ਜੈਨ ਸਮਾਜ ਨੇ ਮਨਾਈ ਅਸ਼ੀਸ਼ ਮੁਨੀ ਜੀ ਦੀ ਜੈਅੰਤੀ
ਪਟਿਆਲਾ, 30 ਮਾਰਚ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਐਮ.ਐਸ ਜੈਨ ਸਭਾ ਗੂੜ ਮੰਡੀ ਵੱਲੋਂ ਉੱਤਰ ਭਾਰਤ ਦੇ ਪ੍ਰਵਕਤਾ ਅਤੇ ਅੰਤਰਰਾਸ਼ਟਰੀ ਸੰਤ ਅਸ਼ੀਸ਼ ਮੁਨੀ ਜੀ ਦੀ 71ਵੀ ਜਯੰਤੀ ਨੂੰ ਧੂਮਧਾਮ ਨਾਲ ਮਨਾਇਆ। ਇਸ ਮੌਕੇ ਸਭਾ ਦੇ ਪ੍ਰਧਾਨ ਪ੍ਰਦੀਪ ਜੈਨ, ਰਾਮ ਲਾਲ ਜੈਨ ਅਤੇ ਹੋਰ ਮੈਂਬਰਾਂ ਨੇ ਕਿਹਾ ਕੀ ਅਸ਼ੀਸ਼ ਜੀ ਬਹੁਤ ਹੀ ਪਰਪੱਕ ਪ੍ਰਵਕਤਾ ਹਨ ਅਤੇ ਇਨ੍ਹਾਂ ਦੇ ਦੱਸੇ ਹੋਏ ਉਪਦੇਸ਼ ਨੂੰ ਸਾਰਾ ਜੈਨ ਸਮਾਜ ਮੰਦਾ ਹੈ। ਸਮਾਜ ਦਾ ਹਰ ਇਕ ਮੈਂਬਰ ਇਹਨਾਂ ਵੱਲੋਂ ਦਿੱਤੇ ਹੋਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪਣਾ ਜੀਵਨ ਸਾਦੇ ਢੰਗ ਨਾਲ ਬਤੀਤ ਕਰਦੇ ਹਨ। ਇਸ ਮੌਕੇ ਸਤੀਸ਼ ਜੈਨ, ਦਵਿੰਦਰ ਜੈਨ, ਸੰਜੇ ਜੈਨ, ਨਰੇਸ਼ ਜੈਨ, ਆਰ.ਕੇ ਜੈਨ, ਪੂਰਨ ਚੰਦ ਜੈਨ, ਅਵਿਨਾਸ਼ ਜੈਨ, ਸੰਜੀਵ ਜੈਨ ਅਤੇ ਮੁਨੀਸ਼ ਜੈਨ ਆਦਿ ਮੈਂਬਰ ਹਾਜਰ ਸਨ।

