ਵਨ ਰੈਂਕ ਵਨ ਪੈਨਸ਼ਨ’ ਤਹਿਤ ਅੰਦੋਲਨ ਨੂੰ ਲੈ ਕੇ ਸਾਬਕਾ ਸੈਨਿਕਾਂ ਨੇ ਕੀਤੀ ਰਣਨੀਤੀ ਤਿਆਰ
ਕੱਲ 3 ਅਪ੍ਰੈਲ ਨੂੰ ਦੇਸ਼ ਭਰ ਵਿੱਚ ਸਾਬਕਾ ਸੈਨਿਕ ਹਰ ਜਿਲ੍ਹੇ ਦੇ ਡੀ.ਸੀ. ਸਾਹਿਬਾਨਾਂ ਨੂੰ ਦੇਣਗੇ ਰਾਸ਼ਟਰਪਤੀ ਦੇ ਨਾਮ ਤੇ ਮੰਗ ਪੱਤਰ— ਦਾਨਗੜ੍ਹ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) : ‘ਵਨ ਰੈਂਕ ਵਨ ਪੈਨਸ਼ਨ’ ਤਹਿਤ ਮੰਗਾਂ ਸਬੰਧੀ ਦੇਸ਼ ਪੱਧਰ *ਤੇ ਦਿੱਲੀ ਦੇ ਜੰਤਰ ਮੰਤਰ ਵਿਖੇ ਸਾਬਕਾ ਸੈਨਿਕਾਂ ਵਲੋਂ ਕੇਂਦਰ ਸਰਕਾਰ ਵਿਰੁੱਧ ਅੰਦੋਲਨ ਪਿਛਲੇ 40 ਦਿਨਾਂ ਤੋਂ ਚੱਲ ਰਿਹਾ ਹੈ। ਜਿਸ ਨੂੰ ਲੈ ਕੇ ਸਾਬਕਾ ਸੈਨਿਕ ਐਕਸ਼ਨ ਗਰੁੱਪ ਪੰਜਾਬ ਵਲੋਂ ਜਿਲਾ ਪ੍ਰਧਾਨ ਲਖਵਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਬਾਰਾਦਰੀ ਵਿਖੇ ਇੱਕ ਭਰਵੀਂ ਮੀਟਿੰਗ ਕੀਤੀ ਗਈ। ਜਿਸ ਵਿੱਚ ਸੂਬਾ ਪ੍ਰਧਾਨ ਗੁਰਤੇਜ ਸਿੰਘ ਦਾਨਗੜ੍ਹ, ਸੀਨੀਅਰ ਮੀਤ ਪ੍ਰਧਾਨ ਕੈਪਟਨ ਦਰਬਾਰ ਸਿੰਘ ਵਲੋਂ ਵਿਸ਼ੇਸ਼ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਤੇ ਸਾਬਕਾ ਸੈਨਿਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਸੂਬਾ ਪ੍ਰਧਾਨ ਗੁਰਤੇਜ ਸਿੰਘ ਦਾਨਗੜ੍ਹ ਅਤੇ ਸੀਨੀਅਰ ਮੀਤ ਪ੍ਰਧਾਨ ਕੈਪਟਨ ਦਰਬਾਰਾ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਵਨ ਰੈਂਕ ਵਨ ਪੈਨਸ਼ਨ 1 ਅਤੇ 2 ਵਿੱਚ ਜੇ.ਸੀ.ਓ., ਐਨ.ਸੀ.ਓ. ਜਵਾਨਾਂ ਅਤੇ ਵੀਰ ਨਾਰੀਆਂ ਨਾਲ ਕੀਤੇ ਗਏ ਭੇਦ ਭਾਵ ਨੂੰ ਲੈ ਕੇ ਆਪਣੇ ਨਿੱਜੀ ਹੱਕਾਂ ਦੀ ਖਾਤਰ 2015 ਤੋਂ ਜੰਤਰ ਮੰਤਰ ਤੇ ਧਰਨੇ ਲਗਾਏ ਜਾ ਰਹੇ ਹਨ ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਕਰੀ।
