ਦੇਸ਼-ਵਿਦੇਸ਼ਪੰਜਾਬਪਟਿਆਲਾਲੇਖ

ਝੂਠ ਬੋਲੇ ਕਊਆ ਕਾਟੇ :‘ਟਿੱਚਰਾਂ’ ਐਵੇਂ ਨੀ ਹੁੰਦੀਆਂ ਸਰਕਾਰੇ’..!

ਬਹੁਮਤ ਦਾ ਫਾਇਦਾ ਏਹੋ ਹੁੰਦਾ..ਲੋਕਾਂ ਦਾ ਕੀ ਐ…‘ਕੁਝ ਤੋਂ ਲੋਗ ਕਹੇਗੇ..‘ਲੋਗੋ ਕਾ ਕਾਮ ਹੈ ਕਹਿਣਾ’…ਕੈਬਨਿਟ ਲਗਾਓ..ਮੰਤਰੀ ਹਟਾਓ..ਵਿਭਾਗ ਬਦਲਾਓ.. ਜਦੋਂ ਜਿੰਨੀ ਮਰਜ਼ੀ ਲਾ ਦਿਓ, ਹਟਾਓ ਦਿਓ..ਮਹਿਕਮੇ ਵੰਡ ਦਿਓ, ਮਹਿਕਮਾ ਬਦਲ ਦਿਓ..ਹੈਰਾਨੀ ਤਾਂ ਏਸ ਗੱਲ ਦੀ ਹੈ..ਮੰਤਰੀ ਨੂੰ ਮਹਿਕਮਾ ਮਿਲਦਾ..ਕੰਮ ਕਰਨ ਲਈ….ਜਦ ਅਗਲੇ ਨੂੰ ਸਮਝ ਪੈਣ ਲੱਗਦੀ ਐ..ਅਗਲੇ ਮਹਿਕਮਾ ਬਦਲੇ ਦਿੰਦੇ ਐ..ਖੈਰ ਏਹ ਜੋ ਮਰਜ਼ੀ ਬਦਲੀ ਜਾਣ..ਪਰ ਜਦ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਮੰਤਰੀ ਤੱਕ ਪੁੱਜਦੇ…ਮਹਿਕਮੇ ਤੱਕ ਪੁੱਜਦੇ..ਮੰਤਰੀ ਭਰੋਸੇ ਦੇਣ ਲੱਗਦਾ..ਅਗਲੇ ਮਹਿਕਮੇ ਬਦਲ ਦਿੰਦੇ..ਆਹ ਠੀਕ ਐ.. ਬਹੁਮਤ ਮਿਲ ਗਿਆ..ਮੰਤਰੀ ਬਦਲੀ ਜਾਓ..ਮਹਿਕਮੇ ਬਦਲੀ ਜਾਓ..ਏਸ ਤੋਂ ਇਹ ਸਪੱਸ਼ਟ ਹੁੰਦਾ…ਸਰਕਾਰ ਨੂੰ ਆਪਣੇ ਵਿਧਾਇਕਾਂ ’ਤੇ ਹੀ ਭਰੋਸਾ ਨੀ ਕਰਦੀ…ਕਿਹੜਾ ਮੰਤਰੀ..ਕਿਹੜਾ ਵਿਧਾਇਕ ਮਹਿਕਮਾ ਸਾਂਭ ਸਕਦਾ..ਮਹਿਕਮਾ ਚਲਾ ਸਕਦਾ..ਮੁੱਖ ਮੰਤਰੀ ਨੂੰ ਲੱਗਦਾ ਸਾਰੇ ਮਹਿਕਮੇ ਮੈਂ ਹੀ ਰੱਖ ਲੈਣਾ ਸਾਰੀ ਸਰਕਾਰ ਮੈਂ ਆਪ ਚਲਾ ਲਊ..ਹੁਣ ਏਨਾ ਵੱਡਾ ਬਹੁਮਤ ਮਿਲ ਗਿਐ..ਪੰਜ ਸਾਲਾਂ ’ਚ ਜਦ ਲੋਕ ਜਵਾਬ ਮੰਗਣ ਲੱਗਦੇ ਨੇ ਤਾਂ ਤਾਂ ਮੰਤਰੀ ਦਾ ਮਹਿਕਮਾ ਬਦਲ ਦਿਓ..ਮੰਤਰੀ ਕਹੂ ਭਾਈ ਮੈਂ ਤਾਂ ਕਰਨ ਲੱਗਾ ਸੀ..ਮਹਿਕਮੇ ਉਧਰ ਚਲਾ ਗਿਆ..ਉਧਰ ਮੰਤਰੀ ਕੋਲ ਜਾਓਗੇ ਉਹ ਕਹੂੰ ਮੇਰੇ ਕੋਲ ਹੁਣੇ ਮਹਿਕਮਾ ਆਇਆ ਵੇਖਦੇ ਪਰਖਦੇ, ਜਾਂਚ ਕਰਦੇ..ਕਰਦੇ ਕੋਈ ਕਾਰਵਾਈ..ਜਦ ਕਾਰਵਾਈ ਕਰਨ ਦਾ ਸਮਾਂ ਆਓ..ਭਗਵੰਤ ਕਿਸੇ ਨੂੰ ਟੰਗ ਦਿਓ..ਲੱਗਦਾ ਲੋਕਾਂ ਨੂੰ ਬਦਲਾਅ ਲਿਆ ਕੇ ਹੁਣ ਪਤਾ ਲੱਗਣ ਲੱਗਾ ‘ਮੂਰਖ ਕਿਵੇਂ ਬਣਈਦਾ..ਸਿਆਸਤਦਾਨ ਕਿਵੇਂ ਮੂਰਖ ਬਣਾਉਂਦੇ…ਜਾਂ ਮੂਰਖ ਬਣਨ ਦਾ ਅਸੀਂ ਸੁਭਾਅ ਹੀ ਪਾ ਲਿਆ..?
ਕੰਵਰ ਸਿੰਘ ਬੇਦੀ 9814402428

Leave a Reply

Your email address will not be published. Required fields are marked *