ਪਟਿਆਲਾ

ਨਸ਼ੇ ਪੰਜਾਬ *ਚ ਰੁੱਕਣ ਦਾ ਨਾਂ ਨਹੀਂ ਲੈ ਰਹੇ ਜਿਸ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਨੇ ਸਰਕਾਰ ਖਿਲਾਫ ਕੀਤੀ ਪ੍ਰਦਰਸ਼ਨ

ਨੌਜਵਾਨਾਂ ਦੀਆਂ ਜਿੰਦਗੀਆਂ ਨੂੰ ਖਤਮ ਕਰਨ ਵਾਲੇ ਨਸ਼ਿਆਂ ਦੇ ਸੋਦਾਗਰਾਂ ਨੂੰ ਹੋਵੇ ਫਾਸੀ—ਕਾਕਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ ਰੋਸ ਜਤਾ ਕੇ ਪ੍ਰਦਰਸ਼ਨ ਕੀਤਾ ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਨਸ਼ਿਆਂ ਨੂੰ ਸਮਾਜ ਦੇ ਰਾਹ ਵਿੱਚ ਇੱਕ ਵੱਡਾ ਰੋੜਾ ਦੱਸਦਿਆ ਕਿਹਾ ਕਿ ਕਈ ਸਾਲ ਬੀਤ ਜਾਣ ਮਗਰੋਂ ਵੀ ਪਹਿਲਾਂ ਵਾਂਗ ਨਸ਼ਾ ਰੂਪੀ ਦੈਂਤ ਪੰਜਾਬ ਦੀ ਨੌਜਵਾਨੀ ਨੂੰ ਨਿਗਲਦਾ ਹੀ ਜਾ ਰਿਹਾ ਹੈ। ਨਸ਼ਿਆਂ ਖਿਲਾਫ ਸਰਕਾਰ ਦੀ ਸ਼ੁਰੂਆਤੀ ਦੋਰ ਵਿੱਚ ਮੁਹਿੰਮ ਨੇ ਆਪਣਾ ਰੰਗ ਜਰੂਰ ਵਿਖਾਇਆ ਸੀ ਪਰ ਇਸ ਦੇ ਸਾਰਥਕ ਨਤੀਜੇ ਨਹੀਂ ਨਿਕਲੇ ਅੱਜ ਵੀ ਪੰਜਾਬ ਦੇ ਵੱਖ—ਵੱਖ ਇਲਾਕਿਆਂ ਦੇ ਨੌਜਵਾਨ ਨਸ਼ੇ ਕਰ ਇੱਧਰ ਉੱਧਰ ਆਮ ਘੁੰਮਦੇ ਵੇਖੇ ਜਾ ਸਕਦੇ ਹਨ। ਕਦੇ ਉਹ ਵੀ ਸਮਾਂ ਸੀ ਜਦੋਂ ਪੰਜਾਬ ਦੇ ਗਭਰੂ ਹਰ ਖੇਤਰ *ਚ ਮੋਹਰੀ ਹੋ ਕੇ ਪੰਜਾਬ ਦਾ ਨਾਂਅ ਰੋਸ਼ਨ ਕਰਦੇ ਸਨ। ਜਿਨ੍ਹਾਂ ਦੇ ਵੱਡੇ ਹਿੱਸੇ ਨੂੰ ਨਸ਼ਿਆਂ ਨੇ ਆਪਣਾ ਗੁਲਾਮ ਬਣਾਇਆ ਹੋਇਆ ਹੈ। ਨੌਜਵਾਨਾਂ ਨੂੰ ਗੁਲਾਮੀ ਤੋਂ ਅਜ਼ਾਦ ਕਰਵਾਉਣ ਲਈ ਨਸ਼ਿਆਂ ਖਿਲਾਫ ਨਾਨ ਸਟਾਪ ਮੁਹਿੰਮ ਨੂੰ ਤੇਜ ਗਤੀ ਨਾਲ ਚਲਾਈ ਜਾਵੇ। ਸਮੇਂ—ਸਮੇਂ ਦੀਆਂ ਸਰਕਾਰਾਂ ਨੇ ਜਦੋਂ ਵੀ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਉਸ ਨੂੰ ਸਖਤੀ ਨਾਲ ਨਹੀਂ ਚਲਾਇਆ ਗਿਆ।

