲ ਸਿੰਘ ਸਾਬਕਾ ਐਮ.ਪੀ., ਬੀਬਾ ਅਮਰਜੀਤ ਸਿੰਘ ਸਾਬਕਾ ਐਮ.ਪੀ., ਗੁਰਤੇਜ ਸਿੰਘ ਢਿਲੋਂ ਭਾਜਪਾ ਆਗੂ, ਗੁਰਜੀਤ ਸਿੰਘ ਕੋਹਲੀ, ਹਰਿੰਦਰ ਸਿੰਘ ਕੋਹਲੀ ਭਾਜਪਾ ਆਗੂ, ਅਨਿਲ ਸਰੀਨ ਸੀਨੀਅਰ ਭਾਜਪਾ ਆਗੂ, ਡਾ. ਨਵਜੋਤ ਕੌਰ ਸਿਧੂ ਵ¾ਲੌਂ ਸ਼ੋਕ ਸੰਦੇਸ਼, ਬੀਰਦਵਿੰਦਰ ਸਿੰਘ ਸਾਬਕਾ ਸਪੀਕਰ, ਬਾਬਾ ਬਲਬੀਰ ਸਿੰਘ ਪਿੰਗਲਾ ਆਸ਼ਰਮ, ਵਿਸ਼ਨੂੰ ਸ਼ਰਮਾ ਸਾਬਕਾ ਮੇਅਰ, ਵਿਜੇ ਕਪੂਰ, ਭਗਵਾਨ ਦਾਸ ਜੁਨੇਜਾ, ਗਿਆਨੀ ਸ਼ੇਰ ਸਿੰਘ, ਹਰਿੰਦਰਪਾਲ ਸਿੰਘ ਚੰਦੂਮਾਜਰਾ ਸਾਬਕਾ ਵਿਧਾਇਕ, ਸੰਜੀਵ ਧੀਮਾਨ, ਅਮਰਿੰਦਰ ਸਿੰਘ ਬਜਾਜ ਸਾਬਕਾ ਮੇਅਰ, ਐਡਵੋਕੇਟ ਪ੍ਰਿਤਪਾਲ ਸਿੰਘ ਪੰਨੂ, ਇੰਦਰਮੋਹਨ ਸਿੰਘ ਬਜਾਜ ਸਾਬਕਾ ਚੇਅਰਮੈਨ, ਮਨਦੀਪ ਕੌਰ ਬਖਸ਼ੀ ਪ੍ਰਧਾਨ ਜਾਗੋ ਪਾਰਟੀ, ਗੁਰਵਿੰਦਰ ਸਿੰਘ ਧਮੀਜਾ ਜਨਰਲ ਸਕ¾ਤਰ ਹਰਿਆਣਾ ਕਮੇਟੀ, ਹਰਪਾਲ ਸਿੰਘ ਪਾਲੀ ਮੈਂਬਰ ਹਰਿਆਣਾ ਕਮੇਟੀ, ਡਾ. ਜਗਮੋਹਨ ਸਿੰਘ ਕਥੂਰੀਆ, ਗੁਰਪ੍ਰੀਤ ਸਿੰਘ ਰਾਜੂ ਖੰਨਾ, ‘ਆਪ’ ਆਗੂ ਕੁੰਦਨ ਗੋਗੀਆ, , ਸੰਦੀਪ ਬੰਧੂ, ਡੀ.ਐਸ.ਪੀ. ਗੁਰਦੇਵ ਸਿੰਘ ਧਾਲੀਵਾਲ, ਡੀ. ਐਸ.ਪੀ. ਹਰਦੀਪ ਸਿੰਘ ਬਡੂੰਗਰ, ਡੀ.ਐਸ.ਪੀ. ਸੰਜੀਵ ਸਿੰਗਲਾ, ਸਾਬਕਾ ਮੇਅਰ ਸੰਜੀਵ ਸ਼ਰਮਾ ਬਿ¾ਟੂ, ਨੇ ਸ਼ਰਧਾਂਜਲੀ ਭੇਟ ਕੀਤੀ| ਜਦਕਿ ਸਾਬਕਾ ਮੁ¾ਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਂਸਦ ਪ੍ਰਨੀਤ ਕੌਰ, ਬੀਬਾ ਜੈਇੰਦਰ ਕੌਰ, ਹਰਮੀਤ ਸਿੰਘ ਕਾਲਕਾ, ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀ.ਕੇ., ਮਨਜਿੰਦਰ ਸਿੰਘ ਸਿਰਸਾ, ਤਰਲੋਚਨ ਸਿੰਘ ਸਾਬਕਾ ਐਮ.ਪੀ., ਜਸਪਾਲ ਸਿੰਘ ਵਡਾਲਾ, ਸੁਖਦੇਵ ਸਿੰਘ ਢੀਂਡਸਾ, ਹਰਜਿੰਦਰ ਸਿੰਘ ਧਾਮੀ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ, ਗੁਰੂ ਅਰਜਨ ਸੇਵਾ ਮਿਸ਼ਨ, ਪੰਥ ਰਤਨ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ, ਪਟਿਆਲਾ ਮੀਡੀਆ ਕਲ¾ਬ, ਰਾਸ਼ਟਰੀ ਸਵੈ ਸੇਵਕ ਸੰਘ, ਹਰਪਾਲ ਸਿੰਘ ਮਛੋਂਡਾ ਮੈਂਬਰ ਹਰਿਆਣਾ ਕਮੇਟੀ, ਜਨ ਹਿ¾ਤ ਸੰਮਤੀ ਪਟਿਆਲਾ, ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ, ਜਨਮ ਅਸਥਾਨ ਅਕਾਲੀ ਫੂਲਾ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਡੇਲਾ ਸ਼ੀਹਾਂ, ਸਤਿਸੰਗ ਭਵਨ ਨਿਊ ਮੇਹਰ ਸਿੰਘ ਕਲੋਨੀ ਬਾਬਾ ਜੈਮਲ ਸਿੰਘ ਭਿੰਡਰ, ਗੁਰੂ ਹਰਿਗੋਬਿੰਦ ਸਾਹਿਬ ਸੇਵਾ ਸੁਸਾਇਟੀ, ਬਾਬਾ ਨਿਰਮਲ ਸਿੰਘ ਰੰਧਾਵਾ, ਕਲਗੀਧਰ ਟਰ¾ਸਟ ਬੜੂ ਸਾਹਿਬ, ਖਾਲਸਾ ਸ਼ਤਾਬਦੀ ਕਮੇਟੀ ਪਟਿਆਲਾ, ਸ. ਬਰਜਿੰਦਰ ਸਿੰਘ ਹਮਦਰਦ, ਮਾਤਾ ਗੁਜਰੀ ਸੇਵਾ ਸੁਸਾਇਟੀ, ਮਾਈ ਭਾਗੋ ਬ੍ਰਿਗੇਡ, ਖ਼ਾਲਸਾ ਅਕਾਲ ਪੁਰਖ ਦੀ ਫੌਜ, ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ, ਯੂਥ ਫੈਡਰੇਸ਼ਨ ਆਫ ਇੰਡੀਆ ਵ¾ਲੋਂ ਸ਼ੋਕ ਸੰਦੇਸ਼ ਭੇਜੇ ਗਏ|
