ਲੋਕੋਮੋਟਿਵ ਵਰਕਸ ਵਿਖੇ ਅੰਤਰਰਾਸਟਰੀ ਮਹਿਲਾ ਦਿਵਸ – 2023 ਦੁਆਰਾ ਮਨਾਇਆ
ਪਟਿਆਲਾ 7 ਮਾਰਚ (ਮਧੂਸਾਰ ਬਿਊਰੋ) ਪਟਿਆਲਾ ਲੋਕੋਮੋਟਿਵ ਵਰਕਸ, ਭਾਰਤੀ ਰੇਲਵੇ ਦੀ ਇਕਾਈ, ਪਟਿਆਲਾ ਨੇ ਆਡੀਟੋਰੀਅਮ ਵਿਚ 6 ਮਾਰਚ 2023 ਨੂੰ ਵੱਖ-ਵੱਖ ਗਤੀਵਿਧੀਆਂ ਨਾਲ ਅੰਤਰਰਾਸਟਰੀ ਮਹਿਲਾ ਦਿਵਸ ਮਨਾਇਆ।ਪੀ.ਐਲ.ਡਬਲਯੂ. ਡਬਲਯੂ.ਡਬਲਿਊ.ਓ. ਮੈਂਬਰਾਂ ਵੱਲੋਂ ਸ੍ਰੀਮਤੀ ਅਜੈ ਰਾਣੀ, ਪ੍ਰਧਾਨ, ਪਟਿਆਲਾ ਲੋਕੋਮੋਟਿਵ ਵਰਕਸ ਵੂਮੈਨ ਵੈਲਫੇਅਰ ਆਰਗੇਨਾਈਜੇਸਨਦੇ ਆਉਣ ਤੇ ਊਨਾ ਦਾ ਸਵਾਗਤ ਕੀਤਾ । ਸ੍ਰੀਮਤੀ ਅਜੈ ਰਾਣੀ ਨੇ ਇਸ ਮੌਕੇ ਹਾਜਰ ਸਾਰੀਆਂ ਔਰਤਾਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਸ੍ਰੀਮਤੀ ਅਜੈ ਰਾਣੀ ਨੇ ਕਿਹਾ ਕਿ ਸਮਾਜ ਅਤੇ ਦੇਸ ਦੇ ਵਿਕਾਸ ਵਿੱਚ ਔਰਤਾਂ ਦਾ ਅਹਿਮ ਯੋਗਦਾਨ ਹੈ। ਇਸ ਲਈ ਇਹ ਦਿਨ ਸਮਾਜ ਵਿੱਚ ਔਰਤਾਂ ਦੇ ਯੋਗਦਾਨ ਦੀ ਸਲਾਘਾ ਅਤੇ ਸਨਮਾਨ ਕਰਨ ਲਈ ਮਨਾਇਆ ਜਾਂਦਾਹੈ ।ਅੱਜਔਰਤਾਂ ਨੂੰ ਸਾਡੇ ਸਮਾਜ ਵਿੱਚ ਸਨਮਾਨ ਦੀ ਥਾਂ ਮਿਲਦੀ ਹੈ ਅਤੇ ਉਨ੍ਹਾਂ ਦੀ ਆਪਣੀ ਵੱਖਰੀ ਪਛਾਣ ਹੈ।
ਇਸ ਮੌਕੇ ਡਾ: ਰੀਨਾ ਗਰਗ, ਸੀਨੀਅਰ ਡਵੀਜਨਲ ਮੈਡੀਕਲ ਅਫਸਰ, ਪੀ.ਐਲ.ਡਬਲਿਊ ਰੇਲਵੇ ਹਸਪਤਾਲ ਨੇ ਔਰਤਾਂ ਲਈ ਮੌਜੂਦਾ ਸਿਹਤ ਸੰਭਾਲ, ਚੁਣੌਤੀਆਂ ‘ਤੇ ਗੱਲਬਾਤ ਕੀਤੀ . ਅਤੇ ਸ੍ਰੀਮਤੀ ਅਰੁਣ ਜੈਨ, ਯੋਗਾ ਇੰਸਟ੍ਰਕਟਰ ਨੇ ਯੋਗਾ ਬਾਰੇ ਦੱਸਿਆਅਤੇ ਔਰਤਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਬਾਰੇ ਕੁਝ ਯੋਗ ਆਸਣ ਵੀਕੀਤੇ। ਪੀ.