ਇਸ ਲਈ ਸੱਤਾ ਤੇ ਕਾਬਜ ਰਹੀਆਂ ਸਰਕਾਰਾਂ ਨਸ਼ਿਆਂ ਦੇ ਖਾਤਮੇ ਸਬੰਧੀ ਫੇਲ ਹੀ ਸਾਬਤ ਹੋਈਆਂ ਹਨ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਨਸ਼ਿਆਂ ਦਾ ਮੁਕੰਮਲ ਖਾਤਮਾ ਹੀ ਆਉਣ ਵਾਲੀ ਪੀੜੀ ਲਈ ਸੁਰੱਖਿਅਤ ਹੈ ਨਸ਼ਿਆਂ ਨਾਲ ਲੱਖਾਂ ਪਰਿਵਾਰ ਬਰਬਾਦ ਹੋ ਚੁੱਕੇ ਹਨ ਅਤੇ ਅਨੇਕਾਂ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਚੁੱਕੇ ਹਨ ਤੇ ਬਹੁ ਗਿਣਤੀ ਵਿੱਚ ਮਾਤਾ ਪਿਤਾ ਬੇ—ਉਲਾਦ ਹੋ ਗਏ ਹਨ ਜਿਨ੍ਹਾਂ ਦੇ ਪਰਿਵਾਰਾਂ ਨੂੰ ਪਿਆ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ। ਨਸ਼ਿਆਂ ਦੇ ਸੋਦਾਗਰ ਬੇ—ਖੌਫ ਹੋ ਕੇ ਨਜਾਇਜ ਕਮਾਈਆਂ ਕਰਨ ਲੱਗੇ ਹੋਏ ਹਨ। ਬਾਵਜੂਦ ਇਸ ਦੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਸੋਦਾਗਰਾਂ ਖਿਲਾਫ ਸਖਤ ਸਜਾਵਾਂ ਦੇ ਫੈਸਲੇ ਨਹੀਂ ਲਏ ਜਾ ਰਹੇ ਜੇਕਰ ਨਸ਼ਿਆਂ ਦਾ ਜੜੋ ਖਾਤਮਾ ਨਹੀਂ ਹੁੰਦਾ ਤਾਂ ਪੰਜਾਬ ਤੰਦਰੁਸਤ ਅਤੇ ਰੰਗਲਾ ਕਿਵੇਂ ਹੋਵੇਗਾ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਪੰਜਾਬ *ਚ ਨਸ਼ਿਆਂ ਦਾ ਮੁਕੰਮਲ ਖਾਤਮੇ ਤੇ ਜੋਰ ਦਿੰਦਿਆ ਕਿਹਾ ਕਿ ਨਸ਼ੇ ਪੰਜਾਬ *ਚ ਰੁਕਣ ਦਾ ਨਾਂ ਨਹੀਂ ਲੈ ਰਹੇ ਉਹਨਾਂ ਕਿਹਾ ਕਿ ਖਾਲੀ ਮੁਕਦਮੇ ਦਰਜ ਕਰਨ ਨਾਲ ਨਹੀਂ ਸਖਤ ਕਾਨੂੰਨ ਬਣਾਕੇ ਪੰਜਾਬ ਵਿੱਚ ਲਾਗੂ ਕੀਤੇ ਜਾਣ ਤਾਂ ਜੋ ਤਿੰਨ ਮਹੀਨਿਆਂ ਵਿੱਚ ਇਸ ਦਾ ਫੈਸਲਾ ਕਰਕੇ ਨਸ਼ਿਆਂ ਦੇ ਸੋਦਾਗਰਾਂ ਨੂੰ ਉਸ ਦੀ ਸਜ਼ਾ ਸਖਤ ਤੋਂ ਸਖਤ ਫਾਂਸੀ ਦੀ ਸਜ਼ਾ ਹੋਵੇ ਅਤੇ ਨਸ਼ਿਆਂ ਤੋਂ ਬਣਾਇਆ ਜਾਇਦਾਦਾਂ ਤੇ ਬੈਲਸ ਨੂੰ ਤੁਰੰਤ ਜਬਤ ਕੀਤਾ ਜਾਵੇ ਤਾਂ ਹੋਰਨਾਂ ਨਸ਼ਿਆਂ ਦੇ ਸੋਦਾਗਰਾਂ ਨੂੰ ਨਤੀਜੇ ਭੁਗਤਣ ਦਾ ਡਰ ਹੋਵੇਗਾ ਤਾਂ ਉਹ ਅਜਿਹਾ ਘਨੌਣਾ ਜੁਰਮ ਕਰਨ ਤੋਂ ਗੁਰੇਜ ਕਰਨਗੇ। ਇਸ ਮੌਕੇ ਗੁਰਦੇਵ ਸਿੰਘ ਖੁਹਟੀ, ਬਾਬੂ ਸਿੰਘ, ਗੁਰਮੇਲ ਸਿੰਘ, ਕੇਵਲ ਸਿੰਘ, ਤਾਰਾ ਸਿੰਘ, ਕ੍ਰਿਸ਼ਨ ਕੁਮਾਰ, ਕਾਲਾ ਸਿੰਘ, ਜੋਗਿੰਦਰ ਸਿੰਘ, ਦਰਵਾਰਾ ਸਿੰਘ, ਬਲਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਮਹਿੰਦਰ ਸਿੰਘ, ਹਰਜੀਤ ਸਿੰਘ, ਕਰਨੈਲ ਸਿੰਘ, ਪਿਆਰਾ ਸਿੰਘ, ਨਾਜਰ ਸਿੰਘ, ਗਿਆਨ ਚੰਦ, ਤਰਸੇਮ ਸਿੰਘ, ਭੁਪਿੰਦਰ ਸਿੰਘ, ਨਿਰਮਲ ਸਿੰਘ, ਦਰਸ਼ਨ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *