ਪਟਿਆਲਾ ਪੁਲਿਸ ਵੱਲੋਂ ਇਰਾਦਾ ਕਤਲ ‘ਚ ਲੋੜੀਂਦਾ ਦੋਸ਼ੀ ਅਸਲੇ ਸਣੇ ਕਾਬੂ
ਪਟਿਆਲਾ, 29 ਅਗਸਤ (ਰਮਨਦੀਪ/ਮਧੂਸਾਰ ਬਿਊਰ) ਐਸ.ਐਸ.ਪੀ. ਪਟਿਆਲਾ ਸ੍ਰੀ ਵਿਕਰਮਜੀਤ ਦੁੱਗਲ ਨੇ ਅੱਜ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਵੱਲੋਂ ਦੋਸ਼ੀ ਹਰਮਨ ਸਿੰਘ ਉਰਫ ਕਾਕੂ ਪੁੱਤਰ ਪ੍ਰਕਾਸ਼ ਸਿੰਘ ਵਾਸੀ ਪਿੰਡ ਨਨਾਣਸੂ ਥਾਣਾ ਪਸਿਆਣਾ ਜ਼ਿਲ੍ਹਾ ਪਟਿਆਲਾ ਜੋ ਕਿ ਇਰਾਦਾ ਕਤਲ, ਲੁੱਟ-ਖੋਹ ਅਤੇ ਲੜਾਈ-ਝਗੜਿਆਂ ਦੇ ਕਈ ਕੇਸਾਂ ਵਿੱਚ ਲੋੜੀਂਦਾ ਸੀ ਅਤੇ ਹਰਿਆਣਾ ਦੇ ਇਕ ਇਰਾਦਾ ਕਤਲ ਕੇਸ ਵਿੱਚ ਪੀ.ਓ. ਸੀ ਨੂੰ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਲ ਕੀਤੀ ਗਈ ਹੈ। ਦੌਰਾਨੇ ਗ੍ਰਿਫਤਾਰੀ ਹਰਮਨ ਸਿੰਘ ਉਰਫ ਕਾਕੂ ਉਕਤ ਪਾਸੋਂ ਇਕ ਪਿਸਤੌਲ ਦੇਸੀ 315 ਬੋਰ ਸਮੇਤ ਇਕ ਰੌਂਦ ਜ਼ਿੰਦਾ 315 ਬੋਰ ਬਰਾਮਦ ਕੀਤਾ ਗਿਆ।
ਐਸ.ਐਸ.ਪੀ. ਪਟਿਆਲਾ ਨੇ ਵਿਸਥਾਰ ਵਿੱਚ ਦੱਸਿਆ ਕਿ ਸ੍ਰੀ ਹਰਮੀਤ ਸਿੰਘ ਹੁੰਦਲ ਐਸ.ਪੀ.(ਇਨਵੈ) ਪਟਿਆਲਾ, ਕ੍ਰਿਸ਼ਨ ਕੁਮਾਰ ਪਾਂਥੇ ਡੀ.ਐਸ.ਪੀ.(ਡੀ) ਪਟਿਆਲਾ ਦੀ ਯੋਗ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਪਟਿਆਲਾ ਤੇ ਏ.ਐਸ.ਆਈ. ਪਵਨ ਕੁਮਾਰ ਸਮੇਤ ਪੁਲਿਸ ਪਾਰਟੀ ਨੇ ਮਿਤੀ 28/08/2020 ਨੂੰ ਬਰਾਏ ਤਲਾਸ਼ ਸ਼ੱਕੀ ਤੇ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਬੱਸ ਅੱਡਾ ਬਡਵੇੜਾ ਵਿਖੇ ਮੌਜੂਦ ਸੀ ਜਿਥੇ ਆਉਣ-ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਗੁਪਤ ਸੂਚਨ ਮਿਲੀ ਕਿ ਹਰਮਨ ਸਿੰਘ ਉਰਫ ਕਾਕੂ ਪੁੱਤਰ ਪ੍ਰਕਾਸ਼ ਸਿੰਘ ਵਾਸੀ ਪਿੰਡ ਨਨਾਣਸੂ ਥਾਣਾ ਪਸਿਆਣਾ ਜ਼ਿਲ੍ਹਾ ਪਟਿਆਲਾ ਜੋ ਕਿ ਕਈ ਕੇਸਾਂ ਵਿੱਚ ਲੋੜੀਂਦਾ ਹੈ ਤੇ ਜਿਸ ਪਾਸ ਨਜਾਇਜ਼ ਅਸਲਾ ਐਮਨੀਸਨ ਹੈ ਨੂੰ ਬੱਸ ਅੱਡਾ ਮਰਦਾਂਹੇੜੀ ਤੋਂ ਏਸੈਟ ਕਾਰ ਸਮੇਤ ਕਾਬੂ ਕੀਤਾ ਗਿਆ। ਹਰਮਨ ਸਿੰਘ ਉਰਫ ਕਾਕੂ ਦੀ ਜ਼ਾਬਤੇ ਅਨੁਸਾਰ ਤਲਾਸ਼ੀ ਕਰਨ ‘ਤੇ ਇਸ ਪਾਸੋਂ ਇਕ ਪਿਸਤੌਲ ਦੇਸੀ 315 ਬੋਰ ਸਮੇਤ ਇਕ ਰੌਂਦ ਜ਼ਿੰਦਾ 315 ਬੋਰ ਅਤੇ ਇਕ ਮੋਬਾਇਲ ਫੋਨ ਸੈਮਸੰਗ ਬਰਾਮਦ ਹੋਣ ‘ਤੇ ਇਸ ਦੇ ਖਿਲਾਫ ਮੁਕੱਦਮਾ ਨੰਬਰ 172 ਅਧੀਨ ਧਾਰਾ 25/54/59 ਅਸਲਾ ਐਕਟ ਥਾਣਾ ਸਦਰ ਪਟਿਆਲਾ ਦਰਜ ਕੀਤਾ ਗਿਆ ਹੈ। ਸ੍ਰੀ ਦੁੱਗਲ ਨੇ ਦੱਸਿਆ ਕਿ ਗ੍ਰਿਫਤਾਰ ਹੋਏ ਹਰਮਨ ਸਿੰਘ ਉਰਫ ਕਾਕੂ ਉਕਤ ਹਰਿਆਣਾ ਦੇ ਥਾਣਾ ਚੀਕਾ ਵਿਖੇ ਇਕ ਇਰਾਦਾ ਕਤਲ ਕੇਸ ਵਿੱਚ ਕਾਫੀ ਸਮੇਂ ਤੋ ਫਰਾਰ ਸੀ, ਜਿਸਨੂੰ ਮਾਨਯੋਗ ਅਦਾਲਤ ਵੱਲੋਂ ਪੀ.ਓ. ਘੋਸ਼ਿਤ ਕੀਤਾ ਹੋਇਆ ਸੀ, ਇਸ ਤੋਂ ਇਲਾਵਾ ਜ਼ਿਲ੍ਹਾ ਪਟਿਆਲਾ ਦੇ ਕਈ ਕੇਸਾਂ ਵਿੱਚ ਲੋੜੀਂਦਾ ਸੀ। ਦੋਸ਼ੀ ਹਰਮਨ ਸਿੰਘ ਉਰਫ ਕਾਕੂ ਉਕਤ ਪਾਸੋਂ ਜਿਹੜੀ ਕਾਰ ਏਸੈਟ ਪੀਬੀ-11ਕਿਉ-2223 ਅਤੇ ਮੋਬਾਇਲ ਫੋਨ ਸੈਮਸੰਗ ਬਰਾਮਦ ਹੋਇਆ ਹੈ। ਦੋਸ਼ੀ ਹਰਮਨ ਸਿੰਘ ਉਰਫ ਕਾਕੂ ਉਕਤ ਦੇ ਕੁਝ ਸਾਥੀਆਂ ਵੱਲੋਂ ਥਾਣਾ ਪਿਹੋਵਾ ਦੇ ਏਰੀਆ ਵਿੱਚ ਚੱਕੀ ਪਲਾਟ ਅੋਯਿਆ ਵਿਖੇ ਸ਼ਰਾਬ ਦੇ ਠੇਕੇ ਤੋਂ ਰਾਤ ਸਮੇਂ ਅਸਲੇ ਦੀ ਨੋਕ ‘ਤੇ ਕਰਿੰਦੇ ਦੀ ਕੁੱਟਮਾਰ ਕਰਕੇ ਠੇਕੇ ਤੋਂ ਸ਼ਰਾਬ, ਨਗਦੀ ਅਤੇ ਮੋਬਾਇਲ ਫੋਨ ਦੀ ਖੋਹ ਕੀਤੀ ਗਈ ਸੀ। ਜਿਸ ਸਬੰਧੀ ਮੁਕੱਦਮਾ ਨੰਬਰ 432 ਮਿਤੀ 06/8/20 ਅ/ਧ 379 ਬੀ.ਹਿੰ:ਦਿੰ; 25/54/59 ਅਸਲਾ ਐਕਟ ਥਾਣਾ ਪਿਹੋਵਾ ਜ਼ਿਲ੍ਹਾ ਕੁਰੂਕਸ਼ੇਤਰ (ਹਰਿਆਣਾ) ਦਰਜ ਹੈ, ਇਸ ਵਰਦਾਤ ਵਿੱਚ ਇਹ ਕਾਰ ਵਰਤੀ ਗਈ ਸੀ ਅਤੇ ਮੋਬਾਇਲ ਫੋਨ ਦੀ ਖੋਹ ਕੀਤੀ ਸੀ, ਜਿਸ ਦੀ ਹਰਮਨ ਸਿੰਘ ਉਰਫ ਕਾਕੂ ਪਾਸੋਂ ਬਰਾਮਦਗੀ ਹੋਈ।

