ਪਟਿਆਲਾ

ਕੁੱਲ ਹਿੰਦ ਅੰਤਰਵਰਸਿਟੀ ਸਾਈਕਲਿੰਗ ਚੈਂਪੀਅਨਸ਼ਿਪ ਦੇ ਦੋਹਾਂ ਵਰਗਾਂ ਵਿੱਚ ਉਪ ਜੇਤੂ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਖੇਡ ਵਿਭਾਗ ਵੱਲੋਂ ਮਾਣਯੋਗ ਉਪ ਕੁਲਪਤੀ ਪ੍ਰੋ ਅਰਵਿੰਦ ਦੀ ਸਰਪ੍ਰਸਤੀ ਅਤੇ ਪ੍ਰੋ ਅਜੀਤਾ ਖੇਡ ਨਿਰਦੇਸਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਗਵਾਈ ਹੇਠ 28 ਤੋਂ 31 ਮਾਰਚ 2023 ਤੱਕ ਆਯੋਜਿਤ ਕਰਵਾਈ ਗਈ ਕੁੱਲ ਹਿੰਦ ਅੰਤਰਵਰਸਿਟੀ ਸਾਈਕਲਿੰਗ ਚੈਂਪੀਅਨਸ਼ਿਪ ਦੇ ਦੋਹਾਂ ਵਰਗਾਂ ਵਿੱਚ ਉਪ ਜੇਤੂ ਰਹਿਣ ਦਾ ਮਾਣ ਹਾਸਲ ਕੀਤਾ। ਪਹਿਲੇ ਸਥਾਨ ਦੇ ਜੀ ਐਨ ਡੀ ਯੂ ਅੰਮ੍ਰਿਤਸਰ ਤੋਂ ਇਲਾਵਾ ਤੀਜੇ ਸਥਾਨ ਤੇ ਰਾਜਸਥਾਨ ਵਰਸਿਟੀ ਤੇ ਕਲਿੰਗਾ ਵਰਸਿਟੀ ਅਤੇ ਚੌਥੇ ਸਥਾਨ ਤੇ ਕਰਮਵਾਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੇ ਪੰਜਾਬ ਵਰਸਿਟੀ ਚੰਡੀਗੜ ਰਹੀ।

ਪੰਜਾਬੀ ਯੂਨੀਵਰਸਿਟੀ ਦੀ ਹਰਸ਼ਵੀਰ ਅਜੈਪਾਲ ਹਸਨਪੁਨੀਤ ਅਤੇ ਸੂਰਯਾ ਤੇ ਅਧਾਰਤ ਪੁਰਸ਼ ਟੀਮ ਨੇ 4km ਟੀਮ ਪਰਸੂਟ ਈਵੈਂਟ ਵਿੱਚ ਆਪਣਾ ਹੀ ਪਿਛਲਾ ਰਿਕਾਰਡ ਤੋੜ ਕੇ ਨਵਾਂ ਰਿਕਾਰਡ 4 ਮਿੰਟ 35:86:09 ਸੈਕਿੰਡ ਨਾਲ ਕਾਇਮ ਕੀਤਾ। ਪੁਰਸ਼ ਵਰਗ ਵਿੱਚ ਪੰਜਾਬੀ ਯੂਨੀਵਰਸਿਟੀ ਟੀਮ ਨੇ 3 ਸੋਨ 1 ਚਾਂਦੀ ਤੇ 1 ਕਾਂਸ਼ੇ ਦੇ ਤਗਮੇ ਨਾਲ ਕੁੱਲ 29 ਪੁਆਇੰਟ ਅਤੇ ਮਹਿਲਾ ਟੀਮ ਨੇ 1ਚਾਂਦੀ ਤੇ 2 ਕਾਂਸ਼ੀ ਦੇ ਤਮਗੇ ਨਾਲ ਕੁੱਲ 10 ਪੁਆਇੰਟ ਹਾਸਿਲ ਕਰਕੇ ਆਪੋ ਆਪਣੇ ਵਰਗਾ ਵਿਚ ਉਪ ਜੇਤੂ ਟੀਮਾਂ ਬਣੀਆਂ। ਉਪ ਕੁਲਪਤੀ ਪ੍ਰੋ ਅਰਵਿੰਦ, ਖੇਡ ਨਿਰਦੇਸਕ ਪ੍ਰੋ ਅਜੀਤਾ ਅਤੇ ਸਮੂਹ ਸਟਾਫ਼ ਖੇਡ ਵਿਭਾਗ ਵਲੋਂ ਟੀਮਾਂ ਦੇ ਕੋਚ ਡਾ ਮਿੱਤਰਪਾਲ ਸਿੰਘ ਸਿੱਧੂ ਸ਼੍ਰੀਮਤੀ ਗੁਰਪ੍ਰੀਤ ਕੌਰ ਅਤੇ ਸੁਖਵਿੰਦਰ ਸਿੰਘ ਨੂੰ ਉਚੇਚੇ ਤੌਰ ਤੇ ਮੁਬਾਰਕਬਾਦ ਦਿੱਤੀ।

Leave a Reply

Your email address will not be published. Required fields are marked *