ਪਟਿਆਲਾ

ਧਤੌਂਦਾ ਵਿਖੇ ਡਾਕਖਾਨੇ ਦੀ ਬ੍ਰਾਂਚ ਸ਼ੁਰੂ ਕੀਤੀ

ਪਟਿਆਲਾ, 29 ਮਾਰਚ: (ਰਮਨਦੀਪ/ਮਧੂਸਾਰ ਬਿਊਰੋ) ਪਟਿਆਲਾ ਮੰਡਲ ਦੇ ਸੁਪਰਡੈਂਟ ਡਾਕਘਰ ਪ੍ਰਭਾਤ ਗੋਇਲ ਨੇ ਅੱਜ ਧਤੌਂਦਾ ਬਰਾਂਚ ਡਾਕਘਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨੇ ਵੱਖ-ਵੱਖ ਪੀਓਐਸਬੀ ਸਕੀਮਾਂ ਅਤੇ ਆਰਪੀਐਲਆਈ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਾਰੀਆਂ ਯੋਗ ਲੜਕੀਆਂ ਦੇ ਸੁਕੰਨਿਆ ਸਮਰਿਧੀ ਖਾਤੇ ਖੋਲ੍ਹਣ ਦੀ ਅਪੀਲ ਵੀ ਕੀਤੀ। ਸਮਾਗਮ ਦੌਰਾਨ ਪਿੰਡ ਦੀ ਪੰਚਾਇਤ ਦੇ ਮੈਂਬਰ ਹਾਜ਼ਰ ਸਨ ਤੇ ਸਰਪੰਚ ਨੇ ਪਿੰਡ ਵਾਸੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਨ ਲਈ ਡਾਕ ਵਿਭਾਗ ਦਾ ਧੰਨਵਾਦ ਕੀਤਾ।

ਸੁਪਰਡੈਂਟ ਡਾਕਘਰ ਪ੍ਰਭਾਤ ਗੋਇਲ ਨੇ ਵਾਅਦਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਧਤੌਂਦਾ ਬ੍ਰਾਂਚ ਡਾਕਘਰ ਵਿੱਚ ਆਧਾਰ ਅਪਡੇਟ ਅਤੇ ਨਰੇਗਾ ਖਾਤੇ ਖੋਲ੍ਹਣ ਦੇ ਕੈਂਪ ਲਗਾਏ ਜਾਣਗੇ। ਪਿੰਡ ਦੇ ਵਸਨੀਕਾਂ ਨੇ ਖੁਸ਼ੀ ਪ੍ਰਗਟਾਈ ਕਿ ਉਹ ਆਪਣੇ ਪਿੰਡ ਵਿੱਚ ਆਪਣੇ ਖਾਤਿਆਂ ਵਿੱਚੋਂ ਆਪਣੀ ਰਕਮ ਆਸਾਨੀ ਨਾਲ ਕਢਵਾ ਸਕਦੇ ਹਨ ਅਤੇ ਡਾਕ ਵਿਭਾਗ ਦੇ ਹੋਰ ਲਾਭ ਲੈ ਸਕਦੇ ਹਨ। ਸਮਾਗਮ ਦੌਰਾਨ ਏ.ਐਸ.ਪੀ ਪੱਛਮੀ ਸਬ ਡਵੀਜ਼ਨ ਰਸ਼ਮੀ ਅਤੇ ਇਲਾਕੇ ਦੇ ਮੇਲ ਓਵਰਸੀਅਰ ਵੀ ਮੌਜੂਦ ਸਨ, ਦੋਵਾਂ ਨੇ ਇਨ੍ਹਾਂ ਡਾਕਘਰਾਂ ਨੂੰ ਖੋਲ੍ਹਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

Leave a Reply

Your email address will not be published. Required fields are marked *