ਪ੍ਰਿੰਸੀਪਲ ਹਰਬੰਸ ਕੌਰ ਦੇ ਅਕਾਲ ਚਲਾਣੇ ’ਤੇ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ
ਮਾਂਡਵੀਆ ਤੇ ਐਮ.ਪੀ. ਮਹਾਰਾਣੀ ਪ੍ਰਨੀਤ ਕੌਰ ਨੇ ਦਰਦੀ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਮਾਤਾ ਹਰਬੰਸ ਕੌਰ ਜੀ ਦੇ ਜੀਵਨ ਤੋਂ ਸਿੱਖਿਆ ਲੈਣ ਦੀ ਲੋੜ- ਡਾ. ਮਨਸੁਖ ਮਾਂਡਵੀਆ
ਮਾਤਾ ਹਰਬੰਸ ਕੌਰ ਦਾ ਉੱਚਾ-ਸੁੱਚਾ ਜੀਵਨ ਸਾਡੇ ਲਈ ਚਾਨਣ ਮੁਨਾਰਾ- ਪ੍ਰਨੀਤ ਕੌਰ
ਪਟਿਆਲਾ, 5 ਮਾਰਚ (ਰਮਨਦੀਪ/ਮਧੂਸਾਰ ਬਿਊਰੋ) : ਰੋਜ਼ਾਨਾ ਚੜ੍ਹਦੀਕਲਾ ਅਖ਼ਬਾਰ ਅਤੇ ਚੜ੍ਹਦੀਕਲਾ ਟਾਈਮ ਟੀ.ਵੀ. ਦੇ ਚੇਅਰਮੈਨ ਪਦਮਸ਼੍ਰੀ ਜਗਜੀਤ ਸਿੰਘ ਦਰਦੀ ਤੇ ਸ਼ਹੀਦ-ਏ-ਆਜ਼ਮ ਪ੍ਰੈਸ ਦੇ ਚੇਅਰਮੈਨ ਚੌਧਰੀ ਪ੍ਰਭਜੀਤ ਸਿੰਘ ਦੇ ਮਾਤਾ ਪ੍ਰਿੰਸੀਪਲ ਹਰਬੰਸ ਕੌਰ ਜੀ ਬੀਤੇ ਦਿਨੀਂ ਅਕਾਲ ਚਲਾਣਾ ਕਰ ਗੁਰੂ ਚਰਨਾਂ ’ਚ ਜਾ ਬਿਰਾਜੇ ਸਨ। ਅੱਜ ਸਮੂਹ ਦਰਦੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਐੱਲ. ਮਾਂਡਵੀਆ ਅਤੇ ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਤੇ ਬੀਜੇਪੀ ਦੀ ਸਮੁੱਚੀ ਲੀਡਰਸ਼ਿਪ ਅਦਾਰਾ ਚੜ੍ਹਦੀਕਲਾ ਪਟਿਆਲਾ ਵਿਖੇ ਪਹੁੰਚੀ। ਜਿਥੇ ਉਨ੍ਹਾਂ ਨੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ’ਤੇ ਡਾ. ਇੰਦਰਪ੍ਰੀਤ ਕੌਰ ਦਰਦੀ, ਸਰਦਾਰਨੀ ਜਸਵਿੰਦਰ ਕੌਰ ਦਰਦੀ, ਸ੍ਰ. ਹਰਪ੍ਰੀਤਸਿੰਘ ਦਰਦੀ , ਸਰਦਾਰਨੀ ਗੁਰਲੀਨ ਕੌਰ ਦਰਦੀ ਸਮੇਤ ਸਮੂਹ ਦਰਦੀ ਪਰਿਵਾਰ ਵੱਲੋਂ ਆਈਆਂਹੋਈਆਂ ਸ਼ਖ਼ਸੀਅਤਾਂ ਨੂੰ ਧਾਰਮਿਕ ਪੁਸਤਕਾਂ ਵੀ ਭੇਂਟ ਕੀਤੀਆਂ। ਇਸ ਮੌਕੇ ’ਤੇ ਕੇਂਦਰੀ ਸਿਹਤ ਮੰਤਰੀ ਕਿਹਾ ਕਿ ਮਾਤਾ ਹਰਬੰਸ ਕੌਰ ਨੇ ਬਹੁਤ ਹੀ ਉੱਚਾ-ਸੁੱਚਾ ਜੀਵਨ ਬਿਤਾਇਆ।
