ਪੰਜਾਬਪਟਿਆਲਾ

ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰ ਦੀਆਂ ਨਲਾਇਕੀਆਂ ਖਿਲਾਫ ਪੂਰੇ ਜ਼ਿਲਾ ਪਟਿਆਲਾ ਵਿੱਚ ਧਰਨੇ ਦੇਣ ਦਾ ਐਲਾਨ

17 ਤੋਂ 24 ਮਾਰਚ ਤੱਕ ਚੱਲਣਗੇ ਧਰਨੇ

ਸੁਰਜੀਤ ਰੱਖੜਾ ਨੇ ਜ਼ਿਲਾ ਦੇ ਸੀਨੀਅਰ ਨੇਤਾਵਾਂ ਦੀ ਮੀਟਿੰਗ ਕਰਕੇ ਲਿਆ ਤਿਆਰੀਆਂ ਦਾ ਜਾਇਜਾ

ਪਹਿਲਾ ਧਰਨਾ 17 ਨੂੰ ਪਟਿਆਲਾ ਦਿਹਾਤੀ ਦਾ ਐਸਡੀਐਮ ਦਫ਼ਤਰ ਸਾਹਮਣੇ

ਪਟਿਆਲਾ, 15 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਨੋਂ ਵਾਅਦੇ ਪੂਰੇ ਨਾ ਕਰਨ ਕਾਰਨ ਅਤੇ ਲਾ ਐਂਡ ਆਰਡਰ ਦੀ ਵਿਗੜਦੀ ਸਥਿਤੀ ਨੂੰ ਦੇਖ ਕੇ ਜ਼ਿਲਾ ਪਟਿਆਲਾ ਵਿੱਚ ਧਰਨੇ ਦੇਣ ਦਾ ਐਲਾਨ ਕਤਾ ਗਿਆ ਹੈ। ਇਹ ਧਰਨੇ ਪਾਰਟੀ ਦੇ ਸ਼ੈਡਿਊਲ ਅਨੁਸਾਰ 17 ਮਾਰਚ ਤੋਂ 24 ਮਾਰਚ ਤੱਕ ਚੱਲਣਗੇ ਤੇ ਸਮੁੱਚੇ 8 ਵਿਧਾਨ ਸਭਾ ਹਲਕੇ ਅਲਗ ਅਲਗ ਦਿਨ ਆਪਣੇ ਵਰਕਰਾਂ ਨਾਲ ਸਰਕਾਰ ਦਾ ਪਿਟ ਸਿਆਪਾ ਕਰਨਗੇ। ਧਰਨੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ 17 ਮਾਰਚ ਨੂੰ ਸਵੇਰੇ 11 ਵਜੇ ਪਟਿਆਲਾ ਦਿਹਾਤੀ ਹਲਕੇ ਦਾ ਧਰਨਾ ਹਲਕਾ ਦੇ ਇੰਚਾਰਜ ਜਸਪਾਲ ਸਿੰਘ ਬਿਟੂੱ ਚੱਠਾ ਦੀ ਅਗਵਾਈ ਹੇਠ ਐਸਡੀਐਮ ਦਫ਼ਤਰ ਪਟਿਆਲਾ ਸਾਹਮਣੇ ਹੋਵੇਗਾ। ਇਸੇ ਤਰ੍ਹਾਂ 20 ਮਾਰਚ ਨੂੰ ਹਲਕਾ ਡੇਰਾ ਬੱਸੀ ਦਾ ਧਰਨਾ ਹੋਵੇਗਾ ਅਤੇ ਬਾਅਦ ਦੁਪਿਹਰ 2 ਵਜੇ ਰਾਜਪੁਰਾ ਹਲਕੇ ਵਿੱਚ ਐਸਡੀਐਮ ਦਫ਼ਤਰ ਵਿੱਚ ਅਕਾਲੀ ਦਲ ਦੇ ਵਰਕਰ ਤੇ ਨੇਤਾ ਧਰਨਾ ਦੇਣਗੇ।

