ਐਸਜੀਜੀਐਸ ਵਰਲਡ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਨੇ ਮਹਿਲਾ ਦਿਵਸ ਦੀ ਪੂਰਵ ਸੰਧਿਆ ‘ਤੇ ਕੀਤਾ ਸਮਾਗਮ
ਫਤਹਿਗੜ੍ਹ ਸਾਹਿਬ 7 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਨੇ ਜੀਵਨ ਦੇ ਵੱਖ-ਵੱਖ ਪਹਿਲੂਆਂ ਵਿੱਚ ਔਰਤਾਂ ਦੇ ਯੋਗਦਾਨ ਨੂੰ ਉਜਾਗਰ ਕਰਨ ਵਾਲੀਆਂ ਡਿਸਪਲੇ ਦੀ ਪ੍ਰਦਰਸਨੀ ਦਾ ਆਯੋਜਨ ਕਰਕੇ ਅੰਤਰਰਾਸਟਰੀ ਮਹਿਲਾ ਦਿਵਸ ਮਨਾਇਆ। ਨਰਿੰਦਰ ਸਿੰਘ, ਬੀ.ਏ.-ਬੀ.ਐਡ ਬੈਚ 2020, ਨੇ ਵਿਅਕਤੀ ਦੇ ਜੀਵਨ ਵਿੱਚ ਔਰਤਾਂ ਦੀ ਭੂਮਿਕਾ ਬਾਰੇ ਇੱਕ ਸਵੈ-ਰਚਿਤ ਕਵਿਤਾ ਪੇਸ ਕੀਤੀ।
ਦਿਆਰਥੀਆਂ ਨੇ ਵਿਭਾਗ ਦੇ ਅਧਿਆਪਕਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਉਨ੍ਹਾਂ ਦੀ ਪੇਸੇਵਰ ਸਿਖਲਾਈ ਵਿੱਚ ਆਪਣੇ ਅਧਿਆਪਕਾਂ ਦੇ ਯੋਗਦਾਨ ਦੀ ਸਲਾਘਾ ਕੀਤੀ। ਪ੍ਰੋ: ਭੁਪਿੰਦਰ ਸਿੰਘ, ਡੀਨ ਫੈਕਲਟੀ ਆਫ ਐਜੂਕੇਸਨ ਐਂਡ ਇਨਫਰਮੇਸਨ ਸਾਇੰਸ ਨੇ ਪ੍ਰਦਰਸਨੀ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਸਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਉੱਘੀਆਂ ਸਖਸੀਅਤਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਵਿਭਾਗ ਦੇ ਇੰਚਾਰਜ ਡਾ: ਹਰਨੀਤ ਬਿਲਿੰਗ ਨੇ ਪ੍ਰਦਰਸਨੀ ਦੇ ਆਯੋਜਨ ਵਿੱਚ ਫੈਕਲਟੀ ਮੈਂਬਰਾਂ ਦੇ ਯਤਨਾਂ ਦੀ ਸਲਾਘਾ ਕੀਤੀ।