ਹੁਣ ਫਿਰ ਤੋਂ 20 ਫਰਵਰੀ 2023 ਤੋਂ ਲਗਾਤਾਰ ਦਿੱਲੀ ਜੰਤਰ ਮੰਤਰ ਤੇ ਧਰਨੇੇ ਲਗਾਏ ਜਾ ਰਹੇ ਹਨ। ਕੇਂਦਰ ਸਰਕਾਰ ਆਪਣੇ ਵਿਚਾਰ ਅਤੇ ਵਿਤਕਰੇ ਵਾਲੀਆਂ ਨੀਤੀਆਂ ਰਾਹੀਂ ਪੇਸ਼ ਕਰਕੇ ਸਾਬਕਾ ਸੈਨਿਕਾਂ ਨੂੰ ਗੁੰਮਰਾਹ ਕਰ ਰਹੀ ਹੈ। ਅਸਲੀਅਤ ਵਿੱਚ ਸਾਬਕਾ ਸੈਨਿਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਦੇ ਵਿਰੋਧ ਵਿੱਚ ਦੇਸ਼ ਭਰ ਦੇ ਹਰ ਜਿਲ੍ਹੇ ਵਿੱਚ 3 ਅਪ੍ਰੈਲ 2023 ਨੂੰ ਰਾਸ਼ਟਰਪਤੀ ਦੇ ਨਾਂਅ ਤੇ ਡੀ.ਸੀ. ਸਾਹਿਬਾਨਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ। ਉਹਨਾਂ ਸਾਬਕਾ ਸੈਨਿਕਾਂ ਨੂੰ ਅਪੀਲ ਕੀਤੀ ਕਿ ਆਪਣੇ ਹੱਕਾਂ ਦੀ ਅਵਾਜ ਨੂੰ ਬੁਲੰਦ ਕਰਨ ਲਈ ਆਪਣੇ—ਆਪਣੇ ਜਿਲੇ ਵਿੱਚ ਸਾਰੇ ਕੰਮ ਕਾਜ ਛੱਡ ਕੇ ਭਾਰੀ ਸੰਖਿਆ ਵਿੱਚ ਸ਼ਾਮਿਲ ਹੋਣਾ ਜਰੂਰੀ ਹੈ। 3 ਅਪ੍ਰੈਲ ਦਾ ਰੋਸ ਪ੍ਰਦਰਸ਼ਨ ਇੱਕ ਮਿਸਾਲ ਪ੍ਰਦਰਸ਼ਨ ਹੋਣਾ ਚਾਹੀਦਾ ਹੈ। ਇਸ ਮੌਕੇ ਤੇ ਕੈਪਟਨ ਵਲੈਤ ਸਿੰਘ, ਕੈਪ. ਕ੍ਰਿਪਾਲ ਸਿੰਘ, ਸੂਬੇਦਾਰ ਮੇਜਰ ਦਰਬਾਰਾ ਸਿੰਘ, ਸੂਬੇ: ਜੋਗਿੰਦਰ ਸਿੰਘ, ਸੱਜਣ ਸਿੰਘ, ਫਰਿਆਦ ਸਿੰਘ, ਬਲਦੇਵ ਸਿੰਘ, ਕਰਮ ਸਿੰਘ, ਬਲਦੇਵ ਸਿੰਘ ਵੜੈਚ, ਕਰਮ ਸਿੰਘ, ਰਾਜਨ ਮਹਿਤਾ, ਕਰਮਜੀਤ ਸਿੰਘ, ਨਸੀਬ ਸਿੰਘ, ਛੱਜੂ ਸਿੰਘ, ਅਮਰੀਕ ਸਿੰਘ, ਦਿਲਬਾਰਾ ਸਿੰਘ, ਆਦਿ ਹਾਜਰ ਸਨ।