ਰੱਖੜਾ ਨੇ ਆਖਿਆ ਕਿ ਹਲਕਾ ਸਨੌਰ ਦਾ ਧਰਨਾ 21 ਮਾਰਚ ਹਲਕਾ ਇੰਚਾਰਜ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ 11 ਵਜੇ ਹੋਵੇਗਾ। ਇਸੇ ਤਰ੍ਹਾਂ ਹਲਕਾ ਘਨੌਰ ਵਿੱਚ ਵੀ 21 ਮਾਰਚ ਨੂੰ ਹੀ 2 ਵਜੇ ਸਮੁੱਚੇ ਵਰਕਰ ਧਰਨਾ ਦੇਣਗੇ। ਨਾਭਾ ਹਲਕਾ ਕਬੀਰ ਦਾਸ ਦੀ ਅਗਵਾਈ ਵਿੱਚ ਨਾਭਾ ਵਿਖੇ ਸਵੇਰੇ 10 ਤੋਂ 11 ਵਜੇ ਨਾਭਾ ਵਿਖੇ ਹੋਵੇਗਾ, ਜਦੋਂ ਕਿ ਪਟਿਆਲਾ ਸ਼ਹਿਰੀ ਹਲਕੇ ਦਾ ਧਰਨਾ ਸਵੇਰੇ 11 ਵਜੇ ਐਸਡੀਐਮ ਦਫ਼ਤਰ ਪਟਿਆਲਾ ਸਾਹਮਣੇ ਹੋਵੇਗਾ। ਸੁਰਜੀਤ ਸਿੰਘ ਰੱਖੜਾ ਨੇ ਦੱਸਿਆ ਕਿ ਹਲਕਾ ਸਮਾਣਾ ਦਾ ਧਰਨਾ 24 ਮਾਰਚ ਨੂੰ 10 ਤੋਂ 12 ਵਜੇ ਸਮਾਣਾ ਸ਼ਹਿਰ ਵਿਖੇ ਐਸਡੀਐਮ ਦਫ਼ਤਰ ਸਾਹਮਣੇ ਹੋਵੇਗਾ। ਇਸੇ ਤਰ੍ਹਾਂ ਹਲਕਾ ਸ਼ੁਤਰਾਣਾ ਦਾ ਧਰਨਾ ਹਲਕਾ ਸ਼ੁਤਰਾਣਾ ਵਿਖੇ ਹੋਵੇਗਾ। ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਪੰਜਾਬ ਸਰਕਾਰ ਦਾ ਇਕ ਸਾਲ ਦਾ ਕਾਰਜ਼ਕਾਲ ਲਾਰੇਬਾਜੀ, ਸਰੀਕੇਬਾਜੀ, ਦਬਕੇਬਾਜੀ ਵਿੱਚ ਲੰਘ ਗਿਆ ਹੈ।ਸਰਕਾਰ ਨੇ ਪੰਜਾਬ ਨੂੰ ਹੋਰ ਕਰਜਾਈ ਕਰ ਦਿੱਤਾ ਹੈ। ਪੰਜਾਬ ਦੇ ਪੈਸੇ ਨੂੰ ਪੰਜਾਬ ਤੋ ਬਾਹਰ ਸਿਆਸੀ ਮੁਫਾਦਾ ਲਈ ਵਰਤਿਆਂ ਜਾ ਰਿਹਾ ਹੈ। ਰੁਜਗਾਰ ਮੰਗਣ ਵਾਲਿਆਂ ‘ਤੇ ਡਾਗਾ ਵਰਸਾਈਆਂ ਜਾ ਰਹੀਆਂ ਹਨ, ਬੰਦੀ ਸਿੰਘਾਂ ਦੀ ਰਿਹਾਈ, ਅੋਰਤਾ ਨੂੰ ਇਕ ਹਜਾਰ ਰੁਪਏ ਪ੍ਰਤੀ ਮਹੀਨਾ ਦੇਣ ਦੇ ਲਾਰੇ, ਰਾਸ਼ਨ ਕਾਰਡਾਂ ਵਿੱਚੋ ਗਰੀਬਾਂ ਦੇ ਨਾਂ ਕੱਟੇ ਜਾਂ ਰਹੇ ਹਨ ਤਾਂ ਜ਼ੋ ਗਰੀਬ ਤੇ ਦਲਿਤ ਵਰਗ ਨੂੰ ਕਣਕ ਨਾ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਪੰਜਾਬੀ ਯੁਨੀਵਰਸਿਟੀ ਦੇ ਫੰਡ ਨੂੰ ਕੱਟ ਲਾਉਣਾ, ਮਹਿੰਗਾਈ ‘ਤੇ ਕਾਬੂ ਨਾ ਪਾਉਣਾ, ਪਿੰਡਾ ਤੇ ਸਹਿਰਾਂ ਦੇ ਵਿਕਾਸ ਨੂੰ ਠੱਪ ਕਰਨਾ, ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀਆਂ ਕਿਸਤਾਂ ਜਾਰੀ ਨਾ ਆਦਿ ਮੁੱਦਿਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਨੰਗਾਂ ਕੀਤਾ ਜਾਵੇਗਾ।

