ਜਿਮਖਾਨਾ ਕਲੱਬ ਨੇ ਮਨਾਇਆ ਹੋਲੀ ਦਾ ਰੰਗਾਰੰਗ ਤਿਉਹਾਰ
ਸਿੰਗਰ ਹਿਨਾ ਖ਼ਾਨ ਨੇ ਮੈਂਬਰਾਂ ਨੂੰ ਕੀਤਾ ਮੰਤਰ ਮੁਗਧ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਜਿਮਖਾਨਾ ਕਲੱਬ ਦੇ ਪ੍ਰਧਾਨ ਦੀਪਕ ਕੰਪਾਨੀ, ਸਕੱਤਰ ਹਰਪ੍ਰੀਤ ਸੰਧੂ ਅਤੇ ਮੈਨਜਮੈਂਟ ਵੱਲੋਂ ਹੋਲੀ ਦਾ ਰੰਗਾ ਰੰਗ ਤਿਉਹਾਰ ਮਨਾਇਆ ਗਿਆ। ਜਿਸ ਵਿਚ ਚੰਡੀਗੜ ਤੋਂ ਸਿੰਗਰ ਹਿਨਾ ਖਾਨ ਅਤੇ ਉਹਨਾਂ ਦੀ ਟੀਮ ਨੇ ਖੂਬਸੂਰਤ ਗੀਤ ਗਾਕੇ ਸਮੂਹ ਮੈਂਬਰਾਂ ਨੂੰ ਨੱਚਣ ਲਈ ਮੰਤਰ ਮੁਗਧ ਕਰ ਦਿੱਤਾ। ਇਸ ਮੌਕੇ ਦੀਪਕ ਕੰਪਾਨੀ ਅਤੇ ਹਰਪ੍ਰੀਤ ਸੰਧੂ ਨੇ ਕਿਹਾ ਇਸ ਵਾਰ ਮੈਂਬਰਾਂ ਵਿਚ ਪਿਛਲੇ ਸਾਲ ਨਾਲੋਂ ਵੀ ਵੱਧ ਉਤਸਾਹ ਸੀ ਅਤੇ ਇਸ ਵਾਰ ਹੋਲੀ ਦਾ ਇਹ ਪ੍ਰੋਗਰਾਮ ਸਭ ਤੋਂ ਵੱਧ ਕਾਮਯਾਬ ਸਾਬਿਤ ਹੋਇਆ ।
ਜਿਸਦਾ ਕਲੱਬ ਮੈਂਬਰਾ ਉਨ੍ਹਾਂ ਦੇ ਬੱਚਿਆਂ ਨੇ ਬਹੁਤ ਹੀ ਆਨੰਦ ਮਾਣਿਆ ਸਭ ਨੇ ਇਕ ਦੂਜੇ ਨੂੰ ਰੰਗ ਲਗਾ ਕੇ ਹੋਲੀ ਦੇ ਗੀਤ ਗਾਕੇ ਅਤੇ ਸ਼ੁਆਦਿਸ਼ਟ ਵਿਅੰਜਨਾਂ ਦਾ ਸੁਆਦ ਚੱਖ ਕੇ ਇਕ ਦੂਜੇ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ਵਿਪਿਨ ਸ਼ਰਮਾ, ਡੀ. ਪੀ ਸਿੰਘ, ਕਾਲਾ ਭਾਜੀ, ਐਮ. ਐਮ ਸਿਆਲ, ਡਾ. ਮਨਜੀਤ ਸਿੰਘ, ਗੁਰਮੁਖ ਸਿੰਘ ਢਿੱਲੋਂ, ਐਡ.ਸ਼ੇਰਬੀਰ ਸਿੰਘ, ਦੀਪਕ ਬਾਂਸਲ ਡਕਾਲਾ, ਐਡ. ਮਯੰਕ ਮਲਹੋਤਰਾ, ਸੀ. ਏ ਰੋਹਿਤ ਗੁਪਤਾ, ਜਤਿਨ ਮਿੱਤਲ, ਪ੍ਰਦੀਪ ਸਿੰਗਲਾ, ਸੰਜੇ ਅਗਰਵਾਲ, ਸਰਾਵਦੀਪ ਸੇਠੀ ਅਤੇ ਸਮੂੰਹ ਮੈਂਬਰ ਹਾਜਰ ਸਨ।

