ਰਾਮ ਨੌਮੀ ਤੇ ਲਗਾਇਆ ਕੜੀ ਚਾਵਲ ਦਾ ਭੰਡਾਰਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼ਿਵ ਮੰਦਰ ਖੇੜੀ ਗੁਜਰਾਂ ਆਫੀਸਰ ਕਲੋਨੀ ਦੇ ਪ੍ਰਧਾਨ ਅਤੇ ਭਾਜਪਾ ਸਟੇਡੀਅਮ ਮੰਡਲ ਦੇ ਪ੍ਰਧਾਨ ਸੰਜੇ ਸ਼ਰਮਾ ਅਤੇ ਹੋਰ ਮੈਂਬਰਾਂ ਵੱਲੋਂ ਰਾਮ ਨੌਮੀ ਦੇ ਪਵਿੱਤਰ ਤਿਉਹਾਰ ਤੇ ਕੜੀ-ਚਾਵਲ ਦਾ ਭੰਡਾਰਾ ਲਗਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ ਤੇ ਪਟਿਆਲਾ ਭਾਜਪਾ ਸ਼ਹਿਰੀ ਦੇ ਪ੍ਰਧਾਨ ਕੇ.ਕੇ ਮਲਹੋਤਰਾ ਅਤੇ ਹੋਰ ਮੈਂਬਰ ਪਹੁੰਚੇ ਅਤੇ ਆਪਣੇ ਸ਼ੁਭ ਹੱਥਾਂ ਨਾਲ ਲੰਗਰ ਨੂੰ ਵਰਤਾਇਆ।
ਇਸ ਮੌਕੇ ਸੰਜੇ ਸ਼ਰਮਾ ਨੇ ਕਿਹਾ ਕਿ ਹਰ ਸਾਲ ਕਿਸੇ ਨਾ ਕਿਸੇ ਰੂਪ ਵਿਚ ਸ਼ਿਵ ਮੰਦਰ ਵਿਖੇ ਇਹੋ ਜਿਹੇ ਧਾਰਮਿਕ ਸਮਾਗਮ ਕੀਤੇ ਜਾਂਦੇ ਹਨ। ਜਿਸ ਵਿੱਚ ਸਮੂਹ ਇਲਾਕਾ ਨਿਵਾਸੀ ਵੱਧ ਚੜ੍ਹ ਕੇ ਸ਼ਾਮਲ ਹੁੰਦੇ ਹਨ। ਇਸ ਮੌਕੇ ਸੰਦੀਪ ਮਲਹੋਤਰਾ, ਗੋਪੀ ਰੰਗੀਲਾ, ਐਡ. ਸਤੀਸ਼ ਵਰਮਾ, ਰਜਨੀਸ਼ ਪਾਂਧੀ, ਅਮਰਿੰਦਰ ਸਿੰਘ ਮਾਨ, ਪੁਨੀਤ ਸ਼ਰਮਾ, ਰਫੀਕ ਮੁਹੰਮਦ, ਰੋਨਕ ਅਲੀ ਅਤੇ ਮਨਿੰਦਰ ਪਾਲ ਆਦਿ ਹਾਜਰ ਸਨ।