ਇਸ ਮੌਕੇ ਹਲਕਾ ਸਨੌਰ ਦੇ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਹਰਿੰਦਰ ਪਾਲ ਸਿੰਘ ਚੰਦੂਮਾਜਰਾ, ਕਬੀਰ ਦਾਸ ਨਾਭਾ ਹਲਕਾ ਇੰਚਾਰਜ, ਜਸਪਾਲ ਸਿੰਘ ਬਿੱਟੂ ਚੱਠਾ ਹਲਕਾ ਇੰਚਾਰਜ ਪਟਿਆਲਾ ਦਿਹਾਤੀ, ਇੰਦਰ ਮੋਹਨ ਸਿੰਘ ਬਜਾਜ ਸਾਬਕਾ ਚੇਅਰਮੈਨ, ਸਾਬਕਾ ਚੇਅਰਮੈਨ ਟੂਰਿਜਮ ਪੰਜਾਬ ਸੁਰਜੀਤ ਸਿੰਘ ਅਬਲੋਵਾਲ, ਐਸਜੀਪੀਸੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਐਸਜੀਪੀਸੀ ਮੈਂਬਰ ਨਿਰਮਲ ਸਿੰਘ ਹਰਿਆਉ, ਜਸਮੇਰ ਸਿੰਘ ਲਾਛੜੂ, ਸਾਬਕਾ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਮਹਿੰਦਰ ਸਿੰਘ ਲਾਲਕਾ, ਸਾਬਕਾ ਮੈਂਬਰ ਜਿਲਾ ਪਰਿਸ਼ਦ ਭੁਪਿੰਦਰ ਸਿੰਘ ਸ਼ੇਖਪੁਰਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਪੀਏ ਜਗਜੀਤ ਸਿੰਘ ਕੋਹਲੀ, ਸਾਬਕਾ ਕੌਂਸਲਰ ਪਰਮਜੀਤ ਸਿੰਘ ਪੰਮਾ, ਸਾਬਕਾ ਕੌਂਸਲਰ ਸੁਖਬੀਰ ਸਿੰਘ ਅਬਲੋਵਾਲ, ਵਿਕਰਮ ਸਿੰਘ ਚੌਹਾਨ, ਕੈਪਟਨ ਖੁਸ਼ਵੰਤ ਸਿੰਘ ਜ਼ਿਲਾ ਪ੍ਰਧਾਨ ਸੈਨਿਕ ਵਿੰਗ ਅਕਾਲੀ ਦਲ ਆਦਿ ਮੌਜੂਦ ਸਨ।

Leave a Reply

Your email address will not be published. Required fields are marked *