ਐੱਲ.ਡਬਲਿਊ ਔਰਤਾਂ ਵੱਲੋਂ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਜਿਵੇਂ ਪੰਜਾਬੀ ਗਾਣੇ , ਪੰਜਾਬੀ ਭੰਗੜਾ ਤੇ ਗਿੱਧਾ ਪੇਸ਼ ਕੀਤਾਗਿਆ ।
ਇਸ ਮੌਕੇ ਪ੍ਰਧਾਨ ਮੁੱਖ ਪ੍ਰਬੰਧਕੀ ਅਫਸਰ ਪਟਿਆਲਾ ਸ੍ਰੀ ਅਸੋਕ ਕੁਮਾਰ ਨੇ ਸਮਾਜ ਵਿੱਚ ਔਰਤਾਂ ਦੇ ਯੋਗਦਾਨ ਦੀ ਸਲਾਘਾ ਕਰਦਿਆਂ ਕਿਹਾ ਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਦੇਸ ਦੇ ਸਭ ਤੋਂ ਉੱਚੇ ਅਹੁਦਿਆਂ ਜਿਵੇਂ ਕਿ ਰਾਸਟਰਪਤੀ, ਪ੍ਰਧਾਨ ਮੰਤਰੀਔਰਤਾਂ ਦੁਆਰਾ ਬਹੁਤ ਵਧੀਆ ਢੰਗ ਨਾਲ ਸੰਭਾਲਿਆ ਗਿਆ ਹੈ, ਅਤੇ ਮੌਜੂਦਾ ਸਮੇਂ ਵਿੱਚ ਸਾਡੇਮਾਣਯੋਗ ਰਾਸਟਰਪਤੀ ਆਪਣੇ ਫਰਜ ਬਹੁਤ ਵਧੀਆ ਢੰਗ ਨਾਲ ਨਿਭਾ ਰਹੇ ਹਨ। ਰਾਜਨੀਤੀ ਹੋਵੇ, ਦੇਸ ਦੀ ਸੁਰੱਖਿਆ ਹੋਵੇ ਜਾਂ ਖੇਡ ਖੇਤਰ, ਔਰਤਾਂ ਹਰ ਥਾਂ ਮਰਦਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ।
ਸ੍ਰੀ ਅਸੋਕ ਕੁਮਾਰ ਨੇ ਜੇਤੂਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਿਨ੍ਹਾਂ ਨੇ ਰਾਸਟਰੀ ਬਾਲਿਕਾ ਦਿਵਸ ‘ਤੇ ਇੱਕ ਘੋਸਣਾ ਮੁਕਾਬਲੇ ਵਿੱਚ ਹਿੱਸਾ ਲਿਆਅਤੇ ਪੀ.ਐਲ.ਡਬਲਯੂ. ਸਰਵੋਤਮ ਮਹਿਲਾ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ‘ਤੇਪੀ.ਐੱਲ.ਡਬਲਯੂਸੀਨੀਅਰ ਅਧਿਕਾਰੀ., ਪੀ.ਐੱਲ.ਡਬਲਯੂ.-ਡਬਲਯੂ.ਡਬਲਯੂ.ਓ ਦੇ ਮੈਂਬਰ, ਸਾਰੀਆਂ ਪੀ.ਐੱਲ.ਡਬਲਯੂ. ਮਹਿਲਾ ਕਰਮਚਾਰੀ ਅਤੇ ਸਟਾਫ ਕੌਂਸਲ ਮੈਂਬਰ ਹਾਜਰ ਸਨ।

