ਪਟਿਆਲਾ

ਬੈਸਟ ਥੀਏਟਰ ਪ੍ਰਮੋਟਰ ਪੰਜਾਬ ਦੇ ਐਵਾਰਡ ਨਾਲ ਗੋਪਾਲ ਸ਼ਰਮਾ ਸਨਮਾਨਿਤ

ਐਵਾਰਡ ਦੇ ਨਾਲ 11 ਹਜ਼ਾਰ ਰੁਪਏ ਦੀ ਰਾਸ਼ੀ, ਟਰਾਫ਼ੀ/ਮੋਮੈਂਟੋ/ਸ਼ਾਲ ਅਤੇ ਸਨਮਾਨ ਪੱਤਰ ਭੇਂਟ ਕੀਤਾ ਗਿਆ ।

ਪਟਿਆਲਾ, 28 ਮਾਰਚ (ਰਮਨਦੀਪ/ਮਧੂਸਾਰ ਬਿਊਰੋ) ਵਿਸ਼ਵ ਰੰਗ ਮੰਚ ਦਿਵਸ ਦੇ ਮੋਕੇ ਪੰਜਾਬ ਦੇ ਪਟਿਆਲਾ ਸ਼ਹਿਰ ਤੋ ਨਾਮਵਰ ਰੰਗ ਮੰਚ ਦੇ ਸੀਨੀਅਰ ਕਲਾਕਾਰ, ਨਿਰਦੇਸ਼ਕ ਅਤੇ ਪ੍ਰੋਡਕਸ਼ਨ ਇੰਚਾਰਜ (ਕਲਾ ਕ੍ਰਿਤੀ ਪਟਿਆਲਾ) ਅਤੇ ਨਟਰਾਜ ਆਰਟਸ ਥੀਏਟਰ ਦੇ ਡਾਇਰੈਕਟਰ ਅਤੇ ਫਰੀਲਾਂਸ ਪੱਤਰਕਾਰ ਗੋਪਾਲ ਸ਼ਰਮਾ ਨੂੰ ਬੈਸਟ ਥੀਏਟਰ ਪ੍ਰਮੋਟਰ ਪੰਜਾਬ ਦੇ ਐਵਾਰਡ ਲਈ ਹਰਿਆਣਾ ਦੇ ਰੋਹਤਕ ਵਿਖੇ ਹਰਿਆਣਾ ਇੰਸਟੀਚੀਊਟ ਆਫ਼ ਪਰਫਾਰਮਿੰਗ ਆਰਟ (ਹਿਪਾ) ਵੱਲੋ ਜੈ. ਪੀ ਇੰਟਰਨੈਸ਼ਨਲ ਸਕੂਲ ਦੇ ਆਡੀਟੋਰੀਅਮ ਵਿਖੇ ਆਯੋਜਿਤ ਕੀਤੇ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਨਮਾਨਿਤ ਗਿਆ । ਸਨਮਾਨ ਦੇ ਰੂਪ ਵਿੱਚ ਗੋਪਾਲ ਸ਼ਰਮਾ ਨੂੰ 11 ਹਜਾਰ ਰੁਪਏ ਦਾ ਕੈਸ਼ ਐਵਾਰਡ, , ਸ਼ਾਲ / ਮੋਮੈਂਟੋ / ਟਰਾਫੀ ਅਤੇ ਸਨਮਾਨ ਪੱਤਰ ਹਰਿਆਣਾ ਦੇ ਸੱਭਿਆਚਾਰਕ ਮਾਮਲੇ ਅਤੇ ਕਲਾ ਅਧਿਕਾਰੀ ਸ਼੍ਰੀਮਤੀ ਤਾਨਿਆ ਚੌਹਾਨ ਅਤੇ ਐਮ.ਡੀ.ਯੂ. ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਸ਼੍ਰੀ ਜਗਵੀਰ ਰਾਠੀ ਵਲੋਂ ਭੇਂਟ ਕੀਤਾ ਗਿਆ । ਗੋਪਾਲ ਸ਼ਰਮਾ ਪਿਛਲੇ 43 ਸਾਲਾਂ ਤੋ ਲਗਾਤਾਰ ਰੰਗ ਮੰਚ ਦੀਆਂ ਉੱਚ ਕੋਟੀ ਦੀ ਸੰਸਥਾਵਾਂ ਕਲਾ ਕ੍ਰਿਤੀ ਪਟਿਆਲਾ, ਨਟਾਸ ਪਟਿਆਲਾ, ਰੰਗ ਦਰਪਨ ਪਟਿਆਲਾ ਪੰਜਾਬ ਥੀਏਟਰ ਫੋਰਮ, ਸੰਗੀਤ ਨਾਟਕ ਅਕੈਡਮੀ ਭਾਰਤ ਸਰਕਾਰ, ਹਿੰਦੀ ਐਕੇਡਮੀ ਦਿੱਲੀ ਸਰਕਾਰ, ਪੰਜਾਬ ਸੰਗੀਤ ਨਾਟਕ ਐਕੇਡਮੀ, ਭਾਸ਼ਾ ਵਿਭਾਗ ਪੰਜਾਬ, ਉੱਤਰ ਖੇਤਰੀ ਸਭਿਆਚਾਰਕ ਕੇਂਦਰ (ਐਨ.ਜੈਡ.ਸੀ.ਸੀ) ਅਤੇ ਸਭਿਆਚਾਰਕ ਮਾਮਲੇ ਵਿਭਾਗ ਤੋ ਇਲਾਵਾ ਕਈ ਵਾਰ ਹੋਰ ਸੰਸਥਾਵਾ ਵੱਲੋ ਕੀਤੇ ਗਏ ਪ੍ਰੋਜੇਕਟਾ ਲਈ ਅਨੇਕਾ ਵਾਰ ਮਾਨ-ਸਨਮਾਨ ਪ੍ਰਾਪਤ ਕਰ ਚੁੱਕੇ ਹਨ ਅਤੇ ਇਥੋ ਤੱਕ ਕੀ ਪੰਜਾਬ ਵਿੱਚ ਅੱਤਵਾਦ ਦੇ ਸਮੇ ਕਾਲੇ ਦੋਰ ਵਿੱਚ ਆਪਣੇ ਰੰਗ ਮੰਚ ਦੇ ਮਾਧਿਅਮ ਰਾਹੀ ਨਵੀਂ ਨਾਟਕ ਲਹਿਰ ਵਿੱਚ ਵੀ ਆਪਣਾ ਵੱਡਮੁੱਲਾ ਯੋਗਦਾਨ ਪਾ ਚੁੱਕੇ ਹਨ ।

ਇਸ ਤੋ ਅਲਾਵਾ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲਯ ਦੇ ਗੀਤ ਅਤੇ ਨਾਟਕ ਵਿਭਾਗ ਵੱਲੋ ਕਲਾਕਾਰ ਦੇ ਤੋਰ ਤੇ ਵਿਸ਼ੇਸ਼ ਭੂਮਿਕਾਵਾ ਰਾਹੀ ਵੱਖ-ਵੱਖ ਪ੍ਰਜੈਕਟਾਂ ਵਿੱਚ ਕੰਮ ਕਰ ਚੁਕੇ ਹਨ ਅਤੇ ਇਸ ਤੋਂ ਇਲਾਵਾ ਜਲੰਧਰ ਦੂਰਦਰਸ਼ਨ ਦੇ ਕਈ ਪ੍ਰੋਗਰਾਮਾਂ ਵਿੱਚ ਨਾਮਵਰ ਨਿਰਮਾਤਾ ਨਿਰਦੇਸ਼ਕ ਸਰਦਾਰ ਜੀਤ ਬਾਵਾ ਅਤੇ ਸਵਰਗੀ ਮਹਿੰਦਰ ਬੱਗਾ ਦੀ ਅਗਵਾਈ ਹੇਠ ਆਪਣੀ ਕਲਾ ਦਾ ਲੋਹਾ ਮੰਨਵਾ ਚੁੱਕੇ ਹਨ । ਇੱਥੇ ਇਹ ਜ਼ਿਕਰਯੋਗ ਹੈ ਕਿ ਗੋਪਾਲ ਸ਼ਰਮਾ ਦੀ ਅਗਵਾਈ ਹੇਠ ਨੈਸ਼ਨਲ ਥੀਏਟਰ ਫੈਸ਼ਟੀਵਲ ਵਿੱਚ ਮੁੱਖ ਫੈਸ਼ਟੀਵਲ ਡਾਇਰੈਕਟਰ ਦੀ ਭੂਮਿਕਾ ਵਜੋਂ ਕਈ ਸਫ਼ਲ ਨੈਸ਼ਨਲ ਪੱਧਰ ਦੇ 10-10 ਦਿਨ ਦੇ ਨਾਟਕ ਮੇਲੇ ਸਫਲਤਾ ਨਾਲ ਆਯੋਜਿਤ ਕੀਤੇ ਜਾ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਪੇਂਡੂ ਰੰਗਮੰਚ ਅਤੇ ਨੁੱਕੜ ਨਾਟਕਾਂ ਦੇ ਨਾਟਕ ਮੇਲੇ ਵੀ ਇਸ ਪ੍ਰਾਜੈਕਟ ਵਿੱਚ ਸ਼ਾਮਿਲ ਹਨ । ਇਸ ਮੋਕੇ ਰੰਗ ਕਰਮੀ ਗੋਪਾਲ ਸ਼ਰਮਾ ਨੇ ਆਖਿਆ ਕਿ ਉਨਾਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਲਈ ਉਹਨਾਂ ਨੂੰ ਦੂਜੇ ਹੋਰ 8 ਰਾਜਾਂ ਦੇ ਨਾਲ ਇਹ ਸਨਮਾਨ ਪ੍ਰਾਪਤ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ । ਇਸ ਮੌਕੇ ਗੋਪਾਲ ਸ਼ਰਮਾ ਤੋਂ ਇਲਾਵਾ ਇਸ ਦੇ ਨਾਲ ਹੀ ਹੋਰ ਐਵਾਰਡ ਪ੍ਰਾਪਤ ਕਰਨ ਵਾਲਿਆ ਵਿੱਚ ਚੰਡੀਗੜ੍ਹ ਤੋ ਸੁਦੇਸ਼ ਸ਼ਰਮਾ, ਰਾਜਸਥਾਨ ਤੋ ਡਾ: ਦੇਸ਼ਰਾਜ ਮੀਨਾ, ਜੰਮੂ ਕਸ਼ਮੀਰ ਤੋ ਮੁਸ਼ਤਾਕ ਕਾਕ, ਉਤਰਾਖੰਡ ਤੋ ਮਹੇਸ਼ ਨਾਰਾਇਣ, ਹਰਿਆਣਾ ਤੋ ਮਨੀਸ਼ ਜੋਸ਼ੀ , ਹਿਮਾਚਲ ਪ੍ਰਦੇਸ਼ ਤੋ ਕੇਹਰ ਸਿੰਘ ਠਾਕੁਰ ਅਤੇ ਦਿੱਲੀ ਤੋ ਦਿਨੇਸ਼ ਐਹਲਾਵਤ ਦੇ ਨਾਮ ਵੀ ਸ਼ਾਮਿਲ ਸਨ ਇਸ ਮੋਕੇ ਰੰਗ ਕਰਮੀ ਗੋਪਾਲ ਸ਼ਰਮਾ ਨੇ ਆਖਿਆ ਕਿ ਉਨਾਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਪਟਿਆਲਾ ਸ਼ਹਿਰ ਤੋ ਉਹਨਾਂ ਨੂੰ ਇਸ ਐਵਾਰਡ ਲਈ ਚੁਣਿਆ ਗਿਆਂ ਹੈ, ਇਥੇ ਇਹ ਵੀ ਜਿਕਰ ਯੋਗ ਹੈ ਕਿ ਗੋਪਾਲ ਸ਼ਰਮਾ ਪਿਛਲੇ 43 ਸਾਲਾਂ ਤੋ ਲਗਾਤਾਰ ਰੰਗ ਮੰਚ ਦੀਆਂ ਉਚੱ ਕੋਟੀ ਦੀ ਸੰਸਥਾਵਾਂ ਕਲਾ ਕ੍ਰਿਤੀ ਪਟਿਆਲਾ, ਨਟਾਸ ਪਟਿਆਲਾ, ਰੰਗ ਦਰਪਨ ਪਟਿਆਲਾ ਪੰਜਾਬ ਥੀਏਟਰ ਫੋਰਮ, ਸੰਗੀਤ ਨਾਟਕ ਅਕੈਡਮੀ ਭਾਰਤ ਸਰਕਾਰ, ਹਿੰਦੀ ਐਕੇਡਮੀ ਦਿੱਲੀ ਸਰਕਾਰ, ਪੰਜਾਬ ਸੰਗੀਤ ਨਾਟਕ ਐਕੇਡਮੀ, ਭਾਸ਼ਾ ਵਿਭਾਗ ਪੰਜਾਬ, ਉੱਤਰ ਖੇਤਰੀ ਸਭਿਆਚਾਰਕ ਕੇਂਦਰ (ਐਨ.ਜੈਡ.ਸੀ.ਸੀ) ਅਤੇ ਸਭਿਆਚਾਰਕ ਮਾਮਲੇ ਵਿਭਾਗ ਤੋ ਇਲਾਵਾ ਕਈ ਵਾਰ ਹੋਰ ਸੰਸਥਾਵਾ ਵੱਲੋ ਕੀਤੇ ਗਏ ਪ੍ਰੋਜੇਕਟਾ ਲਈ ਅਨੇਕਾ ਵਾਰ ਮਾਨ-ਸਨਮਾਨ ਪ੍ਰਾਪਤ ਕਰ ਚੁੱਕੇ ਹਨ ਅਤੇ ਇਥੋ ਤੱਕ ਕੀ ਪੰਜਾਬ ਵਿੱਚ ਅੱਤਵਾਦ ਦੇ ਸਮੇ ਕਾਲੇ ਦੋਰ ਵਿੱਚ ਆਪਣੇ ਰੰਗ ਮੰਚ ਦੇ ਮਾਧਿਅਮ ਰਾਹੀ ਨਵੀਂ ਨਾਟਕ ਲਹਿਰ ਵਿੱਚ ਵੀ ਆਪਣਾ ਵੱਡਮੁੱਲਾ ਯੋਗਦਾਨ ਪਾ ਚੁੱਕੇ ਹਨ ।

ਇਸ ਤੋ ਅਲਾਵਾ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲਯ ਦੇ ਗੀਤ ਅਤੇ ਨਾਟਕ ਵਿਭਾਗ ਵੱਲੋ ਕਲਾਕਾਰ ਦੇ ਤੋਰ ਤੇ ਵਿਸ਼ੇਸ਼ ਭੂਮਿਕਾਵਾ ਰਾਹੀ ਵੱਖ-ਵੱਖ ਪ੍ਰਜੈਕਟਾਂ ਵਿੱਚ ਕੰਮ ਕਰ ਚੁਕੇ ਹਨ ਅਤੇ ਇਸ ਤੋਂ ਇਲਾਵਾ ਜਲੰਧਰ ਦੂਰਦਰਸ਼ਨ ਦੇ ਕਈ ਪ੍ਰੋਗਰਾਮਾਂ ਵਿੱਚ ਨਾਮਵਰ ਨਿਰਮਾਤਾ ਨਿਰਦੇਸ਼ਕ ਸਰਦਾਰਜੀਤ ਬਾਵਾ ਅਤੇ ਸਵਰਗੀ ਮਹਿੰਦਰ ਬੱਗਾ ਦੀ ਅਗਵਾਈ ਹੇਠ ਆਪਣੀ ਕਲਾ ਦਾ ਲੋਹਾ ਮੰਨਵਾ ਚੁੱਕੇ ਹਨ । ਸਮਾਗਮ ਦੌਰਾਨ ਸ਼੍ਰੀਮਤੀ ਤਾਨਿਆ ਚੌਹਾਨ ਸੀਨੀਅਰ ਅਧਿਕਾਰੀ ਕਲਾ ਅਤੇ ਸੱਭਿਆਚਾਰਕ ਮਾਮਲੇ ਹਰਿਆਣਾ ਅਤੇ ਜਗੀਰ ਰਾਠੀ ਡਾਇਰੈਕਟਰ ਯੁਵਕ ਭਲਾਈ ਵਿਭਾਗ ਐਮ.ਡੀ.ਯੂ. ਨੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੁੰਦਿਆ ਜਿੱਥੇ ਗੋਪਾਲ ਸ਼ਰਮਾ ਵਲੋਂ ਰੰਗ-ਮੰਚ ਦੇ ਖੇਤਰ ਵਿੱਚ ਦਿੱਤੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ ਅਤੇ ਨਾਲ ਹੀ ਉਹਨਾਂ ਨੂੰ ਇਹ ਐਵਾਰਡ ਮਿਲਣ ਤੇ ਵਧਾਈ ਵੀ ਦਿੱਤੀ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਗੋਪਾਲ ਸ਼ਰਮਾ ਪੂਰੀ ਤਨਦੇਹੀ ਨਾਲ ਰੰਗ-ਮੰਚ ਦੇ ਖੇਤਰ ਵਿੱਚ ਹੋਰ ਕਈ ਅਹਿਮ ਪ੍ਰੋਜੈਕਟਾ ਉੱਤੇ ਵੱਖ-ਵੱਖ ਸੰਸਥਾਵਾ ਨਾਲ ਮਿਲ ਕੇ ਨਵੇਂ ਮੀਲ ਪੱਥਰ ਸਥਾਪਿਤ ਕਰਨਗੇ । ਭਾਰਤ ਦੇ ਨਾਮਵਰ ਥੀਏਟਰ ਡਾਇਰੈਕਟਰ ਵਿਸ਼ਵ ਦੀਪਕ ਤ੍ਰਿਖ਼ਾ ਦਾ ਕਹਿਣਾ ਹੈ ਕਿ ਅੱਜ ਦੇ ਸਮੇ ਵਿੱਚ ਰੰਗ ਮੰਚ ਕਰਨਾ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ, ਇਸ ਦਾ ਅੰਦਾਜ਼ਾ ਅੱਜ ਦੇ ਸਮੇ ਵਿੱਚ ਇਸ ਗੱਲ ਤੋ ਲਗਾਇਆ ਜਾ ਸਕਦਾ ਹੈ ਕਿ ਛੋਟੇ ਵੱਡੇ ਸਾਰੇ ਸ਼ਹਿਰਾ ਵਿੱਚ ਰੰਗ ਮੰਚ ਅਤੇ ਨਾਟਕਾਂ ਦੀਆਂ ਪੇਸ਼ਕਾਰੀਆਂ ਕਰਨ ਵਾਲੇ ਤਾ ਬਹੁਤ ਹਨ ਪਰ ਨਾਟਕ ਵੇਖਣ ਵਾਲਿਆ ਦੀ ਗਿਣਤੀ ਸਿਰਫ ਨਾ ਮਾਤਰ ਹੀ ਹੈ, ਉਨਾ ਕਿਹਾ ਕਿ ਮੈ ਭਾਰਤ ਦੇ ਵੱਖ ਵੱਖ ਸ਼ਹਿਰਾ ਵਿੱਚ ਨਾਟਕਾ ਦੇ ਮੁਕਾਬਲੇ ਦੇ ਉਤਸਵ ਤਾ ਦੇਖੇ ਹਨ ਜਿੱਥੇ ਕਿ ਸਿਰਫ ਮੁਕਾਬਲੇ ਵਿੱਚ ਹੀ ਭਾਗ ਲੈਣ ਵਾਲੇ ਹੀ ਆਮ ਦਰਸ਼ਕਾ ਤੋ ਬਿਨਾ ਹੀ ਹੰਦੇ ਹਨ ਪਰ ਅੱਜ ਜੇਕਰ ਰੰਗ ਮੰਚ ਨੂੰ ਜਰੂਰਤ ਹੈ ਤਾਂ ਕਲਾ ਪ੍ਰਮੋਟ ਕਰਨ ਵਾਲੇ ਵਿਅਕਤੀਆਂ ਦੀ ਜਿਨ੍ਹਾਂ ਦੇ ਉੱਦਮ ਸਦਕਾ ਰੰਗ ਮੰਚ ਲਈ ਵਧੀਆ ਨਾਟਕਾ ਦੀਆਂ ਦੀ ਪੇਸ਼ਕਾਰੀਆਂ ਅਤੇ ਸੂਝਵਾਨ ਦਰਸ਼ਕ ਪੈਦਾ ਕੀਤੇ ਜਾ ਸਕਣ, ਇਸੇ ਸੋਚ ਨੂੰ ਲੈ ਕੇ ਸਾਡੀ ਸੰਸਥਾ ਨੇ ਇਹ ਐਵਾਰਡਾ ਦੀ ਲੜ੍ਹੀ ਸ਼ੁਰੂ ਕੀਤੀ ਹੈ ਜੋ ਕਿ ਹਰ ਸਾਲ ਵੱਖ ਵੱਖ ਰੰਗ ਕਰਮੀਆਂ ਨੂੰ ਦਿੱਤੇ ਜਾਇਆ ਕਰਨਗੇ ।

Leave a Reply

Your email address will not be published. Required fields are marked *