ਘਰ ਘਰ ਚੱਲੋ ਪਿੰਡ-ਪਿੰਡ ਵੱਲੋਂ ਮੁਹਿੰਮ ਦਾ ਹੋਇਆ ਆਗਾਜ਼
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਉ. ਬੀ. ਸੀ ਮੋਰਚਾ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਗੋਪੀ ਰੰਗੀਲਾ ਦੀ ਅਗਵਾਈ ਹੇਠ ਇੱਕ ਪ੍ਰੈਸ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਕੁਰਕਸ਼ੇਤਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਵਿਧਾਇਕ ਨਾਇਬ ਸੈਣੀ, ਮੋਰਚੇ ਦੇ ਪੰਜਾਬ ਦੇ ਜਰਨਲ ਸਕੱਤਰ ਰਾਮ ਸਿੰਘ, ਜ਼ਿਲ੍ਹਾ ਪ੍ਰਧਾਨ ਕੇ.ਕੇ ਮਲਹੋਤਰਾ, ਸੁਧੀਰ ਜੀ ਮਹਾਮੰਤਰੀ ਪੰਜਾਬ, ਪਟਿਆਲਾ ਸ਼ਹਿਰੀ ਦੇ ਪ੍ਰਭਾਰੀ ਹਰਜੀਤ ਰਾਮਗੜ੍ਹੀਆ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਨਾਇਬ ਸੈਣੀ ਨੇ ਕਿਹਾ ਇਸ ਮੁਹਿੰਮ ਦੇ ਤਹਿਤ ਮੋਦੀ ਸਰਕਾਰ ਵੱਲੋਂ ਪਿਛਲੇ 9 ਸਾਲਾਂ ਵਿਚ ਉ.ਬੀ.ਸੀ ਸਮਾਜ ਦੇ ਹੱਕ ਵਿੱਚ ਕੀਤੇ ਕੰਮਾਂ ਨੂੰ ਹਰ ਪਿੰਡ ਵਿਚ ਪਹੁੰਚਾਇਆ ਜਾਵੇਗਾ।
ਇਸ ਮੁਹਿੰਮ ਦਾ ਆਗਾਜ਼ ਪਟਿਆਲਾ ਸ਼ਹਿਰ ਤੋਂ ਕੀਤਾ ਜਾ ਰਿਹਾ ਹੈ। ਜਿਸ ਲਈ ਸਮੂਹ ਮੈਂਬਰਾਂ ਅਤੇ ਵਰਕਰਾਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਮੌਕੇ ਗੋਪੀ ਰੰਗੀਲਾ ਨੇ ਸਮੁੱਚੀ ਲੀਡਰਸ਼ਿਪ ਨੂੰ ਵਿਸ਼ਵਾਸ ਦਵਾਇਆ ਕੀ ਉਨ੍ਹਾਂ ਦੀ ਸਾਰੀ ਟੀਮ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਵੇਗੀ ਅਤੇ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਹਰ ਘਰ ਵਿੱਚ ਵੱਡੇ ਪੱਧਰ ਤੇ ਪਹੁੰਚਾਇਆ ਜਾਵੇਗਾ। ਇਸ ਮੌਕੇ ਰਜਿੰਦਰ ਪਪ, ਸੰਦੀਪ ਕੁਮਾਰ ਮਹਿਰਾ, ਸੰਜੇ ਸ਼ਰਮਾ, ਕਰਨ ਗੌੜ, ਮੋਹਨ ਲਾਲ ਮਨੋਹਰ ਸਿੰਘ ਜੋਗਿੰਦਰ ਸਿੰਘ, ਅਨਿਲ, ਸੋਨੂੰ, ਵਿੱਕੀ, ਮਨੀਸ਼ ਸੋਨੀ, ਭੁਪਿੰਦਰ ਕੁਮਾਰ, ਰਵੀ ਕੁਮਾਰ, ਮੋਹਤਾਜ ਖਾਨ, ਵਿਸ਼ਾਲ ਮਹਿਰਾ, ਸੋਨੀ ਕੁਮਾਰ, ਰਾਜੂ ਚੌਹਾਨ, ਪ੍ਰਦੀਪ ਕੁਮਾਰ, ਦੀਪ ਕੁਮਾਰ, ਸੁਖਵਿੰਦਰ ਸਿੰਘ ਅਤੇ ਰਾਜੀਵ ਕੁਮਾਰ ਹਾਜਰ ਸਨ।