ਇਸ ਤੋਂ ਇਲਾਵਾ ਬਲਵਿੰਦਰ ਸਿੰਘ ਜੀ.ਐਮ. ਅਮਰ ਹਸਪਤਾਲ, ਕੇ.ਕੇ. ਸੰਧੂ, ਗੁਰਮਤਿ ਸੰਗੀਤ ਅਕੈਡਮੀ ਭਾਈ ਲਖਵਿੰਦਰ ਸਿੰਘ ਹਜੂਰੀ ਰਾਗੀ ਦੇ ਸਿਖਲਾਈ ਜਥਾ, ਸੁਗਿੰਦਰ ਸਿੰਘ ਸਨੀ ਔਲਖ, ਕਹੂਟਾ ਪੋਠੋਹਾਰ ਬਿਰਾਦਰੀ ਦੇ ਪ੍ਰਧਾਨ ਜਸਵੀਰ ਸਿੰਘ ਸੇਠੀ, ਰਵੀਇੰਦਰ ਸਿੰਘ ਮ¾ਕੜ ਡੀ.ਪੀ.ਆਰ.ਓ., ਜਥੇਦਾਰ ਮੋਹਨ ਸਿੰਘ ਕਰਤਾਰਪੁਰ, ਹਰਦੀਪ ਕੌਰ ਵਿਰਕ, ਗੁਰਜੀਤ ਸਿੰਘ ਸਾਹਨੀ, ਬਾਰ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਕੇ.ਪੀ. ਸਿੰਘ, ਸਾਬਕਾ ਪ੍ਰਧਾਨ ਬਲਬੀਰ ਸਿੰਘ ਬਲੰਿਗ, ਐਡਵੋਕੇਟ ਕੁੰਦਨ ਨਾਗਰਾ, ਐਡਵੋਕੇਟ ਦੀਪਕ ਸੂਦ, ਐਡਵੋਕੇਟ ਵਿਨੇ ਵਤਰਾਣਾ, ਇੰਦਰਜੀਤ ਸਿੰਘ ਖਰੌੜ, ਸਿਮਰਨਪ੍ਰੀਤ ਸਿੰਘ, ਸੁਰਜੀਤ ਸਿੰਘ ਅਬਲੋਵਾਲ, ਸੁਖਬੀਰ ਸਿੰਘ ਅਬਲੋਵਾਲ, ਰਵਿੰਦਰ ਸਿੰਘ ਵਿੰਦਾ, ਸ਼¾ਕੂ ਗਰੋਵਰ, ਰਮਨਦੀਪ ਸਿੰਘ ਸ਼ੈਂਪੀ, ਜਥੇਦਾਰ ਗੁਰਚਰਨ ਸਿੰਘ ਗੁਰਦੁਆਰਾ ਬਵਾਨਗੜ੍ਹ ਸਾਹਿਬ, ਗ¾ਜਣ ਸਿੰਘ ਮੀਡੀਆ ਐਡਵਾਇਜ਼ਰ ਸਿਹਤ ਮੰਤਰੀ, ਲਾਲ ਸਿੰਘ ਵਾਰਡ ਪ੍ਰਧਾਨ, ਸ਼ੈਰੀ ਰਿਆੜ, ਸੰਤੋਖ ਸਿੰਘ ਸਾਬਕਾ ਚੇਅਰਮੈਨ, ਨਿਰਮਲ ਸਿੰਘ ਭ¾ਟੀਆਂ, ਮਨਜੀਤ ਸਿੰਘ ਚਾਹਲ, ਖੁਖਰੈਨ ਬਿਰਾਦਰੀ, ਪ੍ਰੋ. ਮਹਿੰਦਰਪਾਲ ਸਿੰਘ ਮਾਨ ਦਲ, ਬਲਵਿੰਦਰ ਸਿੰਘ ਪੀ.ਏ. (ਐਮ.ਪੀ.) ਪ੍ਰਨੀਤ ਕੌਰ, ਹਰਪ੍ਰੀਤ ਸਿੰਘ ਸਾਹਨੀ ਪੀ.ਟੀ.ਸੀ., ਅਨਿਲ ਬਜਾਜ, ਅਨਿਲ ਮੰਗਲਾ, ਪ੍ਰਿੰਸੀਪਲ ਕੰਵਲਜੀਤ ਕੌਰ, ਸਡਾਣਾ ਬ੍ਰਦਰਜ਼, ਕੇ.ਕੇ. ਮਲਹੋਰਤਾ ਸ਼ਹਿਰੀ ਪ੍ਰਧਾਨ ਬੀਜੇਪੀ, ਪੰਜਾਬ ਐਂਡ ਸਿੰਧ ਬੈਂਕ ਦਾ ਸਮੂੰਹ ਸਟਾਫ, ਮਨਪ੍ਰੀਤ ਸਿੰਘ ਸਿਹਤ ਮੰਤਰੀ (ਪੀ.ਏ.) ਅਤੇ ਸਮੂੰਹ ਚੜ੍ਹਦੀਕਲਾ ਅਦਾਰਾ ਸਮੇਤ ਹੋਰਨਾਂ ਅਦਾਰਿਆਂ ਨਾਲ ਸਬੰਧਤ ਪ¾ਤਰਕਾਰ ਭਾਈਚਾਰਾ ਵ¾ਡੀ ਗਿਣਤੀ ’ਚ ਹਾਜ਼ਰ ਰਿਹਾ|