ਜਿਸ ਤੋਂ ਪ੍ਰੇਰਨਾ ਲੈਂਦੇ ਸ੍ਰ. ਜਗਜੀਤ ਸਿੰਘ ਦਰਦੀ ਨੇ ਉੱਚੀਆਂ ਉੱਪਲਬਧੀਆਂ ਪ੍ਰਾਪਤ ਕੀਤੀਆਂ। ਅਤੇ ਪੱਤਰਕਾਰੀ ਸੇਵਾ ਨੂੰ ਲਾਮਿਸਾਲ ਦੱਸਦਿਆਂ ਕਿਹਾ ਕਿ ਮਾਤਾ ਜੀ ਦਾ ਜੀਵਨ ਸਾਡੇ ਲਈ ਇੱਕ ਚਾਨਣ ਮੁਨਾਰਾ ਹੈ। ਇਸਦੇ ਨਾਲ ਹੀ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਸਮੂਹ ਦਰਦੀ ਪਰਿਵਾਰ ਦੀ ਸਾਡੇ ਪਰਿਵਾਰ ਦੇ ਨਾਲ ਪੁਰਾਣੀ ਸਾਂਝ ਹੈ। ਮੈਂ ਆਪਣੇ ਸਮੁਚੇ ਪਰਿਵਾਰ ਵੱਲੋਂ ਦਰਦੀ ਪਰਿਵਾਰ ਨਾਲ ਦੁੱਖ ਸਾਂਝਾ ਕਰਦੀ ਹੈ ਤੇ ਹਰ ਸਮੇਂ ਪਰਿਵਾਰ ਨਾਲ ਡੱਟ ਕੇ ਖੜ੍ਹੀ ਰਹਾਂਗੀ। ਸ੍ਰ. ਦਰਦੀ ਜੀ ਨੇ ਮਾਤਾ ਜੀ ਦੇ ਪਾਏ ਪੂਰਣੇ ’ਤੇ ਚਲਦੇ ਹੋਏ ਸਮਾਜ ਤੇ ਭਲਾਈ ਦੇ ਕੰਮ ਕਰ ਰਹੇ ਹਨ ਅਤੇ ਪੱਤਰਕਾਰੀ ਦੇ ਖੇਤਰ ’ਚ ਅਹਿਮ ਰੋਲ ਅਦਾ ਕਰ ਰਹੇ ਹਨ। ਮਾਤਾ ਹਰਬੰਸ ਕੌਰ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਉਹ ਅਨੇਕਾਂ ਹੀ ਦੁੱਖਾਂ ਨੂੰ ਸਹਾਰਦੇ ਹੋਏ ਿਵਿਦਆ ਦਾ ਚਾਨਣ ਵੰਡਦੇ ਰਹੇ ਤੇ ਕਦੇ ਵੀ ਟੁੱਟੇ ਨਹੀਂ ਤੇ ਅਜਿਹੀਆਂ ਮਾਵਾਂ ਪ੍ਰੇਰਨਾ ਦਾ ਸਰੋਤ ਹੁੰਦੀਆਂ ਹਨ। ਇਸ ਮੌਕੇ ’ਤੇ ਪਟਿਆਲਾ ਬੀਜੇਪੀ ਦੇ ਪ੍ਰਧਾਨ ਕੇ.ਕੇ. ਮਲਹੋਤਰਾ, ਬੀਜੇਪੀ ਦੇ ਯੂਥ ਪ੍ਰਧਾਨ ਿਨਿਖਲ ਕੁਮਾਰ ਕਾਕਾ, ਟੋਨੀ ਬਿੰਦਰਾ, ਗੁਰਤੇਜ ਸਿੰਘ ਢਿਲੋਂ, ਗੁਰਜੀਤ ਸਿੰਘ ਕੋਹਲੀ, ਪਰਮਿੰਦਰ ਬਰਾੜ, ਹਰਪ੍ਰੀਤ ਸਿੰਘ ਪੀਤਾ, ਡਾ. ਪ੍ਰਭਲੀਨ ਸਿੰਘ, ਅੰਮ੍ਰਿਤਪਾਲ ਸਿੰਘ, ਅਮਰਜੀਤ ਸਿੰਘ ਸਰਤਾਜ, ਮਨਪ੍ਰੀਤ ਸਿੰਘ ਵੋਹਰਾ, ਪਰਮਜੀਤ ਸਿੰਘ ਤੋਂ ਇਲਾਵਾ ਅਦਾਰਾ ਚੜ੍ਹਦੀਕਲਾ ਦਾ ਸਟਾਫ਼ ਮੌਜੂਦ ਸੀ।ਇਸ ਤੋਂ ਪਹਿਲਾਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ, ਕੈਬਨਿਟ ਮੰਤਰੀ ਚੇਤਨ ਸਿੰਘ ਜੌੜੇਮਾਜਰਾ, ਸਿਹਤ ਮੰਤਰੀ ਡਾ. ਬਲਬੀਰ ਸਿੰਘ, ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਆਗੂ ਪਰਿਵਾਰ ਨਾਲ ਦੁੱਖ ਸਾਂਝਾ ਕਰ ਚੁੱਕੇ ਹਨ।।

