ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਪੰਜਾਬ ਵਿਧਾਨ ਸਭਾ ਦਾ ਦੌਰਾ
ਫਤਿਹਗੜ੍ਹ ਸਾਹਿਬ (ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਵਿਦਿਆਰਥੀਆਂ ਨੇ ਪੰਜਾਬ ਵਿਧਾਨ ਸਭਾ ਦੇ ਬਜਟ ਸ਼ੈਸਨ ਦੇ ਦੌਰਾਨ ਵਿਧਾਨ ਸਭਾ ਦਾ ਦੌਰਾ ਕੀਤਾ। ਇਸ ਦੌਰੇ ਦੇ ਦੌਰਾਨ ਵਿਦੀਆਰਥੀਆਂ ਨੂੰ ਬਜਟ ਦੀ ਵਿਧਾਨਿਕ ਪ੍ਰਕਿਰਿਆ ਤੋਂ ਪ੍ਰੈਕਟੀਕਲ ਰੂਪ ਵਿੱਚ ਰੂਬਰੂ ਕਰਵਾਇਆ ਗਿਆ। ਸੈਸ਼ਨ ਦੇ ਦੌਰਾਨ ਵਿਧਾਨ ਸਭਾ ਵਿਚ ਜ਼ੀਰੋ ਘੰਟੇ ਵਿਚ ਗੈਂਗਵਾਰ, ਭਰਿਸ਼ਟਾਚਾਰ, ਪੰਜਾਬੀ ਭਾਸ਼ਾ, ਵਾਤਾਵਰਨ ਆਦਿ ਮਸਲਿਆਂ ਤੇ ਹੋਈ ਚਰਚਾ ਅਤੇ ਵਿਰੋਧੀ ਧਿਰ ਵਲੋਂ ਮੌਜੂਦਾ ਸਰਕਾਰ ਦੀ ਤਿੱਖੀ ਆਲੋਚਨਾ ਤੋਂ ਵਿਦਿਆਰਥੀਆਂ ਨੇ ਲਾਹਾ ਲਿਆ।
ਇਸ ਚਰਚਾ ਨੇ ਵਿਦਿਆਰਥੀਆਂ ਨੂੰ ਪੰਜਾਬ ਦੇ ਮਸਲਿਆਂ ਤੋਂ ਜਾਣੂ ਕਰਵਾਇਆ। ਵਿਭਾਗ ਦੇ ਫੈਕਲਟੀ ਮੈਂਬਰ ਅਸਿਸਟੈਂਟ ਪ੍ਰੋਫੈਸਰ ਅਤੇ ਇੰਚਾਰਜ ਰਮਨਦੀਪ ਕੌਰ , ਡਾ ਬਲਵਿੰਦਰ ਕੌਰ, ਅਤੇ ਨਵਨੀਤ ਕੌਰ ਨੇ ਵਿਦਿਆਰਥੀਆਂ ਨਾਲ ਪੰਜਾਬ ਵਿਧਾਨ ਸਭਾ ਦੌਰੇ ਵਿਚ ਸ਼ਮੂਲੀਅਤ ਕੀਤੀ। ਵਿਭਾਗ ਦੇ ਇੰਚਾਰਜ ਰਮਨਦੀਪ ਕੌਰ ਨੇ ਕਿਹਾ ਕਿ ਇਹੋ ਜਿਹੀਆਂ ਗਤੀਵਿਧੀਆਂ ਇੱਕ ਪਾਸੇ ਰਾਜਨੀਤੀ ਵਿੱਚ ਨੌਜਵਾਨਾਂ ਦੀ ਰੁਚੀ ਨੂੰ ਵਧਾਉਂਧੀਆਂ ਹਨ, ਦੂਜੇ ਪਾਸੇ ਲੋਕਤੰਤਰੀ ਪ੍ਰਣਾਲੀ ਨੂੰ ਮਜਬੂਤੀ ਪ੍ਰਦਾਨ ਕਰਦੀਆਂ ਹਨ।

